ਅਸ਼ੋਕ ਵਰਮਾ, ਬਠਿੰਡਾ 15 ਮਈ 2023
ਸੋਸ਼ਲ ਮੀਡੀਆ ਸਟਾਰ ਵਜੋਂ ਪ੍ਰਸਿੱਧ ਭਾਨਾ ਸਿੱਧੂ ਨੂੰ ਅੱਜ ਬਰਨਾਲਾ ਦੇ ਸੀਆਈਏ ਦੀ ਟੀਮ ਨੇ ਫੜ੍ਹ ਹੀ ਲਿਆ। (Social Media Star Bhana Sidhu Was Arrested By The Police. ) ਮਾਮਲੇ ਦੇ ਤਫਤੀਸ਼ ਅਧਿਕਾਰੀ ਡੀਐਸਪੀ ਗਮਦੂਰ ਸਿੰਘ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਭਾਨਾ ਸਿੱਧੂ ਅਤੇ ਉਸ ਦੇ ਸਹਿਯੋਗੀ ਅਮਨਦੀਪ ਸਿੰਘ ਅਮਨਾ ਦੋਵੇਂ ਵਾਸੀ ਪਿੰਡ ਕੋਟਦੁੱਨਾ, ਜਿਲ੍ਹਾ ਬਰਨਾਲਾ ਦੇ ਖਿਲਾਫ ਕੁੱਝ ਦਿਨ ਪਹਿਲਾਂ ਪੰਜਾਬ ਪੁਲਿਸ ਦੇ ਏ.ਐਸ.ਆਈ. ਗੁਰਮੇਲ ਸਿੰਘ ਦੀ ਸ਼ਕਾਇਤ ਦੇ ਅਧਾਰ ਤੇ ਥਾਣਾ ਮਹਿਲ ਕਲਾਂ ਵਿਖੇ ਕਾਫੀ ਸੰਗੀਨ ਅਪਰਾਧਾਂ ਦੇ ਜੁਰਮ ਵਿੱਚ 11 ਮਈ 2023 ਨੂੰ ਕੇਸ ਦਰਜ ਦਰਜ਼ ਕੀਤਾ ਗਿਆ ਸੀ। ਸੋਸ਼ਲ ਮੀਡੀਆ ਤੇ ਭਾਨਾ ਸਿੱਧੂ ਵੱਲੋਂ ਕਹੀਆਂ ਕੁੱਝ ਗੱਲਾਂ ਤੋਂ ਖਫਾ ਹੋਏ ਏ.ਐਸ.ਆਈ. ਗੁਰਮੇਲ ਸਿੰਘ ਨੇ ਵੀ ਭਾਨਾ ਸਿੱਧੂ ਦੇ ਖਿਲਾਫ ਇੱਕ ਵੀਡੀਉ ਉਸ ਨੂੰ ਵਰਜਦੇ ਹੋਏ ਪਾ ਦਿੱਤੀ ਸੀ। ਗੁਰਮੇਲ ਸਿੰਘ ਦੀ ਵੀਡੀੳ ਵਾਇਰਲ ਹੋਣ ਉਪਰੰਤ ਕਾਫੀ ਲੋਹਾ- ਲਾਖਾ ਹੋਏ ਭਾਨਾ ਸਿੱਧੂ ਨੇ ਵੀ ਮੋੜਵਾਂ ਜੁਆਬ ਦਿੰਦਿਆਂ ਏ.ਐਸ.ਆਈ. ਗੁਰਮੇਲ ਸਿੰਘ ਨੂੰ ਅਤੇ ਪੰਜਾਬ ਪੁਲਿਸ ਤੋਂ ਇਲਾਵਾ ਪ੍ਰਸ਼ਾਸ਼ਨ ਤੇ ਸਰਕਾਰ ਉੱਪਰ ਵੀ ਕਾਫੀ ਤਿੱਖੇ ਸ਼ਬਦਾਂ ਦੇ ਵਾਰ ਕੀਤੇ ਸਨ। ਜਿਹੜੀ ਘਟਨਾ ਦਾ ਜਿਕਰ ਐਫ.