ਵੱਡੀ ਗਿਣਤੀ ਵਿੱਚ ਰਾਜਨੀਤਕ, ਧਾਰਮਿਕ, ਸਮਾਜਿਕ ਆਗੂਆਂ ਅਤੇ ਕਾਰਪੋਰੇਟ ਤੇ ਕੰਪਨੀ ਕਰਮਚਾਰੀਆਂ ਨੇ ਕੀਤੀ ਸ਼ਿਰਕਤ ਮਾਤਾ ਮਾਯਾ ਦੇਵੀ ਦੇ ਯੋਗਦਾਨ ਨੂੰ ਕੀਤਾ ਚੇਤੇ
ਦਵਿੰਦਰ ਡੀ.ਕੇ. ਲੁਧਿਆਣਾ 6 ਅਗਸਤ 2023
ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਦੀ ਮਾਤਾ ਸਵਰਗੀ ਸ਼੍ਰੀਮਤੀ ਮਾਯਾ ਦੇਵੀ ਜੀ ਦੀ ਪ੍ਰਾਰਥਨਾ ਸਭਾ ਐਤਵਾਰ ਨੂੰ ਲੁਧਿਆਣਾ ਦੇ ਫ਼ਿਰੋਜ਼ਪੁਰ ਰੋਡ ਸਥਿਤ ਮਹਾਰਾਜਾ ਗਰੈਂਡ ਹਾਲ ਵਿੱਚ ਆਯੋਜਿਤ ਕੀਤੀ ਗਈ। ਇਸ ਮੌਕੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਦੋਸਤਾਂ ਅਤੇ ਸ਼ੁੱਭ ਚਿੰਤਕਾਂ ਨੇ ਸਵਰਗੀ ਮਾਯਾ ਦੇਵੀ ਨੂੰ ਯਾਦ ਕੀਤਾ। ਇਸ ਮੌਕੇ ਉਨ੍ਹਾਂ ਦੀ ਆਤਮਿਕ ਸਾਂਤੀ ਲਈ ਪਾਠ ਦੇ ਭੋਗ ਪਾਏ ਗਏ। ਜ਼ਿਕਰਯੋਗ ਹੈ ਕਿ ਮਾਤਾ ਸ੍ਰੀਮਤੀ ਮਾਯਾ ਦੇਵੀ ਕੁੱਝ ਸਮੇਂ ਤੋਂ ਬਿਮਾਰ ਸਨ, ਉਨ੍ਹਾਂ ਦਾ ਇਲਾਜ ਸੀਐਮਸੀ ਲੁਧਿਆਣਾ ਵਿਖੇ ਚੱਲ ਰਿਹਾ ਸੀ, ਜਿੱਥੇ 89 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
ਉਦਯੋਗਪਤੀ, ਵਪਾਰਕ ਭਾਈਵਾਲ, ਸੀਨੀਅਰ ਨੌਕਰਸ਼ਾਹ, ਪੁਲਿਸ ਅਧਿਕਾਰੀ, ਨਿਆਂਪਾਲਿਕਾ, ਪ੍ਰੈਸ ਅਤੇ ਮੀਡੀਆ, ਸਿੱਖਿਆ ਸ਼ਾਸਤਰੀ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਨੇਤਾਵਾਂ- ਐਮਪੀ/ਐਮ.ਐਲ.ਏ./ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਕੌਂਸਲਰ, ਖਿਡਾਰੀ ਅਤੇ ਕੰਪਨੀ ਕਰਮਚਾਰੀ ਸਮੇਤ ਜੀਵਨ ਦੇ ਹਰ ਖੇਤਰ ਦੇ ਵੱਡੀ ਗਿਣਤੀ ਵਿੱਚ ਲੋਕ, ਵਿਛੜੀ ਰੂਹ ਨੂੰ ਵਿਦਾਈ ਦੇਣ ਲਈ ਇਸ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਏ।
