ਬਰਨਾਲਾ ਜਿਲ੍ਹੇ ਦੀਆਂ ਮੰਡੀਆਂ ‘ਚ ਪੁੱਜਿਆ 525106 ਮੀਟ੍ਰਿਕ ਟਨ ਝੋਨਾ

Advertisement
Spread information

ਡਿਪਟੀ ਕਮਿਸ਼ਨਰ ਬਰਨਾਲਾ ਨੇ ਕੀਤਾ ਮੰਡੀਆਂ ਦਾ ਦੌਰਾ

ਪਿੰਡ ਢਿਲਵਾਂ ਵਿਖੇ ਸੁਪਰ ਸੀਡਰ ਨਾਲ ਕੀਤੀ ਜਾ ਰਹੀ ਕਣਕ ਬਿਜਾਈ ਦਾ ਲਿਆ ਜਾਇਜ਼ਾ


ਸੋਨੀ ਪਨੇਸਰ , ਬਰਨਾਲਾ, 4 ਨਵੰਬਰ 2022
     ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਚ ਹੁਣ ਤੱਕ 525106 ਮੀਟ੍ਰਿਕ ਟਨ ਝੋਨਾ ਪੁੱਜਿਆ ਗਿਆ ਜਿਸ ਵਿਚੋਂ 476596 ਮੀਟ੍ਰਿਕ ਟਨ ਝੋਨੇ ਖਰੀਦੀਆ ਜਾ ਚੁੱਕਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਡਾ ਹਰੀਸ਼ ਨਈਅਰ ਨੇ ਅੱਜ ਜ਼ਿਲ੍ਹਾ ਬਰਨਾਲਾ ਦੀਆਂ ਵੱਖ ਵੱਖ ਦਾਣਾ ਮੰਡੀਆਂ ਦੇ ਦੌਰੇ ਦੌਰਾਨ ਦਿੱਤੀ। ਉਹਨਾਂ ਅੱਜ ਹੰਡਿਆਇਆ, ਧੌਲਾ ਅਤੇ ਤਪਾ ਦਾਣਾ ਮੰਡੀਆਂ ਵਿਚ ਚੱਲ ਰਹੇ ਝੋਨੇ ਦੀ ਖ਼ਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਵਧੇਰੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਰੂ 862.41 ਕਰੋੜ ਦੀਆਂ ਅਦਾਇਗੀਆਂ ਕਿਸਾਨਾਂ ਦੇ ਖਾਤਿਆਂ ਚ ਤਬਦੀਲ ਹੋ ਚੁੱਕੀ ਹੈ।
      ਡਿਪਟੀ ਕਮਿਸ਼ਨਰ ਨੇ ਹੰਡਿਆਇਆ, ਧੌਲਾ ਅਤੇ ਤਪਾ ਵਿਖੇ ਦਾਣਾ ਮੰਡੀਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਹਿਦਾਇਤ ਕੀਤੀ ਮੰਡੀਆਂ ਚ ਆਉਣ ਵਾਲੀ ਜਿਣਸ ਨੂੰ ਸਮੇਂ ਸਿਰ ਖ਼ਰੀਦ ਕੇ ਚੁੱਕ ਲਿਆ ਜਾਵੇ। ਉਹਨਾਂ ਹਿਦਾਇਤ ਕੀਤੀ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਡਾ ਹਰੀਸ਼ ਨਈਅਰ ਨੇ ਪਿੰਡ ਢਿਲਵਾਂ ਵਿਖੇ ਕਿਸਾਨ ਹਰਵਿੰਦਰ ਸਿੰਘ ਦੇ ਖੇਤਾਂ ਦਾ ਜਾਇਜ਼ਾ ਲਿਆ ਜਿਥੇ ਹੈਪੀ ਸੀਡਰ ਦੀ ਵਰਤੋਂ ਕਰਦਿਆਂ ਕਿਸਾਨ ਵੱਲੋਂ ਤਕਰੀਬਨ 15 ਏਕੜ ਰਕਬੇ ਚ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ। ਉਹਨਾਂ ਕਿਸਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਜੇ ਕਰ ਸਰਕਾਰ ਵੱਲੋਂ ਦਿੱਤੀ ਜਾਣ ਵਾਲਿਆਂ ਮਸ਼ੀਨਾਂ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਨਾ ਸਿਰਫ ਝਾੜ ਵਧੀਆ ਹੋਵੇਗਾ ਬਲਕਿ ਨਾਲ ਹੀ ਵਾਤਾਵਰਨ ਦੀ ਸਾਂਭ ਹੋਵੇਗੀ।                                                 
      ਇਸ ਮੌਕੇ ਉਨਾਂ ਨਾਲ ਉਪ ਮੰਡਲ ਮੈਜਿਸਟਰੇਟ ਗੋਪਾਲ ਸਿੰਘ, ਮੁੱਖ ਖੇਤੀਬਾੜੀ ਅਫਸਰ ਵਰਿੰਦਰ ਕੁਮਾਰ, ਜ਼ਿਲ੍ਹਾ ਖੁਰਾਕ ਅਤੇ ਸਿਵਿਲ ਸਪਲਾਈ ਅਫਸਰ ਹਰਪ੍ਰੀਤ ਸਿੰਘ ਚਾਹਲ, ਜ਼ਿਲ੍ਹਾ ਮੰਡੀ ਅਫਸਰ ਅਸਲਮ ਮੁਹੰਮਦ ਅਤੇ ਹੋਰ ਅਫਸਰ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!