ਕਰਫਿਊ, ਆਸ਼ਿਕਾਂ ਨੂੰ ਮੌਜ ਲੱਗ ਗਈ,,,ਲੋਕਾਂ ਨੇ ਰੰਗਰਲੀਆਂ ਮਨਾਉਂਦੇ ਫੜ੍ਹੇ 2 ਮੁੰਡੇ ਤੇ 1 ਕੁੜੀ

Advertisement
Spread information

ਜਦੋਂ ਮੀਆਂ ਬੀਵੀ ਰਾਜੀ, ਫਿਰ ਕੀ ਕਰੂਗਾ,,,,,ਪੁਲਿਸ ਨੇ ਬਿਨਾਂ ਕਾਰਵਾਈ ਕੀਤੇ ਰਿਹਾਅ

-ਅਪਰਾਧੀਆਂ ਦਾ ਅੱਡਾ ਬਣੀ, ਦਾਣਾ ਮੰਡੀ ਹੰਡਿਆਇਆ


ਸੋਨੀ ਪਨੇਸਰ ਬਰਨਾਲਾ 12 ਮਈ 2020

ਲੌਕਡਾਉਨ ਦੇ ਬਾਵਜੂਦ ਮੰਗਲਵਾਰ ਨੂੰ ਵੱਡੇ ਤੜ੍ਹਕੇ ਕੁਝ ਲੋਕਾਂ ਨੇ ਰੰਗਰਲੀਆਂ ਮਨਾਉਣ ਚ, ਮਸਤ 2 ਮੁੰਡਿਆਂ ਤੇ 1 ਕੁੜੀ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਚੌਂਕੀ ਹੰਡਿਆਇਆ ਦੇ ਮੁਲਾਜਮਾਂ ਨੇ ਮੁੱਢਲੀ ਤਹਿਕੀਕਾਤ ਤੋਂ ਤੁਰੰਤ ਬਾਅਦ ਕੁੜੀ ਨੂੰ ਉਸ ਦੇ ਘਰਦਿਆਂ ਦੇ ਹਵਾਲੇ ਕਰ ਦਿੱਤਾ ਅਤੇ ਦੋਵੇਂ ਮੁੰਡਿਆਂ ਨੂੰ ਹਿਰਾਸਤ ਚ, ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਕਰੀਬ 4 ਕੁ ਵਜੇ ਸੈਰ ਕਰ ਰਹੇ ਵਿਅਕਤੀਆਂ ਨੇ ਦਾਣਾ ਮੰਡੀ ਹੰਡਿਆਇਆ ਚ, ਬਣੇ ਪਖਾਨਿਆਂ ਕੋਲ 1 ਕੁੜੀ ਤੇ 2 ਮੁੰਡਿਆਂ ਨੂੰ ਥੋੜ੍ਹੇ-ਥੋੜ੍ਹੇ ਵਕਫੇ ਨਾਲ ਵੜਦੇ ਹੋਏ ਦੇਖਿਆ। ਜਦੋਂ ਉਹ ਕਾਫੀ ਦੇਰ ਉੱਥੋਂ ਬਾਹਰ ਨਹੀਂ ਨਿੱਕਲੇ ਤਾਂ ਉਸ ਨੂੰ ਸ਼ੱਕ ਹੋ ਗਿਆ। ਮੌਕੇ ਤੇ ਪਹੁੰਚੇ ਵਿਅਕਤੀਆਂ ਨੇ  1 ਕੁੜੀ ਤੇ 2 ਮੁੰਡਿਆਂ ਨੂੰ ਮਸਤੀ ਮਨਾਉਂਦਿਆਂ ਰੰਗੇ ਹੱਥ ਫੜ੍ਹ ਲਿਆ ਤੇ ਪੁਲਿਸ ਚੌਂਕੀ ਹੰਡਿਆਇਆ ਦੇ ਮੁਲਾਜਮਾਂ ਦੇ ਸਪੁਰਦ ਕਰ ਦਿੱਤਾ। ਲੋਕਾਂ ਨੇ ਦੱਸਿਆ ਕਿ ਦਾਣਾ ਮੰਡੀ ਹੰਡਿਆਇਆ ਚ, ਇਹ ਪਹਿਲੀ ਘਟਨਾ ਨਹੀਂ ਹੈ, ਇਸ ਤਰਾਂ ਦੀਆਂ ਘਟਨਾਵਾਂ ਅਕਸਰ ਹੀ ਹੁੰਦੀਆਂ ਹੀ ਰਹਿੰਦੀਆਂ ਹਨ।

