ਬਦਲਾਖੋਰੀ ਵਜੋਂ ਕੀਤੀਆਂ ਅਧਿਆਪਕ ਆਗੂਆਂ ਦੀ ਬਦਲੀਆਂ ਰੱਦ ਹੋਣਾ ਅਧਿਆਪਕ ਵਿਦਿਆਰਥੀ ਸੰਘਰਸ਼ ਦੀ ਅੰਸ਼ਕ ਜਿੱਤ
25 ਨਵੰਬਰ ਨੂੰ ਸੰਗਰੂਰ ਵਿਖੇ ਡੈਮੋਕ੍ਰੇਟਿਕ ਟੀਚਰ ਫਰੰਟ ਵੱਲੋਂ ਕੀਤੀ ਜਾ ਰੈਲੀ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਕਰੇਗੀ ਸ਼ਮੂਲੀਅਤ
Pardeep kasba, ਸੰਗਰੂਰ 23 ਨਵੰਬਰ 2022
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਜ਼ਿਲ੍ਹਾ ਕਮੇਟੀ ਵੱਲੋਂ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ , ਜ਼ਿਲ੍ਹਾ ਕਮੇਟੀ ਮੈਂਬਰ ਸੁਨੀਲ ਸਿੰਘ ਅਤੇ ਮਨਦੀਪ ਸਿੰਘ ਅਲੀਸ਼ੇਰ ਨੇ ਦੱਸਿਆ ਕਿ ਪਿਛਲੇ ਦਿਨੀਂ ਡੀਟੀਐਫ ਦੇ ਪੰਜ ਅਧਿਆਪਕ ਆਗੂਆਂ ਦੀ ਬਦਲੀਆਂ ਕੀਤੀਆਂ ਗਈਆਂ ਸਨ। ਕਿਉਂਕਿ ਇਹ ਆਗੂ ਲਗਾਤਾਰ ਵਿਦਿਆਰਥੀ ਅਧਿਆਪਕ ਹਿੱਤਾਂ ਦੀ ਰਾਖੀ ਕਰਨ ਲਈ ਜ਼ਿਲਾ ਸਿੱਖਿਆ ਅਫਸਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਅੜ ਰਹੇ ਸਨ। ਸਰਕਾਰੀ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਦੇ ਵਿਦਿਅਕ ਟੂਰ ਨੂੰ ਪਰਵਾਨਗੀ ਦੇਣ ਲਈ ਜ਼ਿਲਾ ਸਿੱਖਿਆ ਅਫਸਰ (ਐਲ. ਸੈਕੰਡਰੀ) ਕੁਲਤਰਨਜੀਤ ਸਿੰਘ ਵੱਲੋਂ ਟਾਲ ਮਟੋਲ ਕੀਤੀ ਜਾ ਰਹੀ ਸੀ। ਜਿਸਦੇ ਰੋਸ਼ ਵਜੋਂ ਅਧਿਆਪਕਾਂ, ਵਿਦਿਆਰਥੀ ਅਤੇ ਮਾਪਿਆਂ ਵੱਲੋਂ ਜ਼ਿਲ੍ਹਾ ਅਫ਼ਸਰ ਨੂੰ ਘੇਰ ਕੇ ਪ੍ਰਵਾਨਗੀਆ ਲਈਆਂ ਗਈਆਂ ਸਨ।ਇਸ ਕਾਰਵਾਈ ਤੋਂ ਖ਼ਫ਼ਾ ਹੋ ਕੇ ਅਤੇ ਸੰਘਰਸ਼ ਨੂੰ ਦਬਾਉਣ ਲਈ ਜ਼ਿਲਾ ਸਿੱਖਿਆ ਅਫਸਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਪੰਜ ਅਧਿਆਪਕ ਆਗੂਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ । ਆਗੂਆਂ ਦੀ ਦੂਰ ਦੁਰਾਡੇ ਬਦਲੀਆਂ ਕਰ ਦਿਤੀਆਂ ਗਈਆਂ ਸਨ। ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਇਸ ਕਦਮ ਖਿਲਾਫ ਸਾਰੇ ਪੰਜਾਬ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਰੋਹ ਫੈਲ ਗਿਆ, ਥਾਂ ਥਾਂ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ।ਜਿਸ ਦੇ ਸਿੱਟੇ ਵਜੋਂ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਤਾਂ ਰੱਦ ਕਰ ਦਿੱਤੀਆਂ ਪਰ ਜਾਂਚ ਪੜਤਾਲ ਦੀ ਤਲਵਾਰ ਅੱਗੇ ਵੀ ਲਟਾ ਰੱਖੀ ਹੈ,ਐਫ.ਆਈ. ਆਰ ਰੱਦ ਨਹੀਂ ਕੀਤੀ ਗਈ।
ਆਗੂਆਂ ਨੇ ਨਵੀਂ ਬਣੀ ਸਰਕਾਰ ਦੋਸ਼ ਲਾਇਆ ਹੈ ਕਿ ਇਹ ਸਰਕਾਰ ਦਾ ਪਹਿਲੀਆਂ ਸਾਰੀਆਂ ਨਾਲੋਂ ਰੱਤੀ ਭਰ ਫ਼ਰਕ ਨਹੀਂ ਹੈ।ਇਹ ਵੀ ਪਹਿਲੀਆਂ ਸਰਕਾਰਾਂ ਵਾਂਗ ਜਾਬਰ ਅਤੇ ਮੰਗਾਂ ਮਸਲਿਆਂ ਨੂੰ ਰੋਲਣ ਵਾਲੀ ਹੀ ਹੈ। ਜੂਨ ਮਹੀਨੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਹੱਥਾ ਵਿੱਚ ਲੈਣ ਖਿਲਾਫ ਲਾਮਬੰਦ ਹੋ ਕੇ ਚੰਡੀਗੜ੍ਹ ਵੱਲ ਵੱਧ ਰਹੇ ਵਿਦਿਆਰਥੀਆਂ ਤੇ ਅੰਨੇਵਾਹ ਲਾਠੀਚਾਰਜ ਕੀਤਾ ਗਿਆ। ਇਸੇ ਤਰ੍ਹਾਂ ਹੁਣ ਅਧਿਆਪਕ ਆਗੂਆਂ ਤੇ ਮਾਮਲਾ ਦਰਜ ਕੀਤਾ ਗਿਆ ਅਤੇ ਬਦਲੀਆਂ ਕਰਕੇ ਆਗੂਆਂ ਨੂੰ ਦਬਾਉਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਹੈ।
ਵਿਦਿਆਰਥੀਆਂ ਆਗੂਆਂ ਨੇ ਕਿਹਾ ਕਿ ਇਹੋ ਜਿਹੀਆਂ ਵਿਦਿਆਰਥੀ ਅਤੇ ਅਧਿਆਪਕ ਵਿਰੋਧੀ ਕਾਰਵਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
ਵਿਦਿਆਰਥੀ ਆਗੂਆਂ ਨੇ ਦੱਸਿਆ ਕਿ 25 ਨਵੰਬਰ ਨੂੰ ਡੈਮੋਕ੍ਰੇਟਿਕ ਟੀਚਰ ਫਰੰਟ ਵੱਲੋਂ ਮਾਮਲਾ ਰੱਦ ਕਰਵਾਉਣ ਅਤੇ ਬਾਕੀ ਰਹਿੰਦੇ ਸਕੂਲਾਂ ਦੇ ਵਿਦਿਅਕ ਟੂਰਾਂ ਦੀ ਪ੍ਰਵਾਨਗੀ ਲੈਣ ਲਈ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਵਿਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਡਟਵੀ ਹਮਾਇਤ ਕੀਤੀ ਜਾਵੇਗੀ।