ਰਵੀ ਸੈਣ, ਬਰਨਾਲਾ, 18 ਜੁਲਾਈ 2023
ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ੇਸ਼ ਸਰਸਰੀ ਸੁਧਾਈ ਯੋਗਤਾ 2024 ਅਤੇ ਹਾਊਸ ਟੂ ਹਾਊਸ ਸਰਵੇ ਕਰਨ ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵਿਧਾਨ ਸਭਾ ਹਲਕਾ ਬਰਨਾਲਾ 103 ਕਮ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ. ਗੋਪਾਲ ਸਿੰਘ ਦੀ ਅਗਵਾਈ ਹੇਠ ਰਹਿੰਦੇ ਸੈਕਟਰ ਅਫਸਰਾਂ ਤੇ ਬੂਥ ਲੈਵਲ ਅਫਸਰਾਂ ਨੂੰ ਦੂਜੇ ਦਿਨ ਟ੍ਰੇਨਿੰਗ ਰੈੱਡ ਕ੍ਰਾਸ ਹਾਲ ਵਿਖੇ ਦਿੱਤੀ ਗਈ।
ਇਸ ਮੌਕੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ. ਗੋਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਚੋਣ ਅਫਸਰ ਬਰਨਾਲਾ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਹਾਊਸ ਟੂ ਹਾਊਸ ਸਰਵੇ (828) ਮਿਤੀ 21 ਜੁਲਾਈ ਤੋਂ 21 ਅਗਸਤ 2023 ਤੱਕ ਚੱਲੇਗਾ। ਜਿਨ੍ਹਾਂ ਯੋਗ ਵਿਅਕਤੀਆਂ ਦੀ ਵੋਟ ਰਜਿਸਟਰਡ ਨਹੀਂ ਹੋਈ, ਉਨ੍ਹਾਂ ਦੀ ਵੋਟ ਬਣਾਈ ਜਾਵੇ ਅਤੇ ਉਮਰ ਸਾਲ 18-19 ਦੇ ਨੌਜਵਾਨਾਂ ਵੱਲ ਖਾਸ ਧਿਆਨ ਦਿੱਤਾ ਜਾਵੇ। ਵੋਟਰ ਦਾ ਆਧਾਰ ਕਾਰਡ ਲੈਣਾ ਲਾਜ਼ਮੀ ਬਣਾਇਆ ਜਾਵੇ। ਇਸ ਮੌਕੇ ਹੋਰ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਟ੍ਰੇਨਿੰਗ ਮਾਸਟਰ ਟ੍ਰੇਨਰ ਸੰਜੈ ਸਿੰਗਲਾ, ਹਰੀਸ਼ ਸਿੰਗਲਾ, ਰਾਜੇਸ਼ ਕੁਮਾਰ ਤੇ ਕੁਲਦੀਪ ਸਿੰਘ ਵੱਲੋਂ ਦਿੱਤੀ ਗਈ। ਇਸ ਮੌਕੇ ਸੁਖਦੀਪ ਸਿੰਘ ਬੀ.ਡੀ.ਪੀ.ਓ-ਕਮ-ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ-2, ਵਿਧਾਨ ਸਭਾ ਚੋਣ ਹਲਕਾ 103 ਬਰਨਾਲਾ, ਸ੍ਰੀ ਗੁਰਦੀਪ ਪ੍ਰੋਗਰਾਮਰ, ਸੈਕਟਰ ਅਫਸਰਜ਼, ਬੀ.ਐਲ.ਓਜ਼ ਅਤੇ ਡਾਟਾ ਐਂਟਰੀ ਆਪਰੇਟਰ ਸ੍ਰੀ ਜਸਵੀਰ ਕੌਰ, ਸ੍ਰੀ ਸੋਨੂੰ ਗੋਇਲ ਤੇ ਸ੍ਰੀ ਦਵਿੰਦਰ ਕੁਮਾਰ ਨੇ ਭਾਗ ਲਿਆ।