ਰਵੀ ਸੈਣ, ਬਰਨਾਲਾ, 29 ਅਗਸਤ 2023
ਇਲਾਕੇ ਦੀ ਸਿਰਮੌਰ ਸੰਸਥਾ ਐੱਸ.ਐੱਸ.ਡੀ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ ਭਾਰਤ ਭੂਸਣ ਦੀ ਅਗਵਾਈ ਹੇਠ ਸਾਉਣ ਮਹੀਨੇ ਦੀਆਂ ਖੁਸ਼ੀਆਂ ਅਤੇ ਖੇੜਿਆਂ ਦੇ ਪ੍ਰਤੀਕ ਤਿਉਹਾਰ ‘ਤੀਆਂ ਤੀਜ ਦੀਆਂ’ ਦਾ ਆਯੋਜਨ ਕੀਤਾ ਗਿਆ। ਪ੍ਰੋ ਕੁਲਦੀਪ ਕੌਰ ਅਤੇ ਪ੍ਰੋ ਹਰਪ੍ਰੀਤ ਕੌਰ ਨੇ ਬਾਖੂਬੀ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੀ ਚਾਨਣੀ ਤੀਜ ਤੋਂ ਆਰੰਭ ਹੁੰਦਾ ਹੈ। ਕਾਲਜ ਦੇ ਪ੍ਰਿੰਸੀਪਲ ਵੱਲੋਂ ਦੱਸਿਆ ਕਿ ਤੀਆਂ ਦੇ ਤਿਉਹਾਰ ਮੌਕੇ ਪੰਜਾਬੀ ਲੋਕ ਗੀਤ, ਲੋਕ ਨਾਚ ,ਗਿੱਧਾ ਖਿੱਚ ਦਾ ਕੇਂਦਰ ਰਹੇ। ਇਸ ਸਮਾਗਮ ਵਿੱਚ ਉੱਘੇ ਅਦਾਕਾਰਾ ਰੁਪਿੰਦਰ ਰੂਪੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਵੱਲੋਂ ਦੱਸਿਆ ਕਿ ਸਾਉਣ ਦੇ ਮਹੀਨੇ ਵਿਚ ਪੂਰੀ ਕਾਇਨਾਤ ਦਾ ਹੁਸਨ ਸਿਖ਼ਰ ’ਤੇ ਹੁੰਦਾ ਹੈ। ਇਸ ਮਹੀਨੇ ਪੈਂਦੇ ਮੀਂਹ ਲੋਕਾਂ ਨੂੰ ਜੇਠ-ਹਾੜ੍ਹ ਦੀ ਲੂ ਅਤੇ ਗਰਮੀ ਤੋਂ ਰਾਹਤ ਦਿਵਾਉਂਦੇ ਹਨ। ਹਰ ਪਾਸੇ ਹਰਿਆਲੀ ਹੁੰਦੀ ਹੈ ਅਤੇ ਕੁਦਰਤ ਖੁਸ਼ੀ ਨਾਲ ਝੂਮ ਉੱਠਦੀ ਹੈ। ਸਾਉਣ ਦੇ ਮਹੀਨੇ ਦੀ ਪੰਜਾਬੀਆਂ ਦੀ ਜ਼ਿੰਦਗੀ ਵਿਚ ਮਹੱਤਤਾ ਦਾ ਸਹਿਜੇ ਹੀ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਮੁੱਚੀ ਦੁਨੀਆ ਦਾ ਮਾਰਗ-ਦਰਸ਼ਨ ਕਰਨ ਵਾਲੀ ਗੁਰਬਾਣੀ ਵਿਚ ਵੀ ਸਾਉਣ ਦੀ ਮਹਿਮਾ ਗਾਈ ਗਈ ਹੈ। ਐਸ.ਡੀ ਸਭਾ (ਰਜਿ) ਬਰਨਾਲਾ ਦੇ ਚੇਅਰਮੈਨ ਸ੍ਰੀ ਸ਼ਿਵਦਰਸ਼ਨ ਸਰਮਾ (ਸੀਨੀਅਰ ਵਕੀਲ) ਵੱਲੋਂ ਦੱਸਿਆ ਕਿ ਕਾਲਜ ਦੀਆਂ ਮੌਜੂਦਾ ਅਤੇ ਪਾਸ ਹੋ ਚੁੱਕੀਆਂ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।ਕੁੜੀਆਂ ਲਈ ਤੀਆਂ ਦਾ ਤਿਓਹਾਰ, ਜਿੱਥੇ ਉਨ੍ਹਾਂ ਦੇ ਮਨ ਅੰਦਰ ਦੱਬੀ ਹਰ ਖ਼ੁਸ਼ੀ, ਦੁੱਖ ਨੂੰ ਬਾਹਰ ਕੱਢਦਾ ਹੈ, ਉੱਥੇ ਹੀ ਸਾਉਣ ਦਾ ਇਹ ਮਹੀਨਾ ਦੂਰ-ਦੁਰਾਡੇ ਵਿਆਹੀਆਂ ਬਚਪਨ ਦੀਆਂ ਸਹੇਲੀਆਂ ਦੀਆਂ ਰੀਝਾਂ, ਸੱਧਰਾਂ ਨੂੰ ਫਿਰ ਤੋਂ ਇਕੱਠਿਆਂ ਕਰ ਦਿੰਦਾ ਹੈ।
