ਸ਼ਹਿਰ ਵਿੱਚ 2 ਪਹੀਆ ਵਾਹਨਾਂ ਦੀ ਐਂਟਰੀ ਖੁੱਲ੍ਹਵਾਉਣ ਚ, ਸਾਬਕਾ ਐਮਪੀ ਰਾਜਦੇਵ ਸਿੰਘ ਖਾਲਸਾ ਦੇ ਯੋਗਦਾਨ ਨੂੰ ਸਰਾਹਿਆ
ਸ਼ਹਿਰ ਦੇ ਦੁਕਾਨਦਾਰਾਂ ਦੀ ਹਰ ਮੁਸ਼ਕਲ ਵਿੱਚ ਵਪਾਰ ਮਹਾਸੰਘ ਦੇ ਨਾਲ-ਸਾਬਕਾ ਐਮਪੀ ਰਾਜਦੇਵ ਸਿੰਘ ਖਾਲਸਾ
ਅਜੀਤ ਸਿੰਘ ਕਲਸੀ ਬਰਨਾਲਾ 12 ਮਈ 2020
ਵਪਾਰ ਮਹਾਂਸੰਘ ਬਰਨਾਲਾ ਵਲੋਂ ਸ਼ਹਿਰ ਵਿੱਚ ਦੋ ਪਹੀਆ ਵਾਹਨਾਂ ਦੀ ਐਂਟਰੀ ਨੂੰ ਖੁਲ੍ਹਵਾਉਣ ਵਾਸਤੇ ਦੁਕਾਨਦਾਰਾਂ ਦੀ ਜੋਰਦਾਰ ਮੰਗ ਨੂੰ ਪ੍ਰਸ਼ਾਸ਼ਨ ਤੋਂ ਮਨਵਾਉਣ ਲਈ ਸ਼ੁਰੂ ਮੁਹਿੰਮ ਨੂੰ ਸਫਲ ਬਣਾਉਣ , ਅਹਿਮ ਰੋਲ ਅਦਾ ਕਰਨ ਵਾਲੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਐਡਵੋਕੇਟ ਸਰਦਾਰ ਰਾਜਦੇਵ ਸਿੰਘ ਖਾਲਸਾ ਵੱਲੋਂ ਉਨਾਂ ਦੀ ਸ਼ਲਾਘਾਯੋਗ ਭੂਮਿਕਾ ਲਈ ਸੀਨੀਅਰ ਭਾਜਪਾ ਨੇਤਾ ਪ੍ਰੇਮ ਪ੍ਰੀਤਮ ਜਿੰਦਲ ਚੇਅਰਮੈਨ ਵਪਾਰ ਮਹਾਂ ਸੰਘ ਬਰਨਾਲਾ ਅਤੇ ਮੈਂਬਰ ਸਟੇਟ ਕਾਰਜਕਾਰਨੀ (ਪੰਜਾਬ ਪ੍ਰਦੇਸ਼ ਵਪਾਰ ਮੰਡਲ) ਦੀ ਅਗਵਾਈ ਵਿੱਚ ਮੰਗਲਵਾਰ ਨੂੰ ਸਰਦਾਰ ਰਾਜਦੇਵ ਸਿੰਘ ਖਾਲਸਾ ਜੀ ਦਾ ਜੋਰਦਾਰ ਸਵਾਗਤ ਤੇ ਸਨਮਾਨ ਕੀਤਾ ਗਿਆ । ਜਿਸ ਵਿੱਚ ਸਦਰ ਬਾਜ਼ਾਰ ਬਾਂਸਾਂ ਵਾਲਾ ਮੋਰਚਾ ਦੇ ਉੱਘੇ ਵਿਓਪਾਰੀ ਅਤੇ ਵਪਾਰ ਮਹਾਂ ਸੰਘ ਦੇ ਸੀਨੀਅਰ ਮੀਤ ਪ੍ਰਧਾਨ ਰਮੇਸ਼ ਬੱਬੂ ਜੋਧਪੁਰੀਆ, ਉਘੇ ਕਾਲਮ ਨਵੀਸ਼ ਮੰਗਤ ਰਾਏ ਜਿੰਦਲ ,ਭਾਜਪਾ ਆਗੂ ਮੋਨੂੰ ਗੋਇਲ ,ਉੱਘੇ ਵਿਉਪਾਰੀ ਹੇਮਰਾਜ, ਧਰਮ ਪਾਲ , ਕੁੱਲ ਭੂਸ਼ਨ ਜਿੰਦਲ ,ਸੁਰਿੰਦਰ ਮੋਹਨ , ਕਰਨ ਤੇ ਮਨੀਸ਼ ਜਿੰਦਲ ਨੇ ਦੋ ਪਹੀਆ ਵਾਹਨਾਂ ਤੇ ਲੱਗੇ ਬੈਨ ਨੂੰ ਖੁਲਵਾਣ ਦੇ ਇਸ ਨੇਕ ਕਾਰਜ ਨੂੰ ਸਫਲ ਬਣਾਉਣ ਲਈ ਅੱਗਰਵਾਲ ਵੈਲਫੇਅਰ ਸੁਸਾਇਟੀ ਬਰਨਾਲਾ ਦੇ ਨੌਜਵਾਨ ਆਗੂ ਐਡਵਕੇਟ ਦੀਪਕ ਜਿੰਦਲ , ਐਡਵਕੇਟ ਵਰਿੰਦਰ ਸਿੰਘ ਸੰਧੂ, ਖਾਲਸਾ ਜੀ ਦੇ ਪੀ ਏ ਅਵਤਾਰ ਸਿੰਘ ਸੰਧੂ , ਦੀਪਕ ਐਡਵੋਕੇਟ ਭਦੌੜ ਨੂੰ ਅਤੇ ਲੋਕ ਡਾਊਨ ਤੇ ਕਰਫ਼ਿਊ ਦੌਰਾਨ ਗਊ ਮਾਤਾ ਦੀ ਸ਼ਲਾਘਾ ਯੋਗ ਸੇਵਾ ਲਈ ਵਿਜੇ ਮਾਰਵਾੜੀ ਪ੍ਰਦੇਸ਼ ਸੈਹ੍ਹ ਪ੍ਰਮੁੱਖ ਵਿਸ਼ਵ ਹਿੰਦੂ ਪ੍ਰੀਸ਼ਦ ਪੰਜਾਬ ਦਾ ਵੀ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਬੋਲਦਿਆਂ ਸਰਦਾਰ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕੇ ਦੋ ਪਹੀਆ ਵਾਹਨ ਦੀ ਐਂਟਰੀ ਬੰਦ ਹੋਣ ਨਾਲ ਬਜ਼ਾਰ ਦੇ ਸਾਰੇ ਕਾਰੋਬਾਰ ਠੱਪ ਹੋ ਗਏ ਸਨ ਅਤੇ ਬਾਜ਼ਾਰਾਂ ਵਿਚ ਸਨਾਟਾ ਛਾਇਆ ਹੋਇਆ ਸੀ । ਅੱਜ ਐਂਟਰੀ ਖੁੱਲ੍ਹ ਜਾਣ ਨਾਲ ਬਜ਼ਾਰਾਂ ਵਿਚ ਰੌਣਕ ਪਰਤ ਆਈ ਹੈ ਤੇ ਵਪਾਰੀਆਂ ਦੇ ਮੁਰਝਾਏ ਚਿਹਰੇ ਖਿਲ ਉਠੇ ਹਨ । ਕਿਉਕਿ ਲੋਕ ਡਾਊਨ ਤੋਂ ਐਨ ਪਹਿਲਾਂ ਵੱਖ ਵੱਖ ਟਰੇਡ ਦੇ ਵਪਾਰੀਆਂ ਨੇ ਬਦਲਦੇ ਮੌਸਮ ਦਾ ਲੱਖਾਂ ਰੁਪਏ ਦਾ ਮਾਲ ਸਟਾਕ ਕਰ ਲਿਆ ਸੀ, ਜੋ ਲਗਾਤਾਰ 40 ਦਿਨ ਬਜਾਰ ਬੰਦ ਰਹਿਣ ਨਾਲ ਧਰਿਆ-ਧਰਾਇਆ ਰਹਿ ਗਿਆ ਸੀ । ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਸਰਕਾਰ ਵੱਲੋ ਬਜਾਰ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਸੀ ਤਾਂ ਦੋ ਪਹੀਆ ਵਾਹਨਾਂ ਦੀ ਬਜਾਰ ਚ, ਐਂਟਰੀ ਬੰਦ ਕਰਨ ਦੀ ਕੋਈ ਤੁਕ ਨਹੀਂ ਬਣਦੀ ਸੀ। ਉਨਾਂ ਕਿਹਾ ਕਿ ਬਰਨਾਲਾ ਸ਼ਹਿਰ ਦੇ ਬਜਾਰ ਪਿੰਡਾਂ ਦੇ ਗ੍ਰਾਹਕਾਂ ਤੇ ਨਿਰਭਰ ਹਨ ਤੇ ਉਨ੍ਹਾਂ ਦੀ ਖਰੀਦਾਰੀ ਮੋਟਸਾਈਕਲ/ਸਕੂਟਰ ਬਗੈਰ ਹੋਣੀ ਮੁਸ਼ਕਲ ਹੈ ਤੇ ਐਨੀ ਗਰਮੀ ਵਿਚ ਭਾਰੀ ਸਮਾਨ ਮੋਢਿਆਂ ਤੇ ਚੁੱਕ ਕੇ ਲੈ ਜਾਣਾ ਬਹੁਤ ਮੁਸ਼ਕਿਲ ਹੁੰਦਾ ਸੀ। ਜਿਸ ਨਾਲ ਮੇਨ ਬਾਜ਼ਾਰ ਬਿਲਕੁਲ ਖਾਲੀ ਹੋ ਗਏ ਸਨ। ਉਨ੍ਹਾਂ ਜਿੱਥੇ ਇਹ ਮੰਗ ਮਨਜੂਰ ਕਰਨ ਲਈ ਪਰਸ਼ਾਸ਼ਨ ਦੀ ਸ਼ਲਾਘਾ ਕੀਤੀ , ਓਥੇ ਵਪਾਰ ਮਹਾਸੰਘ ਬਰਨਾਲਾ ਨੂੰ ਵੀ ਸ਼ਾਬਾਸ਼ ਦਿੱਤੀ ਅਤੇ ਕਿਹਾ ਕੇ ਓਹ ਸ਼ਹਿਰ ਦੇ ਦੁਕਾਨਦਾਰਾਂ ਦੀ ਹਰ ਮੁਸ਼ਕਲ ਵਿੱਚ ਵਪਾਰ ਮਹਾਸੰਘ ਦੇ ਨਾਲ ਖੜੇ ਹਨ । ਉਨ੍ਹਾਂ ਨੇ ਵੱਡੀ ਮੰਗ ਨੂੰ ਉੱਠਾ ਕੇ ਦੁਕਾਨਦਾਰਾਂ ਪਤੀ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ ਤੇ ਹੁਣ ਉਹ ਵਪਾਰ ਮਹਾਸੰਘ ਬਰਨਾਲਾ ਦੀ ਇਸ ਮੰਗ ਨੂੰ ਜਾਇਜ ਮੰਨਦੇ ਹੋਏ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਨ ਕੇ ਰਾਹਤ ਦੇਣ ਲਈ ਬਰਨਾਲਾ ਜ਼ਿਲਾ ਪ੍ਰਸ਼ਾਸਨ ਵੀ ਸੰਗਰੂਰ ਵਾਂਗ ਹੀ ਬਰਨਾਲੇ ਵਿੱਚ ਰੋਟੇਸ਼ਨ ਦੀ ਬਜਾਏ ਤਿੰਨ ਤਿੰਨ ਦਿਨ ਖੁੱਲਣ ਦੀ ਇਜ਼ਾਜ਼ਤ ਦੇਵੇ ਤਾਂ ਜੋ ਵਪਾਰੀਆਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ । ਉਨ੍ਹਾਂ ਵਪਾਰੀਆਂ ਨੂੰ ਵੀ ਅਪੀਲ ਕੀਤੀ ਕਿ ਸਾਰੇ ਦੁਕਾਨਦਾਰ ਦੁਕਾਨਾਂ ਉੱਪਰ ਸੈਨੇਟਾਇਜ਼ਰ ਦੀ ਵਰਤੋਂ ਯਕੀਨੀ ਬਣਾਉਣ ਅਤੇ ਸ਼ੋਸ਼ਲ ਡਿਸਟੈਂਸ ਦਾ ਖਿ਼ਆਲ ਰੱਖਣ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਇੰਨ-ਬਿੱਨ ਪਾਲਣਾ ਕਰਨ।