ਸਿਵਲ ਹਸਪਤਾਲ ਵਿਖੇ ਕੇਕ ਕੱਟ ਕੇ ਮਨਾਇਆ ਕੌਮਾਂਤਰੀ ਨਰਸਜ਼ ਦਿਵਸ
ਅਜੀਤ ਸਿੰਘ ਕਲਸੀ ਬਰਨਾਲਾ, 12 ਮਈ 2020
ਕਰੋਨਾ ਵਾਇਰਸ ਕਾਰਨ ਉਪਜੀ ਸੰਕਟ ਦੀ ਘੜੀ ਦੌਰਾਨ ਨਰਸਿੰਗ ਸਟਾਫ ਬੇਹੱਦ ਤਨਦੇਹੀ ਨਾਲ ਸੇਵਾਵਾਂ ਨਿਭਾਅ ਰਿਹਾ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਅੱਜ ਕੌਮਾਂਤਰੀ ਨਰਸਜ਼ ਦਿਵਸ ਮੌਕੇ ਕੀਤਾ। ਇਸ ਮੌਕੇ ਨਰਸਾਂ ਨੇ ਕੇਟ ਕੱਟ ਕੇ ਇਹ ਦਿਹਾੜਾ ਮਨਾਇਆ।
ਇਸ ਮੌਕੇ ਸਿਵਲ ਸਰਜਨ ਨੇ ਆਖਿਆ ਕਿ ਇਸ ਔਖੀ ਘੜੀ ਵਿਚ ਨਰਸਾਂ ਆਪਣੇ ਘਰਾਂ ਤੇ ਪਰਿਵਾਰਾਂ ਤੋਂ ਦੂਰ ਰਹਿ ਕੇ ਮਰੀਜ਼ਾਂ ਦੀ ਸੇਵਾ ਵਿਚ ਜੁਟੀਆਂ ਹੋਈਆਂ ਹਨ ਤੇ ਇਸ ਸੇਵਾ ਬਦੌਲਤ ਹੀ ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਜਾਂਦੇ ਹਨ। ਇਸ ਲਈ ਸਿਰਫ ਇਸ ਦਿਹਾੜੇ ਮੌਕੇ ਹੀ ਨਹੀਂ, ਹਰ ਦਿਨ ਨਰਸਿੰਗ ਸਟਾਫ ਨੂੰ ਸਲਾਮ ਕਰਦੇ ਹਾਂ। ਉਨ੍ਹਾਂ ਨਰਸਿੰਗ ਸਟਾਫ ਦੇ ਨੁਮਾਇੰਦਿਆਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ। ਇਸ ਮੌਕੇ ਕੇਕ ਕੱਟ ਕੇ ਨਰਸਾਂ ਦੀਆਂ ਸੇਵਾਵਾਂ ਨੂੰ ਸਲਾਹਿਆ ਗਿਆ। ਇਸ ਮੌਕੇ ਐਸਐਮਓ ਡਾ. ਤਪਿੰਦਰਜੋਤ ਕੌਸ਼ਲ, ਪਰਿਵਾਰ ਭਲਾਈ ਅਫਸਰ ਡਾ. ਲਖਵੀਰ ਕੌਰ ਤੇ ਨਰਸਾਂ ਹਾਜ਼ਰ ਸਨ।