ਉਹ ਸੈਰ ਕਰਨ ਗਿਆ ,ਮੁੜਕੇ ਦੇਖਿਆ ਤਾਂ”

Advertisement
Spread information

9 ਦਿਨ ਬਾਅਦ ਵੀ ਪੁਲਿਸ ਨੇ ਦਰਜ਼ ਨਹੀਂ ਕੀਤਾ ਚੋਰੀ ਦਾ ਕੇਸ

ਹਰਿੰਦਰ ਨਿੱਕਾ , ਬਰਨਾਲਾ 19 ਫਰਵਰੀ 2023 
   ਕੱਚਾ ਕਾਲਜ ਰੋਡ ਤੇ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਦੇ ਬਾਹਰ, ਬਾਈਕ  ਚੋਰੀ ਦੀਆਂ ਘਟਨਾਵਾਂ ਠੱਲ੍ਹਣ ਦਾ ਨਾਂ ਹੀ ਨਹੀਂ ਲੈ ਰਹੀਆਂ।ਦੁਪਹੀਆ ਵਹੀਕਲ ਪਾਰਕ ਦੇ ਬਾਹਰ ਖੜ੍ਹੇ ਕਰਨਾ, ਲੋਕਾਂ ਦੀ ਮਜਬੂਰੀ ਹੈ ਤੇ ਇਸੇ ਮਜਬੂਰੀ ਦਾ ਫਾਇਦਾ ਚੋਰ ਵੀ ਉਠਾ ਰਹੇ ਹਨ। ਇਸੇ ਤਰਾਂ ਦੀ ਮੋਟਰ ਸਾਈਕਲ ਚੋਰੀ ਦੀ ਘਟਨਾ ਦੇ 9 ਦਿਨ ਬਾਅਦ ਵੀ, ਪੁਲਿਸ ਨੇ ਚੋਰ ਤਾਂ ਕੀ ਫੜ੍ਹਨਾ ਸੀ, ਚੋਰ ਦੇ ਖਿਲਾਫ ਹਾਲੇ ਤੱਕ ਕੇਸ ਵੀ ਦਰਜ਼ ਨਹੀਂ ਕੀਤਾ ਗਿਆ। ਜਦੋਂਕਿ ਸੀਸੀਟੀਵੀ ਕੈਮਰਿਆਂ ਵਿੱਚ ਮੋਟਰਸਾਈਕਲ ਚੋਰੀ ਕਰਕੇ,ਲਿਜਾ ਰਹੇ ਵਿਅਕਤੀ ਦੀ ਫੋਟੋ ਵੀ ਪੁਲਿਸ ਦੇ ਕੋਲ ਪਹੁੰਚ ਚੁੱਕੀ ਹੈ। ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਤਰੁਣ ਕੁਮਾਰ ਪੁੱਤਰ ਸ੍ਰੀ ਕਰਤਾਰ ਚੰਦ ਗਰਗ ਵਾਸੀ ਕਿੱਲਾ ਮੁੱਹਲਾ, ਬਰਨਾਲਾ ਨੇ ਦੱਸਿਆ ਕਿ ਉਹ 11 ਫਰਵਰੀ ਦੀ ਸ਼ਾਮ ਕਰੀਬ 4 ਵਜੇ ਉਹ ਸ਼ਹੀਦ ਭਗਤ ਸਿੰਘ ਪਾਰਕ, ਕੱਚਾ ਕਾਲਜ ਰੋਡ, ਬਰਨਾਲਾ ਵਿਖੇ ਗਿਆ ਸੀ  ਤੇ ਮੋਟਰਸਾਈਕਲ ਪਾਰਕ ਦੇ ਬਾਹਰ ਖੜ੍ਹਾ ਕੀਤਾ ਹੋਇਆ ਸੀ। ਜਦੋਂ ਕਰੀਬ ਇੱਕ ਘੰਟੇ ਦੀ ਸੈਰ ਕਰਕੇ,ਪਾਰਕ ਦੇ ਬਾਹਰ ਨਿੱਕਲਿਆ ਤਾਂ ਉਥੋਂ ਮੇਰਾ ਮੋਟਰਸਈਕਲ ਨੰਬਰ PB-19 E-0747 Hero Honda CD Deluxe ਮਾਡਲ 2009 ਰੰਗ ਕਾਲਾ-ਨੀਲਾ, ਗਾਇਬ ਮਿਲਿਆ। ਇਸ ਦੀ ਸੂਚਨਾ, ਪੁਲਿਸ ਨੂੰ ਵੀ ਲਿਖਤੀ ਰੂਪ ਵਿੱਚ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਮੈਂ, ਪਾਰਕ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪ੍ਰਾਪਤ ਕੀਤੀ ਤਾਂ ਫੁਟੇਜ ਵਿੱਚ ਸਾਹਮਣੇ,ਆਇਆ ਕਿ ਇੱਕ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ, ਅਨਾਜ ਮੰਡੀ ਬਰਨਾਲਾ ਵੱਲ ਨਿੱਕਲ ਗਿਆ। ਵਰਨਣਯੋਗ ਹੈ ਕਿ ਪਾਰਕ ਦੇ ਬਾਹਰੋ ਕਰੀਬ 10 ਮਹੀਨੇ ਪਹਿਲਾਂ ਮਾਸਟਰ ਹਰਵਿੰਦਰ ਸਿੰਘ ਰੋਮੀ ਦਾ ਮੋਟਰਸਾਈਕਲ ਵੀ ਚੋਰੀ ਹੋ ਗਿਆ ਸੀ, ਜਿਸ ਦਾ ਹਾਲੇ ਤੱਕ, ਕੋਈ ਥਹੁ ਪਤਾ ਨਹੀਂ ਲੱਗਿਆ। ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਬਲਜੀਤ ਸਿੰਘ ਨੇ ਕਿਹਾ ਕਿ ਪੜਤਾਲ ਜ਼ਾਰੀ ਹੈ, ਦੋਸ਼ੀ ਦੀ ਸ਼ਨਾਖਤ ਕਰਕੇ, ਉਸ ਨੂੰ ਗਿਰਫਤਾਰ ਕਰ ਲਿਆ ਜਾਵੇਗਾ। 
Advertisement
Advertisement
Advertisement
Advertisement
Advertisement
error: Content is protected !!