ਚਿੱਟਾ ਹੋ ਗਿਆ ਲਹੂ-ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰਿਆ ਮਸੇਰਾ ਭਰਾ

Advertisement
Spread information
ਅਸ਼ੋਕ ਵਰਮਾ , ਬਠਿੰਡਾ 20 ਜੂਨ 2023
     ਜਿਲ੍ਹੇ ਦੇ ਪਿੰਡ ਗੋਨਿਆਣਾ ਕਲਾਂ ਵਿੱਚ ਜਾਤੀ ਦੁਸ਼ਮਣੀ ਕਾਰਨ ਇੱਕ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਹੀ ਮਾਸੀ ਦੇ ਪੁੱਤ ਭਰਾ ਨੂੰ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਕਾਤਲ ਨੇ ਬਚਾਅ ਕਰਨ ਆਈ ਆਪਣੀ ਮਾਸੀ ਨੂੰ ਵੀ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।  ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ਤੇ ਥਾਣਾ ਨੇਹੀਆਂ ਵਾਲਾ ਪੁਲਸ ਨੇ ਮੌਕੇ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ।
       ਜਾਣਕਾਰੀ ਅਨੁਸਾਰ ਗੋਨਿਆਣਾ ਕਲਾ ਦੇ ਰਹਿਣ ਵਾਲੇ ਵੀਜਾ ਸਿੰਘ ਦਾ ਇਕ ਮਹੀਨਾ ਪਹਿਲਾਂ ਆਪਣੀ  ਦੇ ਪੁੱਤ ਭਰਾ ਰੇਸ਼ਮ ਸਿੰਘ ਨਾਲ ਝਗੜਾ ਹੋਇਆ ਸੀ।  ਇਸ ਦੌਰਾਨ ਵੀਜ਼ਾ ਸਿੰਘ ਨੇ ਰੇਸ਼ਮ ਦੀ ਕੁੱਟਮਾਰ ਕੀਤੀ।  ਰੇਸ਼ਮ ਸਿੰਘ ਝਗੜੇ ਤੋਂ ਬਾਅਦ ਤੋਂ ਹੀ  ਉਸ ਨਾਲ ਰੰਜਿਸ਼ ਰਖਦਾ ਆ ਰਿਹਾ ਸੀ। ਮੰਗਲਵਾਰ ਨੂੰ ਰੇਸ਼ਮ ਸਿੰਘ ਆਪਣੇ ਸਾਥੀਆਂ ਸਮੇਤ ਵੀਜਾ ਸਿੰਘ ਦੇ ਘਰ ਦਾਖਲ ਹੋਇਆ।  ਇਸ ਤੋਂ ਪਹਿਲਾਂ ਕਿ ਉਹ ਕੁੱਝ ਸਮਝ ਪਾਉਂਦਾ, ਮੁਲਜ਼ਮਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।ਇਸ ਦੌਰਾਨ ਬਚਾਅ ਲਈ ਆਈ ਮਾਸੀ ਅੰਗਰੇਜ਼ ਕੌਰ  ਵੀ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤੀ।  
    ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ ਅਤੇ ਪੁਲਸ ਨੂੰ ਸੂਚਿਤ ਕੀਤਾ ।  ਕਤਲ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਤੇ ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਦੀ ਟੀਮ ਮੌਕੇ ’ਤੇ ਪਹੁੰਚੀ ਜਿਸ ਦ ਵਲੰਟੀਅਰਾਂ ਨੇ ਜ਼ਖ਼ਮੀ ਅੰਗਰੇਜ਼ ਕੌਰ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ। ਪੁਲਸ ਨੇ  ਲਾਸ਼  ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।   ਪੁਲਸ ਨੇ ਜ਼ਖਮੀ ਅੰਗਰੇਜ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਰੇਸ਼ਮ ਸਿੰਘ ਖਿਲਾਫ  ਧਾਰਾ 302, 326, 452 ਤਹਿਤ ਕਤਲ ਮਾਮਲਾ ਦਰਜ ਕਰ ਲਿਆ ਹੈ।  ਥਾਣਾ ਨੇਹੀਆਂ ਵਾਲਾ ਦੀ ਮੁੱਖ ਥਾਣਾ ਅਫ਼ਸਰ ਸਬ ਇੰਸਪੈਕਟਰ ਕਰਮਜੀਤ ਕੌਰ ਦਾ ਕਹਿਣਾ ਸੀ ਕਿ ਦੋਸ਼ੀ ਰੇਸ਼ਮ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦੀ ਹੀ  ਗ੍ਰਿਫਤਾਰੀ ਕਰ ਲਈ ਜਾਏਗੀ।
Advertisement
Advertisement
Advertisement
Advertisement
error: Content is protected !!