ਸ਼੍ਰੀਮਤੀ ਮਾਇਆ ਦੇਵੀ ਦੇ ਦਿਹਾਂਤ ‘ਤੇ ਪਰਿਵਾਰ ਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ, ਸੇਵਾਮੁਕਤ ਜੱਜਾਂ/ਨਿਆਇਕ ਅਧਿਕਾਰੀਆਂ ਦੇ ਨਾਲ-ਨਾਲ ਹਾਈ ਕੋਰਟ ਦੇ ਸੀਨੀਅਰ ਵਕੀਲਾਂ, ਇਸ ਖੇਤਰ ਦੇ ਸਾਰੇ ਵੱਡੇ ਉਦਯੋਗਿਕ ਘਰਾਣਿਆਂ ਦੇ ਨੁਮਾਇੰਦਿਆਂ, ਡਾਇਰੈਕਟਰਾਂ ਅਤੇ ਵਾਈਸ ਚਾਂਸਲਰ ਤੋਂ ਸ਼ੋਕ ਪੱਤਰ ਅਤੇ ਦਿਲਾਸੇ ਦੇ ਸ਼ਬਦ ਵੀ ਮਿਲੇ ਹਨ। ਇਸ ਖੇਤਰ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਅਤੇ ਯੂਨੀਵਰਸਿਟੀਆਂ, ਕੇਂਦਰ ਸਰਕਾਰ ਦੇ ਮੰਤਰੀਆਂ, ਸੰਸਦ ਮੈਂਬਰਾਂ, ਪੰਜਾਬ ਇੰਜਨੀਅਰਿੰਗ ਕਾਲਜ, ਪੰਜਾਬ ਕ੍ਰਿਕਟ ਐਸੋਸੀਏਸ਼ਨ, ਇੰਡਸਟਰੀਅਲ ਚੈਂਬਰਜ਼ , ਬਰਨਾਲਾ ਜਰਨਲਿਸਟ ਐਸੋਸੀਏਸ਼ਨ ਅਤੇ ਲੁਧਿਆਣਾ ਅਤੇ ਬਰਨਾਲਾ ਦੀਆਂ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਅਗਰਵਾਲ ਸਭਾਵਾਂ ਨੇ ਸ਼ੋਕ ਪੱਤਰਾਂ ਰਾਹੀਂ ਪਰਿਵਾਰ ਨਾਲ ਹਮਦਰਦੀ ਅਤੇ ਦੁੱਖ ਪ੍ਰਗਟ ਕੀਤਾ।
ਆਪਣੀ ਮਾਂ ਨੂੰ ਯਾਦ ਕਰਦਿਆਂ ਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੀ ਮਮਤਾ ਦਾ ਅਨੁਭਵ ਕੀਤਾ ਹੈ ਅਤੇ ਮਹਿਸੂਸ ਕੀਤਾ ਹੈ। ਇਸ ਲਈ ਮੈਂ ਜਾਣਦਾ ਹਾਂ ਕਿ ਲੋਕੀਂ ਇੱਥੇ ਸਿਰਫ਼ ਸਾਡੇ ਦੁੱਖ ਨੂੰ ਸਾਂਝਾ ਕਰਨ ਲਈ ਹੀ ਨਹੀਂ ਆਏ ਸਗੋਂ ਉਹ ਇਸ ਦੁੱਖ ਨੂੰ ਖ਼ੁਦ ਵੀ ਮਹਿਸੂਸ ਕਰ ਰਹੇ ਹਨ। ਸ੍ਰੀਮਤੀ ਮਾਯਾ ਦੇਵੀ, ਜਿਨ੍ਹਾਂ ਨੂੰ ਪਿਆਰ ਨਾਲ ਸਾਰੇ ਬੀਜੀ ਕਹਿ ਕੇ ਬੁਲਾਂਦੇ ਸਨ ਦਾ ਜ਼ਿਕਰ ਕਰਦਿਆਂ ਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਆਪਣੇ ਪੁੱਤਰਾਂ ਲਈ ਇੱਕ ਮਾਂ ਦੇ ਨਾਲ-ਨਾਲ ਉਹ ਹੋਰਨਾਂ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਦਾ ਇੱਕ ਮਹੱਤਵਪੂਰਣ ਸਰੋਤ ਸਨ। ਉਨ੍ਹਾਂ ਨੇ ਆਪਣੀ ਸਾਦਗੀ, ਆਪਣੀਆਂ ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਨਾਲ ਨਾ ਕੇਵਲ ਬੱਚਿਆਂ ਦੇ ਜੀਵਨ ਦਾ ਪੁਨਰ ਨਿਰਮਾਣ ਕੀਤਾ, ਬਲਕਿ ਸੋਚਣ ਅਤੇ ਜਿਉਣ ਦੇ ਤਰੀਕੇ ਅਤੇ ਅਸੀਮਤ ਮੌਕਿਆਂ ਨੂੰ ਪਰਿਭਾਸ਼ਿਤ ਕਰਨ ਲਈ ਨਵੇਂ ਮੌਕਿਆਂ ਨੂੰ ਵੀ ਪੈਦਾ ਕੀਤਾ ਹੈ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਇੱਕ ਸਾਧਾਰਣ ਪਿੱਠ ਭੂਮੀ ਵਿੱਚ ਉੱਭਰਨ ਅਤੇ ਇੱਕ ਵਿਸ਼ਾਲ ਜੀਵਨ ਜਿਊਣ ਲਈ ਮੱਦਦ ਕੀਤੀ, ਨਾਲ ਹੀ ਸਾਡੇ ਨਾਲ ਜੁਡ਼੍ਹੇ ਹੋਏ ਹਜ਼ਾਰਾਂ ਪਰਿਵਾਰਾਂ ਲਈ ਆਉਣ ਵਾਲੇ ਸਮੇਂ ਲਈ ਖੁਸ਼ਹਾਲ ਜੀਵਨ ਅਤੇ ਆਜੀਵਕਾ ਬਣਾਈ ਹੈ । ਪਦਮਸ੍ਰੀ ਰਜਿੰਦਰ ਗੁਪਤਾ ਨੇ ਕਿਹਾ ਕਿ ਟ੍ਰਾਈਡੈਂਟ ਇੱਕ ਅਜਿਹੀ ਸੰਸਥਾ ਹੈ, ਜੋ ਪੂੰਜੀਵਾਦ ਦੇ ਪਰੰਪਰਾਗਤ ਢਾਂਚੇ ਤੋਂ ਪਰੇ ਜਾਂਦੀ ਹੈ ਅਤੇ ਸਵਰਗੀ ਸ਼੍ਰੀਮਤੀ ਮਾਯਾ ਦੇਵੀ ‘‘ਬੀਜੀ” ਦੀਆਂ ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਵਿੱਚ ਆਪਣੀ ਆਤਮਾ ਲੱਭਦੀ ਹੈ। ਮਸ਼ਹੂਰ ਤਕਸ਼ੀਲਾ ਪ੍ਰੋਗਰਾਮ ਦੇ ਨਾਲ, ਟ੍ਰਾਈਡੈਂਟ ਨੇ ਹਜ਼ਾਰਾਂ ਵਿਅਕਤੀਆਂ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ, ਉਹਨਾਂ ਨੂੰ ‘‘ਕਮਾਓ, ਸਿੱਖੋ ਅਤੇ ਵਧੋ” ਦਾ ਮੌਕਾ ਦਿੱਤਾ ਹੈ, ਜੋ ਆਖਿਰਕਾਰ ਇੱਕ ਮਜ਼ਬੂਤ ਰਾਸ਼ਟਰ ਬਣਾਉਣ ਵਿੱਚ ਯੋਗਦਾਨ ਪਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬੀਜੀ ਅੱਜ ਸਰੀਰਕ ਤੌਰ ’ਤੇ ਸਾਡੇ ਵਿੱਚ ਨਹੀਂ ਹਨ ਪਰ ਉਨ੍ਹਾਂ ਦੀ ਆਤਮਾ ਅਣਗਿਣਤ ਜ਼ਿੰਦਗੀਆਂ ਵਿੱਚ ਰਹਿੰਦੀ ਹੈ ਜਿਨ੍ਹਾਂ ਨੂੰ ਉਹਨ੍ਹਾਂ ਤਕਸ਼ੀਲਾ ਪ੍ਰੋਗਰਾਮ ਦੁਆਰਾ ਛੂਹਿਆ ਹੈ ਅਤੇ ਉਹ ਹਮੇਸ਼ਾਂ ਟ੍ਰਾਈਡੈਂਟ ਦੇ ਤਕਸ਼ੀਲਾ ਪ੍ਰੋਗਰਾਮ ਦੁਆਰਾ ਹਜ਼ਾਰਾਂ ਨੌਜਵਾਨਾਂ, ਲਡ਼ਕਿਆਂ, ਲਡ਼ਕੀਆਂ ਨੂੰ ਆਸ਼ੀਰਵਾਦ ਦਿੰਦੇ ਰਹਿਣਗੇ। ਤਕਸ਼ਸ਼ੀਲਾ ਦੇ ਸਾਬਕਾ ਵਿਦਿਆਰਥੀ ਅੱਜ ‘‘ਕਮਾਓ, ਸਿੱਖੋ ਅਤੇ ਵਧੋ” ਮੁੱਲਾਂ ਦੀ ਇਸ ਲਹਿਰ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਅਸੀਂ ਮਾਣ ਮਹਿਸੂਸ ਕੀਤਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਅੱਜ ਸਫਲ ਕਾਰੋਬਾਰ ਚਲਾ ਰਹੇ ਹਨ, ਕਈ ਸਰਕਾਰਾਂ ਨਾਲ ਕੰਮ ਕਰ ਰਹੇ ਹਨ, ਕਈ ਫਾਰਚੂਨ 500 ਕੰਪਨੀਆਂ ਨਾਲ ਕੰਮ ਕਰ ਰਹੇ ਹਨ, ਕਈ ਅਕਾਦਮਿਕ ਅਤੇ ਖੋਜ ਵਿੱਚ ਹਨ ਅਤੇ ਇਹ ਸੂਚੀ ਬਹੁਤ ਲੰਮੀ ਹੈ। ਉਨ੍ਹਾਂ ਕਿਹਾ ਕਿ ਇੱਕ ਦ੍ਰਿਡ਼ ਸੰਕਲਪ ਮਾਂ ਦੇ ਸਾਦੇ ਘਰ ਵਿੱਚ ਸ਼ੁਰੂ ਹੋਈ ਇਹ ਵਿਰਾਸਤ ਅੱਜ ਹਜ਼ਾਰਾਂ ਮਾਵਾਂ ਦੇ ਘਰਾਂ ਵਿੱਚ ਪਿਆਰ, ਵਿਸ਼ਵਾਸ ਅਤੇ ਮਾਣ ਫੈਲਾ ਰਹੀ ਹੈ।
ਸ਼ੋਕ ਸਭਾ ’ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੀ ਤਰਫੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਰਾਜ ਸਭਾ ਮੈਂਬਰ ਤੇ ਉੱਘੇ ਉਦਯੋਗਪਤੀ ਸੰਜੀਵ ਅਰੋੜਾ, ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ , ਦਿਨਕਰ ਗੁਪਤਾ ਆਈਬੀ ਚੀਫ਼ , ਸੁਰੇਸ਼ ਅਰੋੜਾ ਸੇਵਾਮੁਕਤ ਡੀਜੀਪੀ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ , ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਆਗੂ ਲਕਸ਼ਮੀਕਾਂਤ ਚਾਵਲਾ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਗੁਰਪ੍ਰੀਤ ਗੋਗੀ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸੇਵਾ ਮੁਕਤ ਆਈ.ਜੀ. ਗੁਰਪ੍ਰੀਤ ਸਿੰਘ ਤੂਰ ਆਈ.ਪੀ.