ਅਸ਼ੋਕ ਧੀਮਾਨ, ਫਤਿਹਗੜ੍ਹ ਸਾਹਿਬ, 7 ਸਤੰਬਰ 2023
ਭਾਰਤ ਨੂੰ 2025 ਤੱਕ ਟੀ.ਬੀ. ਮੁਕਤ ਕਰਨ ਲਈ “ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ” ਚਲਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਮੰਤਵ ਟੀ.ਬੀ. ਦੇ ਮਰੀਜ਼ਾ ਦੀਆਂ ਸਿਹਤ ਦੇ ਨਾਲ ਨਾਲ ਸਮਾਜਿਕ ਪ੍ਰਸਥਿਤੀਆਂ ਜਿਵੇਂ ਪੋਸ਼ਣ, ਰਹਿਣ—ਸਹਿਣ, ਕੰਮ ਕਰਨ ਆਦਿ ਦੀਆਂ ਹਾਲਤਾਂ ਨੂੰ ਜਾਣਨਾ ਅਤੇ ਉਸ ਦੇ ਅਨੁਸਾਰ ਮਰੀਜ਼ ਦੀ ਜਾਂਚ ਅਤੇ ਇਲਾਜ਼ ਵਿਚ ਸੁਧਾਰ ਲਿਆਉਣਾ ਹੈ, ਇਹ ਪ੍ਰਗਟਾਵਾ ਸਿਵਿਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਨਿਕਸ਼ੈ ਮਿੱਤਰਾ ਪ੍ਰੋਗਰਾਮ ਤਹਿਤ ਟੀ.ਬੀ. ਦੇ ਮਰੀਜ਼ਾ ਨੂੰ ਪੋਸ਼ਣ ਕਿੱਟਾਂ ਵੰਡਣ ਮੌਕੇ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦਸਿਆ ਕਿ ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ ਵਿਚ ਜਿਨ੍ਹਾਂ ਅਹਿਮ ਰੋਲ ਮੈਡੀਕਲ ਸੰਸਥਾਵਾਂ ਦਾ ਹੈ, ਉਨ੍ਹਾਂ ਹੀ ਰੋਲ ਸਮਾਜ ਦਾ ਵੀ ਹੈ, ਟੀ.ਬੀ. ਨੂੰ ਹਰਾਉਣ ਲਈ ਸਾਰਿਆਂ ਨੂੰ ਸਾਂਝੇ ਯਤਨ ਕਰਨ ਦੀ ਲੋੜ ਹੈ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ ਤਹਿਤ ਅੱਠ ਨਿਕਸੈ਼ ਮਿਤਰਾ ਵੱਲੋਂ 50 ਟੀ.ਬੀ. ਦੇ ਮਰੀਜ਼ਾ ਨੂੰ ਗੋਦ ਲਿਆ ਗਿਆ ਹੈ, ਜੋ ਕਿ ਹਰ ਮਹੀਨੇ ਉਨ੍ਹਾਂ ਦੇ ਪੋਸ਼ਣ ਲਈ ਖਾਦ ਖੁਰਾਕ ਦਾ ਸਾਮਾਨ ਉਪਲੱਬਧ ਕਰਵਾਉਂਦੇ ਹਨ। ਇਸ ਮੌਕੇ ਉਨ੍ਹਾਂ ਨੇ ਆਮ ਨਾਗਰਿਕ, ਗੈਰ—ਸਰਕਾਰੀ ਸੰਗਠਨ, ਕਲੱਬਾ, ਸੁਸਾਇਟੀਆਂ, ਸਮਾਜਿਕ, ਰਾਜਨੀਤਕ, ਪ੍ਰਈਵੇਟ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਟੀ.ਬੀ. ਦੇ ਮਰੀਜ਼ਾ ਨੂੰ ਗੋਦ ਲੈਣ ਲਈ ਲਈ ਅੱਗੇ ਆਉਣ, ਕਿਉਂ ਕਿ ਟੀਬੀ ਦੇ ਮਰੀਜ਼ ਲਈ ਜਿੰਨੀ ਜ਼ਰੂਰੀ ਦਵਾਈ ਹੈ, ਉਨ੍ਹਾਂ ਹੀ ਜਰੂਰੀ ਪੌਸ਼ਟਿਕ ਖੁਰਾਕ ਹੈ।ਉਨ੍ਹਾਂ ਦੱਸਿਆ ਕਿ ਕੋਈ ਵੀ ਵਜੋਂ ਖੁੱਦ ਨੂੰ ਨਿਕਸ਼ੈ ਮਿਤੱਰ ਦੀ ਵੈਬ ਸਾਈਟ ਤੇ ਰਜਿਸਟਰ ਕਰ ਸਕਦਾ ਹੈ। ਇਸ ਮੌਕੇ ਤੇ ਜਿਲ੍ਹਾ ਟੀ.ਬੀ ਅਫ਼ਸਰ ਡਾ ਹਰਪ੍ਰੀਤ ਕੌਰ,ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਵਸਰ ਬਲਜਿੰਦਰ ਸਿੰਘ , ਡੀ.ਪੀ.ਐਮ ਕਸੀਤਿਜ ਸੀਮਾ, ਮਨਜੀਤ ਸਿੰਘ,ਜਸਵਿੰਦਰ ਕੌਰ,ਬੀ.ਸੀ.ਸੀ ਅਮਰਜੀਤ ਸਿੰਘ, ਬੀ.ਈ.ਈ ਮਹਾਂਵੀਰ ਸਿੰਘ, ਦਲਜੀਤ ਕੌਰ ਆਦਿ ਹਾਜ਼ਰ ਸਨ।