ਆਈ.ਆਰ. ਵਿੱਚ ਕੀਤਾ ਗਿਆ ਹੈ, ਉਸ ਸਮੇਂ ਉਹ ਆਸਟ੍ਰੇਲੀਆ ਗਿਆ ਹੋਇਆ ਸੀ। ਪੁਲਿਸ ੳਦੋਂ ਤੋਂ ਹੀ ਭਾਨਾ ਸਿੱਧੂ ਦੇ ਭਾਰਤ ਪਹੁੰਚਣ ਦੀ ਤਾਕ ਵਿੱਚ ਸੀ, ਜਿਵੇਂ ਹੀ ਪੁਲਿਸ ਨੂੰ ਪਤਾ ਲੱਗਿਆ ਕਿ ਭਾਨਾ ਸਿੱਧੂ , ਬਠਿੰਡਾ ਜਿਲ੍ਹੇ ਦੇ ਪਿੰਡ ਗੁੰਮਟੀ ਨੇੜੇ ਕਰੀਬ 150 ਏਕੜ ਦੇ ਸੰਘਣੇ ਜੰਗਲ ਵਿੱਚ ਲੁਕਿਆ ਹੋਇਆ ਹੈ,ਤਾਂ ਸੀਆਈਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ‘ਚ ਪੁਲਿਸ ਟੀਮ ਉਸ ਨੂੰ ਫੜ੍ਹਨ ਲਈ ਪਹੁੰਚ ਗਈ। ਸੂਤਰਾਂ ਅਨੁਸਾਰ ਜਿਵੇਂ ਹੀ ਭਾਨਾ ਸਿੱਧੂ ਨੂੰ ਪੁਲਿਸ ਦੇ ਪਿੱਛਾ ਕਰਨ ਦੀ ਭਿਣਕ ਲੱਗੀ ਤਾਂ ਉਹ ਖੇਤਾਂ ਵੱਲ ਭੱਜ ਨਿਕਲਿਆ । ਭਾਨਾ ਸਿੱਧੂ ਅਤੇ ਪੁਲਿਸ ਪਾਰਟੀ ਦਰਮਿਆਨ ਕਾਫੀ ਦੇਰ ਤੱਕ ਲੁੱਕਣ ਮੀਚੀ ਦੀ ਖੇਡ ਚਲਦੀ ਰਹੀ। ਪ੍ਰਤੱਖ ਦਰਸ਼ਕਾਂ ਦੀ ਮੰਨੀਏ ਤਾਂ ਭਾਨਾ ਸਿੱਧੂ ਤੇ ਪੁਲਿਸ ‘ਚ ਕਰੀਬ 200 ਕਿੱਲਿਆਂ ਤੱਕ ਭੱਜ ਦੋੜ ਚਲਦੀ ਰਹੀ। ਆਖਿਰ ਕਾਫੀ ਜਦੋਜਹਿਦ ਤੋਂ ਬਾਅਦ ਪੁਲਿਸ ਨੇ ਭਾਨਾ ਸਿੱਧੂ ਨੂੰ ਗਿਰਫਤਾਰ ਕਰ ਹੀ ਲਿਆ। ਭਾਨਾ ਸਿੱਧੂ ਦੀ ਗਿਰਫਤਾਰੀ ਬਾਰੇ ਪੁੱਛਣ ਤੇ ਮਾਮਲੇ ਦੇ ਤਫਤੀਸ਼ ਅਧਿਕਾਰੀ ਗਮਦੂਰ ਸਿੰਘ ਡੀਐਸਪੀ ਮਹਿਲ ਕਲਾਂ ਨੇ ਕਿਹਾ ਕਿ ਭਾਨਾ ਸਿੱਧੂ ਨੂੰ ਗਿਰਫਤਾਰੀ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਾਨਾ ਸਿੱਧੂ ਖਿਲਾਫ ਦਰਜ਼ ਐਫ.ਆਈ.ਆਰ. ਹੇਠਾਂ ਪੜ੍ਹੋ