ਐਸ., ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੇ ਮਹੇਸਇੰਦਰ ਸਿੰਘ, ਬਲਦੇਵ ਸਿੰਘ ਮਾਨ, ਸਾਬਕਾ ਸੰਸਦੀ ਸਕੱਤਰ ਮੈਂਬਰ ਬਲਵੀਰ ਸਿੰਘ ਘੁੰਨਸ, ਏਜੀਟੀਐਫ਼ ਦੇ ਏਆੲਜੀ ਸੰਦੀਪ ਗੋਇਲ , ਐਸ.ਐਸ.ਪੀ ਬਰਨਾਲਾ ਸੰਦੀਪ ਮਲਿਕ ,ਕੈਬਨਿਟ ਮੰਤਰੀ ਮੀਤ ਹੇਅਰ ਦੇ ੳਐਸਡੀ ਤੇ ਰਾਜਸੀ ਸਲਾਹਕਾਰ ਹਸਨਪ੍ਰੀਤ ਭਾਰਦਵਾਜ਼ , ਕਾਗਰਸ ਦੇ ਹਲਕਾ ਬਰਨਾਲਾ ਦੇ ਇੰਚਾਰਜ ਮੁਨੀਸ ਬਾਂਸਲ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਕਾਂਗਰਸ ਦੇ ਜਿਲਾ ਬਰਨਾਲਾ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਗੁਰਲਵਲੀਨ ਸਿੰਘ ਸਿੱਧੂ ਸਾਬਕਾ ਡਿਪਟੀ ਕਮਿਸ਼ਨਰ, ਡਾ. ਸ਼ੇਨਾ ਅਗਰਵਾਲ ਨਗਰ ਨਿਗਮ ਕਮਿਸ਼ਨਰ ਲੁਧਿਆਣਾ, ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀਆਈਏ ਬਰਨਾਲਾ, ਮਾਸਟਰ ਮਾਈਂਡ ਦੇ ਸ਼ਿਵ ਸਿੰਗਲਾ, ਬਲਦੇਵ ਸਿੰਘ ਭੁੱਚਰ, ਸੂਰਤ ਸਿੰਘ ਬਾਜਵਾ, ਅਕਾਲੀ ਆਗੂ ਸੰਜੀਵ ਸ਼ੋਰੀ, ਜਤਿੰਦਰ ਜਿੰਮੀ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ ਲੋਟਾ ਆਦਿ ਤੋਂ ਇਲਾਵਾ ਉਦਯੋਗ ਜਗਤ ਦੀਆਂ ਨਾਮਵਰ ਹਸ਼ਤੀਆਂ ਤੇ ਪੰਜਾਬ ਅਤੇ ਮੱਧ ਪ੍ਰਦੇਸ਼ ਦੇ ਜੁਡੀਸੀਅਲ ਅਧਿਕਾਰੀਆਂ ਨੇ ਵੀ ਉਚੇਚੇ ਤੌਰ ’ਤੇ ਹਾਜਰੀ ਭਰੀ। ਸਭਾ ਦੀ ਸਮਾਪਤੀ ’ਤੇ ਰਜਿੰਦਰ ਗੁਪਤਾ ਤੇ ਮਧੂ ਗੁਪਤਾ, ਵਰਿੰਦਰ ਗੁਪਤਾ ਅਤੇ ਡਿੰਪਲ ਗੁਪਤਾ, ਗਾਇਤਰੀ, ਅਭਿਸ਼ੇਕ, ਵਿਹਾਨ ਗੁਪਤਾ, ਨੇਹਾ, ਇਸ਼ਾਂ, ਅਦਿੱਤੀ, ਵਿਕਾਸ, ਮਾਰਿਆ ਗੁਪਤਾ, ਅਭਿਰਾਜ ਗੁਪਤਾ ਅਤੇ ਟ੍ਰਾਈਡੈਂਟ ਗਰੁੱਪ ਦੇ ਐਡਮਿਨ ਹੈਡ ਰੁਪਿੰਦਰ ਗੁਪਤਾ ਆਦਿ ਪਰਿਵਾਰਕ ਮੈਂਬਰਾਂ ਵੱਲੋਂ ਸਭਾ ’ਚ ਪਹੁੰਚੇ ਸਨੇਹੀਆਂ ਦਾ ਉਚੇਚੇ ਤੌਰ ’ਤੇ ਧੰਨਵਾਦ ਵੀ ਕੀਤਾ ਗਿਆ।