Advertisement

-ਜੂਆ,ਲੜਾਈਆਂ ਤੇ ਨਸ਼ਿਆਂ ਦੀ ਭਰਮਾਰ

ਨਜਦੀਕੀ ਲੋਕਾਂ ਨੇ ਦੱਸਿਆ ਕਿ ਲੰਬਾ ਅਰਸਾ ਪਹਿਲਾਂ ਪਿੰਡ ਵਾਸੀ ਭਾਂਵੇ ਇਸ ਦਾਣਾ ਮੰਡੀ ਨੂੰ ਸੈਰਗਾਹ ਦੇ ਤੌਰ ਤੇ ਵਰਤਦੇ ਰਹੇ ਹਨ। ਪਰੰਤੂ ਹੌਲੀ ਹੌਲੀ ਇਹ ਜਗ੍ਹਾ ਨਸ਼ੇੜੀਆਂ, ਜੁਆਰੀਆਂ ਅਤੇ ਲੜਾਈ ਝਗਝਿਆਂ ਦੇ ਮੈਦਾਨ ਚ, ਬਦਲ ਗਈ, ਹੁਣ ਇਸ ਜਗ੍ਹਾ ਤੇ ਅਪਰਾਧੀ ਬੇਖੌਫ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਜਿਸ ਕਾਰਣ ਆਂਢ-ਗੁਆਂਢ ਚ, ਰਹਿਣ ਵਾਲੇ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਦਾਣਾ ਮੰਡੀ ਨੂੰ ਗੈਰ ਸਮਾਜਿਕ ਅਨਸਰਾਂ ਦੀਆਂ ਗਤੀਵਿਧੀਆਂ ਤੋਂ ਮੁਕਤ ਕਰਵਾਇਆ ਜਾਵੇ, ਤਾਂ ਜੋ ਆਮ ਲੋਕ ਬੇਖੌਫ ਹੋ ਕੇ ਇਸ ਦਾ ਸੈਰਗਾਹ ਅਤੇ ਖਿਡਾਰੀ ਖੇਡ ਮੈਦਾਨ ਦੇ ਤੌਰ ਤੇ ਇਸਤੇਮਾਲ ਕਰ ਸਕਣ। ਥਾਣਾ ਸਦਰ ਬਰਨਾਲਾ ਦੇ ਐਸਐਚਉ ਬਲਜੀਤ ਸਿੰਘ  ਨੇ ਕਿਹਾ ਕਿ ਕੁੜੀ ਦੇ ਪਰਿਵਾਰ ਵੱਲੋਂ ਕੋਈ ਵੀ ਕਾਰਵਾਈ ਨਾ ਕਰਵਾਉਣ ਕਰਕੇ ਪੁਲਿਸ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਚ, ਨਹੀਂ ਲਿਆ ਸਕੀ। ਜਿਸ ਕਰਕੇ ਕੁੜੀ ਤੇ ਉਸਦੇ 2 ਸਾਥੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦਾਣਾ ਮੰਡੀ ਨੂੰ ਕਿਸੇ ਵੀ ਹਾਲਤ ਚ, ਅਪਰਾਧੀਆਂ ਦਾ ਅੱਡਾ ਨਹੀਂ ਬਨਣ ਦਿੱਤਾ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!