ਐਸ.ਡੀ ਸਭਾ (ਰਜਿ) ਬਰਨਾਲਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਵੱਲੋਂ ਦੱਸਿਆ ਕਿ ਸਾਉਣ ਦੇ ਮਹੀਨੇ ਦੀ ਮਹੱਤਤਾ ਨੂੰ ਪੰਜਾਬੀ ਵਿਰਸੇ ਦੇ ਰੰਗ ਵਿੱਚ ਰੰਗ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਲੋਕ ਨਾਚ, ਗਰੁੱਪ ਡਾਂਸ, ਬੋਲੀਆਂ, ਗਿੱਧਾ, ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਮੁਕਾਬਲਿਆਂ ’ਚੋਂ ‘ਮਿਸ ਤੀਜ’ ਦਾ ਖ਼ਤਾਬ ਬੀ.ਏ ਭਾਗ ਪਹਿਲਾ ਦੀ ਮਨਪ੍ਰੀਤ ਕੌਰ,ਪਹਿਲੀ ਰਨਰ ਅੱਪ ਬੀ.ਏ ਭਾਗ ਦੂਜਾ ਈਨਾ ਨੇ ਜਿੱਤਿਆ ਅਤੇ ਤੀਜਾ ਸਥਾਨ ਬੀ.ਸੀ.ਏ ਭਾਗ ਦੂਜਾ ਪ੍ਰਭਜੋਤ ਕੌਰ ਨੇ ਜਿੱਤਿਆ।ਕਾਲਜ ਵਿਖੇ ਮਹਿੰਦੀ ਮੁਕਾਬਲੇ ਵਿੱਚ ਜਸ਼ਨਪ੍ਰੀਤ ਕੌਰ, ਰਵਾਇਤੀ ਗੀਤ ਵਿੱਚ ਐਮ.ਏ ਭਾਗ ਪਹਿਲਾ ਦੀਵਿਦਿਆਰਥਣ ਡਿੰਪਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਦਲਜੀਤ ਕੌਰ ਅਤੇ ਰਮਨਪ੍ਰੀਤ ਕੌਰ ਨੇ ‘ਗਰੁੱਪ ਡਾਂਸ’ ਦਾ iਖ਼ਤਾਬ ਜਿੱਤਿਆ।ਸੋਲੋ ਡਾਂਸ ਵਿੱਚ ਰਮਨਦੀਪ ਕੌਰ ਨੇ ਜਿੱਤਿਆ ।ਇਸ ਮੌਕੇ ਜੱਜ ਮੈਂਟ ਦੀ ਭੂਮੀਕਾ ਮੈਡਮ ਸ਼੍ਰੀਮਤੀ ਨਰਿੰਦਰ ਕੌਰ,ਮੋਨਾ ਗੋਇਲ,ਬੰਧਨਾ ਮਿੱਤਲ,ਸ਼੍ਰੀ ਮਤੀ ਮੋਹਨਜੀਤ ਕੌਰ ਅਤੇ ਕਾਲਜ ਦੇ ਕੋਆਰਡੀਨੇਟਰ ਮੁਨੀਸ਼ੀ ਦੱਤ ਸ਼ਰਮਾ,ਕਾਲਜ ਦੇ ਡੀਨ ਨੀਰਜ ਸ਼ਰਮਾ,ਡਾ.ਬਿਕਰਮਜੀਤ ਪੁਰਬਾ,ਪ੍ਰੋ ਕਰਨੈਲ ਸਿੰਘ ਖੁੱਡੀ,ਪ੍ਰੋ ਸੀਮਾ ਰਾਣੀ,ਪ੍ਰੋ ਗੁਰਪਿਆਰ ਸਿੰਘ, ਪ੍ਰੋ ਬਲਵਿੰਦਰ ਸਿੰਘ,ਪ੍ਰੋ ਸੁਨੀਤਾ ਗੋਇਲ,ਪ੍ਰਿੰਸੀਪਲ ਨਿਰਮਲਾ ਦੇਵੀ,ਪ੍ਰੋ ਅਮਨਦੀਪ ਕੌਰ,ਪ੍ਰੋ ਸੁਖਜੀਤ ਕੌਰ,ਪ੍ਰੋ ਗੁਰਪਿਆਰ ਸਿੰਘ,ਪ੍ਰੋ ਮਨਮੋਹਨ ਸਿੰਘ,ਪ੍ਰੋ ਰਾਹੁਲ ਗੁਪਤਾ,ਐਸ.ਡੀ ਸਭਾ ਵਿਦਿਅਕ ਸੰਸਥਾਵਾਂ ਦੇ ਮੁਖੀ ਅਤੇ ਸਮੂਹ ਸਟਾਫ ਹਾਜਰ ਸਨ।