ਰਘਵੀਰ ਹੈਪੀ , ਬਰਨਾਲਾ 3 ਜਨਵਰੀ 2023
ਖਜ਼ਾਨਾ ਦਫਤਰ ਵਿੱਚ ਆਮ ਲੋਕਾਂ ਅਤੇ ਮੁਲਜ਼ਮਾਂ ਦੇ ਕੰਮ ਬਿਨਾਂ ਕਿਸੇ ਦੇਰੀ ਦੇ ਤੁਰੰਤ ਨਿਪਟਾਰਾ ਕੀਤਾ ਜਾਵੇਗਾ ਅਤੇ ਕਿਸੇ ਵੀ ਕਿਸਮ ਦੀ ਖੱਜਲ ਖੁਆਰੀ ਨਹੀਂ ਹੋਵੇਗੀ। ਇਹ ਸ਼ਬਦ ਬਰਨਾਲਾ ਜਿਲ੍ਹੇ ਦੇ ਨਵੇਂ ਬਣੇ ਜਿਲ੍ਹਾ ਖਜ਼ਾਨਾ ਅਫ਼ਸਰ ਬਲਵੰਤ ਸਿੰਘ ਭੁੱਲਰ ਨੇ ਮੁਲਾਜ਼ਮ ਡਿਫੈਂਸ ਕਮੇਟੀ ਦੇ ਆਗੂਆਂ ਦੀ ਹਾਜਰੀ ਵਿੱਚ ਆਪਣਾ ਅਹੁਦਾ ਸੰਭਾਲਣ ਸਮੇਂ ਕਹੇ। ਮੁਲਾਜ਼ਮ ਡਿਫੈਂਸ ਕਮੇਟੀ ਬਰਨਾਲਾ ਦੇ ਆਗੂਆਂ ਦੀ ਹਾਜਰੀ ਵਿੱਚ ਅੱਜ ਬਲਵੰਤ ਸਿੰਘ ਭੁੱਲਰ ਨੇ ਆਪਣਾ ਅਹੁਦਾ ਸੰਭਾਲਣ ਸਮੇਂ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਖਜ਼ਾਨਾ ਦਫਤਰ ਦੇ ਨਾਮ ਤੇ ਕਿਸੇ ਵੀ ਕਿਸਮ ਦੀ ਰਿਸ਼ਵਤ ਮੰਗਣ ਵਾਲੇ ਦਾ ਨਾਮ ਦਫਤਰ ਦੇ ਤੁਰੰਤ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਉਸ ਤੇ ਬਣਦੀ ਠੋਸ ਕਾਰਵਾਈ ਕੀਤੀ ਜਾ ਸਕੇ।
ਮੁਲਾਜ਼ਮ ਡਿਫੈਂਸ ਕਮੇਟੀ ਦੇ ਆਗੂਆਂ ਮਾਸਟਰ ਮਨੋਹਰ ਲਾਲ ਪੈਨਸ਼ਨਰ ਆਗੂ, ਕਰਮਜੀਤ ਸਿੰਘ ਬੀਹਲਾ, ਖੁਸ਼ਵਿੰਦਰ ਪਾਲ ਦਰਸ਼ਨ ਚੀਮਾ, ਰਾਵਿੰਦਰ ਸ਼ਰਮਾ, ਹਰਿੰਦਰ ਮੱਲ੍ਹੀਆਂ, ਰਾਜੀਵ ਕੁਮਾਰ, ਤੇਜਿੰਦਰ ਸਿੰਘ ਤੇਜੀ, ਗੁਲਾਬ ਸਿੰਘ, ਪਰਮਿੰਦਰ ਸਿੰਘ ਰੁਪਾਲ, ਮਹਿਮਾ ਸਿੰਘ, ਗੁਰਦੀਪ ਸਿੰਘ ਨੇ ਕਿਹਾ ਕਿ ਬਲਵੰਤ ਸਿੰਘ ਭੁੱਲਰ ਜਿੱਥੇ ਇਮਾਨਦਾਰੀ ਦੀ ਇੱਕ ਮਿਸਾਲ ਅਤੇ ਬਹੁਤ ਹੀ ਮਿਹਨਤੀ ਸਾਥੀ ਹੈ, ਉਥੇ ਹੀ ਪੰਜਾਬ ਸਟੇਟ ਮਨਿਸਟਰੀਅਲ ਸਟਾਫ ਯੂਨੀਅਨ ਦਾ ਲੰਬੇ ਸਮੇਂ ਤੋਂ ਲੋਕ ਹਿੱਤਾ ਨੂੰ ਪਰਨਾਇਆ ਹੋਇਆ ਯੁੱਧ ਸਾਥੀ ਹੈ, ਜਿਸ ਦੇ ਖਜ਼ਾਨਾ ਅਫ਼ਸਰ ਬਨਣ ਨਾਲ ਮੁਲਾਜ਼ਮ ਸਫਾਂ ਵਿੱਚ ਖੁਸ਼ੀ ਦਾ ਮਹੌਲ ਹੈ। ਮੁਲਾਜ਼ਮ ਆਗੂਆਂ ਨੇ ਇਸ ਮੌਕੇ ਨਵੇਂ ਬਣੇ ਜਿਲ੍ਹਾ ਖਜ਼ਾਨਾ ਅਫ਼ਸਰ ਨੂੰ ਵਿਸ਼ਵਾਸ ਦਿਵਾਇਆ ਕਿ ਦਫਤਰੀ ਕੰਮਾਂ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਚਲਾਉਣ ਲਈ ਹਰ ਕਿਸਮ ਦਾ ਸਹਿਯੋਗ ਕੀਤਾ ਜਾਵੇਗਾ। ਇਸ ਖਜ਼ਾਨਾ ਦਫਤਰ ਨੂੰ ਪੂਰੇ ਪੰਜਾਬ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਸਾਮਿਲ ਕਰਨ ਦੀ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਾਲ ਸਹੌਰ, ਰਛਪਾਲ ਸਿੰਘ ਔਲਖ, ਰਜਿੰਦਰ ਸਿੰਘ, ਦਲਜੀਤ ਸਿੰਘ, ਅਜਿੰਦਰ ਪਾਲ, ਮਲਕੀਤ ਸਿੰਘ ਪੱਤੀ, ਹਰਵਿੰਦਰ ਤਾਜੋਕੇ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ, ਪਰਦੀਪ ਕੁਮਾਰ, ਮਨਜਿੰਦਰ ਸਿੰਘ, ਰਜਨੀਸ਼ ਤਪਾ ਆਦਿ ਹਾਜ਼ਰ ਸਨ।