ਗਗਨ ਹਰਗੁਣ, ਬਰਨਾਲਾ, 18 ਜੁਲਾਈ 2023
ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ “ਇੰਗਲਿਸ਼ ਵੀਕ ” ਦੀ ਗਤੀਵਿਧੀ ਕਰਵਾਈ ਗਈ । ਇਸ ਗਤੀਵਿਧੀ ਵਿਚ ਸਕੂਲ ਦੇ ਸਾਰੇ ਬੱਚਿਆਂ ਨੇ ਭਾਗ ਲਿਆ। ਇਸ ਗਤੀਵਿਧੀ ਵਿਚ ਚਾਰ ਟੌਪਿਕ ਰੱਖੇ ਗਏ। ਜਿਸ ਵਿੱਚ ਰੀਡਿੰਗ , ਰਾਈਟਿੰਗ , ਲਿਸਨਿੰਗ ਅਤੇ ਸੀਪਿੰਗ । ਤੀਸਰੀ ਅਤੇ ਚੌਥੀ ਕਲਾਸ ਦੇ ਬੱਚਿਆਂ ਨੂੰ ਰੀਡਿੰਗ ਲਈ ਨਿਊਜ਼ ਪੇਪਰ ਦਿੱਤੇ ਗਏ। ਜਿਸ ਵਿਚੋਂ ਬੱਚਿਆਂ ਨੇ ਪੇਪਰ ਵਿੱਚੋ ਟਾਈਟਲ ਲੱਭਿਆ । ਇਸੇ ਪ੍ਰਕਾਰ ਰਾਈਟਿੰਗ ਵਿਚ ਬੱਚਿਆਂ ਇਕ ਵੀਡੀਓ ਦੀ ਆਵਾਜ ਬੰਦ ਕਰਕੇ ਦਿਖਾਈ ਗਈ।
ਜਿਸ ਵਿੱਚੋ ਬੱਚਿਆਂ ਨੇ ਅਪਣੀ ਕਲਪਨਾ ਨਾਲ ਇਕ ਕਹਾਣੀ ਲਿਖੀ। ਪਹਿਲੀ ਦੂਸਰੀ ਕਲਾਸ ਦੇ ਬੱਚਿਆਂ ਨੇ ਅੱਖਰਾਂ ਦੀ ਧੁਨੀ ਸੁਣਕੇ ਨਵੇਂ ਸ਼ਬਦ ਬਨਾਏ। ਇਸ ਗਤੀਵਿਧੀ ਰਾਹੀਂ ਬੱਚਿਆਂ ਨੇ ਬਹੁਤ ਕੁੱਛ ਸਿਖਿਆ ਅਤੇ ਸਮਝਿਆ। ਸਕੂਲ ਦੀ ਪ੍ਰਿਸੀਪਲ ਸ਼੍ਰੀਮਤਿ ਸ਼ਰੂਤੀ ਸ਼ਰਮਾ ਜੀ , ਵਾਈਸ ਪ੍ਰਿਸੀਪਲ ਸ਼ਾਲਿਨੀ ਕੌਸ਼ਲ ਜੀ ਨੇ ਦੱਸਿਆ ਕਿ ਇਸ ਗਤੀਵਿਧੀ ਦਾ ਮਕਸਦ ਬੱਚਿਆਂ ਵਿਚ ਇੰਗਲਿਸ਼ ਪ੍ਰਤੀ ਡਰ ਨੂੰ ਦੂਰ ਕਰਨਾ ਅਤੇ ਟੈਕਨੋਲੋਗੀ ,ਨਿਊਜ਼ ਪੇਪਰ , ਦਾ ਸਹੀ ਪ੍ਰੋਯਗ ਕਰਕੇ ਬੱਚੇ ਇੰਗਲਿਸ਼ ਨੂੰ ਸੌਖੇ ਤਰੀਕੇ ਨਾਲ ਸਿਖਿਆ ਜਾ ਸਕਦਾ ਹੈ। ਪ੍ਰਿਸੀਪਲ ਜੀ ਨੇ ਦੱਸਿਆ ਕਿ ਪੂਰਾ ਹਫਤਾ ਬੱਚਿਆਂ ਨੂੰ ਕਈ ਤਰੀਕੇ ਨਾਲ ਇਹ ਗਤੀਵਿਧੀ ਕਰਵਾਈ ਜਾਵੇਗੀ ਅਤੇ ਅਗੇ ਵੀ ਇਸ ਪ੍ਰਕਾਰ ਦੀ ਗਤੀਵਿਧੀ ਕਰਵਾਂਦੇ ਰਹਾਂਗੇ।