ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 10 ਸਤੰਬਰ 2023
ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਸ. ਮਨਜੀਤ ਸਿੰਘ ਢੇਸੀ ਦੇ ਹੁਕਮਾਂ ਅਨੁਸਾਰ ਫਾਜ਼ਿਲਕਾ ਪੁਲਿਸ ਵਲੋਂ ਗੁੰਮਜਾਲ ਨਾਕੇ ਤੇ ਸਪੈਸਲ ਨਾਕਾਬੰਦੀ ਕੀਤੀ ਗਈ। ਇਹ ਨਾਕਾ ਉਪ ਕਪਤਾਨ ਪੁਲਿਸ ਸੀਏਡਬਲਯੂ ਫਾਜਿਲਕਾ ਸ. ਗੁਰਿੰਦਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਇੰਸਪੈਕਟਰ ਮੁੱਖ ਅਫਸਰ ਖੂਈਆ ਸਰਵਰ ਪਰਮਜੀਤ ਕੁਮਾਰ ਅਤੇ ਪੁਲਿਸ ਅਧਿਕਾਰੀਆਂ ਵਲੋਂ ਲਗਾਇਆ ਗਿਆ ਜਿਸਦੇ ਤਹਿਤ ਫਾਜ਼ਿਲਕਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ।
ਪੁਲਿਸ ਨਾਕੇ ਤੇ ਸ੍ਰੀ ਗੰਗਾਨਗਰ ਰਾਜਸਥਾਨ ਪਾਸੇ ਤੋ ਇਕ ਪ੍ਰਾਇਵੇਟ ਬੱਸ ਆਈ ਜਿਸਨੂੰ ਇੰਸਪੈਕਟਰ ਪਰਮਜੀਤ ਸਿੰਘ ਨੇ ਚੈਕਿੰਗ ਲਈ ਰੋਕਿਆ ਤਾਂ ਬੱਸ ਦੀ ਪਿਛਲੀ ਬਾਰੀ ਵਿਚੋ ਦੋ ਨੌਜਵਾਨ ਪੁਲਿਸ ਕਰਮਚਾਰੀ ਨੂੰ ਧੱਕਾ ਦੇ ਕੇ ਬਾਗ ਵੱਲ ਭੱਜੇ। ਸ਼ੱਕ ਦੇ ਆਧਾਰ ਤੇ ਇੰਸਪੈਕਟਰ ਪਰਮਜੀਤ ਕੁਮਾਰ ਨੇ ਸਮੇਤ ਟੀਮ ਦੇ ਬਾਗ ਵਾਲੇ ਖੇਤ ਵਿਚ ਪਿੱਛਾ ਕਰਕੇ ਕਰੀਬ 3 ਕਿਲੇ ਦੂਰੀ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਤੇ ਕਾਲੇ ਪਿਠੂ ਬੈਗ ਵਾਲੇ ਨੌਜਵਾਨ ਨੇ ਆਪਣਾ ਨਾਮ ਸਰਨਜੀਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਮਾਨ ਥਾਣਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਅਤੇ ਦੂਜੇ ਨੌਜਵਾਨ ਨੇ ਆਪਣਾ ਨਾਮ ਵਿਲੀਅਮ ਮਸੀਹ ਉਰਫ ਗੋਲੀ ਪੁੱਤਰ ਕਸ਼ਮੀਰ ਮਸੀਹ ਪੁੱਤਰ ਸ. ਮਸੀਹ ਵਾਸੀ ਧਰਮਕੋਟ ਪੱਤਣ ਥਾਣਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਦੱਸਿਆ । ਤਲਾਸੀ ਕਰਨ ਉਪਰੰਤ ਸਰਨਜੀਤ ਸਿੰਘ ਕੋਲੋ ਇਕ ਦੇਸੀ ਪਿਸਤੌਲ ਸਮੇਤ 2 ਮੈਗਜੀਨ ਅਤੇ 10 ਜਿੰਦਾ ਰੋਂਦ ਮਾਰਕਾ ਕੇਐੱਫ 7.62 ਅਤੇ ਵਿਲੀਅਮ ਉਰਫ ਗੋਲੀ ਕੋਲੋ ਇਕ ਦੇਸੀ ਪਿਸਤੋਲ ਸਮੇਤ ਇਕ ਮੈਗਜੀਨ ਅਤੇ 10 ਜਿੰਦਾ ਰੋਂਦ ਮਾਰਕਾ ਕੇਐੱਫ 7.62 ਬ੍ਰਾਮਦ ਹੋਏ ।ਜਿਹਨਾ ਦੇ ਖਿਲਾਫ ਥਾਣਾ ਖੂਈਆਂ ਸਰਵਰ ਵਿਖੇ ਮੁੱਕਦਮਾ ਨੰਬਰ 120 ਮਿਤੀ 10/09/2023 ਅ/ਧ 25/54/59 ਅਸਲਾ ਐਕਟ ਥਾਣਾ ਖੂਈਆਂ ਸਰਵਰ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ ਕੀਤੀ ਜਾ ਰਹੀ ਹੈ।