ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਰੋਗਾਣੂ ਮੁਕਤ ਸਪਰੇਅ ਦੀ ਪ੍ਰਕਿਰਿਆ ਜਾਰੀ -ਨਰੇਸ਼ ਖੇੜਾ
BTN ਫ਼ਾਜ਼ਿਲਕਾ, 16 ਮਈ 2020
ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਧਿਆਨ ’ਚ ਰੱਖਦੇ ਹੋਏ ਸ਼ਹਿਰ ਦੀ ਸਫ਼ਾਈ ਵਿਵਸਥਾ ਪ੍ਰਤੀ ਨਗਰ ਕੋਸ਼ਲ ਫਾਜ਼ਿਲਕਾ ਦੇ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਧਿਆਨ ਦੇਣ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰੇਕ ਵਾਰਡ, ਗਲੀ, ਮੁਹੱਲੇ ਅੰਦਰ ਸਾਫ ਸਫਾਈ, ਸੈਨੀਟਾਈਜ਼ਰ ਲਈ ਨਗਰ ਕੋਸ਼ਲ ਦੀਆਂ ਟੀਮਾਂ ਵੱਲੋਂ ਕੋਵਿਡ 19 ਦੇ ਸੰਕਟ ਦੇ ਬਾਵਜੂਦ ਮੁਹਰਲੀ ਕਾਤਾਰ ’ਚ ਸੇਵਾਵਾਂ ਨਿਭਾਈਆ ਜਾ ਰਹੀਆ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਆਲੇ-ਦੁਆਲੇ ਕੂੜਾ ਨਾ ਸੁੱਟਣ ਦੀ ਅਪੀਲ ਕਰਦਿਆਂ ਕਿਹਾ ਕਿ ਘਰਾਂ ਤੋਂ ਕੂੜਾ ਲੈਣ ਆਉਂਦੇ ਸਫ਼ਾਈ ਕਰਮਚਾਰੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲਗ ਅਲਗ ਮੁਹੱਈਆ ਕਰਵਾਇਆ ਜਾਵੇ।
ਇਸ ਮੌਕੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸੈਨਟਰੀ ਇੰਸਪੈਕਟਰ ਸ੍ਰੀ ਨਰੇਸ਼ ਖੇੜਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਅਤੇ ਕਾਰਜ਼ ਸਾਧਕ ਅਫਸਰ ਸ੍ਰੀ ਰਜ਼ਨੀਸ ਕੁਮਾਰ ਦੀਆਂ ਹਦਾਇਤਾਂ ’ਤੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਤਿਆਰ ਕੀਤੇ ਰੋਸਟਰ ਅਨੁਸਾਰ ਰੋਗਾਣੂ ਮੁਕਤ ਸਪਰੇਅ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਦੱਸਿਆ ਕਿ ਨਗਰ ਕੋਸ਼ਲ ਦੇ ਸਫ਼ਾਈ ਕਰਮਚਾਰੀਆਂ ਨੂੰ ਸਫ਼ਾਈ ਦੇ ਸਮੇਂ ਬਕਾਇਦਾ ਗਲੱਬਜ਼, ਮਾਸਕ ਅਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਤਾਂ ਜੋ ਸਫ਼ਾਈ ਕਰਮਚਾਰੀ ਆਪਣੇ ਆਪ ਨੂੰ ਵੀ ਸੁਰੱਖਿਅਤ ਰੱਖ ਸਕਣ।
ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚੋਂ ਡੋਰ ਟੂ ਡੋਰ ਕੂੜਾ ਕੁਲੈਕਸ਼ਨ ਕੀਤੀ ਗਈ ਅਤੇ ਮਹਾਵੀਰ ਕਲੋਨੀ, ਅਗਰਸੇਨ ਚੌਂਕ, ਜੱਟਿਆ ਮੁਹੱਲਾ, ਅਬੋਹਰੀ ਰੋਡ, ਗਊਸ਼ਾਲਾ ਰੋਡ, ਪ੍ਰਤਾਗ ਬਾਗ, ਸਿਵਲ ਲਾਈਨ, ਡੈਡ ਰੋਡ, ਬਾਦਲ ਕਲੋਨੀ, ਝੀਵਰ ਮੁਹੱਲਾ, ਸ਼ਿਵਪੁਰੀ ਰੋਡ, ਗਾਂਧੀ ਨਗਰ, ਰਿੱਧੀ ਸਿਧੀ ਕਲੋਨੀ, ਉਡਾਂ ਵਾਲੀ ਬਸਤੀ, ਅੰਨੀ ਦਿੱਲੀ, ਸਿਵਲ ਲਾਈਨ, ਆਰੀਆ ਨਗਰ, ਨਵੀ ਆਬਾਦੀ ਅਤੇ ਬਾਰਡਰ ਰੋਡ ਕੂੜਾ ਡਿਪੂ ਅਤੇ ਸ਼ਹਿਰ ਵਿਚ ਬਣੇ ਪਬਲਿਕ ਟੁਆਇਲਟਾਂ ਦੀ ਸਾਫ-ਸਫਾਈ ਕਰਵਾਈ ਗਈ। ਇਸ ਤੋਂ ਇਲਾਵਾ ਬਸਤੀ ਹਜੂਰ ਸਿੰਘ, ਝੁਲੇ ਲਾਲ ਕਲੋਨੀ, ਗਾਂਧੀ ਨਗਰ, ਪਾਰਕ ਵਾਲੀ ਗਲੀਆਂ, ਰਾਜਪੁਤ ਧਰਮਸ਼ਾਲਾ ਵਾਲੀਆਂ ਗਲੀਆਂ ਅਤੇ ਵਾਰਡ ਨੰਬਰ 11 ਤੇ 12 ਨੂੰ ਸੈਨੇਟਾਈਜ਼ ਕੀਤਾ ਗਿਆ।