ਗਗਨ ਹਰਗੁਣ , ਬਰਨਾਲਾ 8 ਅਗਸਤ 2023
ਬੈਡਮਿੰਟਨ ਐਸੋਸੀਏਸ਼ਨ ਬਰਨਾਲਾ ਵੱਲੋਂ ਬੈਡਮਿੰਟਨ ਖੇਡ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਪੰਜਾਬ ਜੂਨੀਅਰ ਸਟੇਟ ਬੈਂਡਮਿੰਟਨ ਚੈਂਪੀਅਨਸ਼ਿਪ 2023 (ਅੰਡਰ 19 ਲੜਕੇ/ਲੜਕੀਆਂ) 4 ਤੋਂ 7 ਅਗਸਤ ਤੱਕ ਐਲ ਬੀ ਐਸ ਕਾਲਜ ਅਤੇ ਬਰਨਾਲਾ ਕਲੱਬ ’ਚ ਸਫਲਤਾ ਪੂਰਵਕ ਕਰਵਾਈ ਗਈ।
ਇਨਾ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਅਤੇ ਐਸ ਐਸ ਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ ਨੇ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਸਮੇਂ ਸਮੇਂ ਤੇ ਹੋਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵੱਲ ਮੋੜਿਆ ਜਾ ਸਕੇ।
ਇਸ ਮੌਕੇ ਉਨ੍ਹਾਂ ਜੇਤੂਆਂ ਨੂੰ ਸਨਮਾਨਿਤ ਕੀਤਾ। ਅੰਡਰ 19 ਦੇ ਇਨਾ ਮੁਕਾਬਲਿਆਂ ਵਿੱਚ ਗਰਲਜ਼ (ਡਬਲਜ਼) ’ਚ ਜਲੰਧਰ ਦੀ ਲਿਜ਼ਾ ਅਤੇ ਮਾਨਿਆ ਜੇਤੂ ਰਹੀਆਂ। ਲੜਕਿਆਂ (ਡਬਲਜ਼) ਦੇ ਮੁਕਾਬਲੇ ’ਚ ਅਕਰਸ਼ਿਤ ਸ਼ਰਮਾ ਅਤੇ ਸ਼ਿਖਰ ਰੱਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਮਿਕਸ ਡਬਲ ’ਚ ਅਕਰਸ਼ਿਤ ਸ਼ਰਮਾ ਤੇ ਮਾਨਿਆ ਨੇ ਪਹਿਲਾ ਸਥਾਨ ਹਾਸਲ ਕੀਤਾ। ਗਰਲਜ਼ ਸਿੰਗਲ ’ਚ ਜਲੰਧਰ ਦੀ ਸਮਰਿਧੀ ਨੇ ਪਹਿਲਾ ਸਥਾਨ, ਲੜਕੇ ਸਿੰਗਲ ’ਚ ਅੰਮ੍ਰਿਤਸਰ ਦੇ ਅਧਿਯਾਨ ਕੱਕੜ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਤੋਂ ਇਲਾਵਾ ਲੜਕਿਆਂ ਦੀ ਗੁਰਦਾਸਪੁਰ ਟੀਮ ਅਤੇ ਲੜਕੀਆਂ ਦੀ ਜਲੰਧਰ ਦੀ ਟੀਮ ਨੇ ਮੋਹਰੀ ਸਥਾਨ ਹਾਸਲ ਕੀਤਾ।
ਇਸ ਮੌਕੇ ਪ੍ਰਸ਼ਾਸਨ ਅਤੇ ਪੁਲੀਸ ਦੇ ਹੋਰ ਵੱਖ ਵੱਖ ਅਧਿਕਾਰੀਆਂ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਗਈ। ਇਨਾ ਮੁਕਾਬਲਿਆਂ ਵਿਚ ਵਿਸ਼ਵ ਚੈਂਪੀਅਨ ਰਾਮ ਲਖਨ ਵਿਸ਼ੇਸ਼ ਤੌਰ ’ਤੇ ਪੁੱਜੇ।
ਇਸ ਮੌਕੇ ਐਮ ਸੀ ਰੁਪਿੰਦਰ ਸਿੰਘ ਸੀਤਲ, ਮਲਕੀਤ ਸਿੰੰਘ, ਪ੍ਰਧਾਨ ਬੈਡਮਿੰਟਨ ਐਸੋਸੀਏਸ਼ਨ ਬਰਨਾਲਾ ਸ੍ਰੀ ਇਸ਼ਵਿੰਦਰ ਜੰਡੂ, ਜਨਰਲ ਸਕੱਤਰ ਜਸਵੰਤ ਸਿੰਘ ਜੱਸੀ, ਖਜ਼ਾਨਚੀ ਜਿੰਮੀ ਮਿੱਤਲ, ਉਪ ਪ੍ਰਧਾਨ ਕਪਿਲ ਦਾਦੂ, ਸਲਾਹਕਾਰ ਮੋਹਿਤ ਗਰਗ, ਵਿੱਤ ਸਕੱਤਰ ਜਗਰੂਪ ਸਿੰਘ, ਸੰਯੁਕਤ ਸਕੱਤਰ ਪਿਊਸ਼ ਗਰਗ, ਬੈਡਮਿੰਟਨ ਕੋਚ ਸਕੂਰਾ ਬੇਗਮ, ਬਰਨਾਲਾ ਕਲੱਬ ਦੇ ਸੈਕਟਰੀ ਡਾ. ਰਮਨਦੀਪ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।