ਪੰਜਾਬ ਯੂ.ਟੀ ਮੁਲਾਜ਼ਮ ‘ਤੇ ਸਾਂਝਾ ਫਰੰਟ ਵੱਲੋਂ ਅਰਥੀ ਫੂਕ ਕੇ ਕੀਤਾ ਗਿਆ ਪ੍ਰਦਰਸ਼ਨ

Advertisement
Spread information

ਬਿੱਟੂ ਜਲਾਲਾਬਾਦੀ/ ਫਿਰੋਜ਼ਪੁਰ, 20 ਅਕਤੂਬਰ 2022

ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਅੱਜ ਵਿੱਤ ਮੰਤਰੀ ਦਾ ਪੁਤਲਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਫੂਕਿਆ ਤੇ ਪੰਜਾਬ ਸਰਕਾਰ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਫਿਰੋਜ਼ਪੁਰ ਦੇ ਜ਼ਿਲ੍ਹਾ ਕਨਵੀਨਰ ਕ੍ਰਿਸ਼ਨ ਲਾਲ ਗਾਬਾ, ਰਾਮ ਪ੍ਰਸ਼ਾਦ, ਗੁਰਦੇਵ ਸਿੰਘ, ਮਨੋਹਰ ਲਾਲ, ਰਾਕੇਸ਼ ਕੁਮਾਰ, ਬਲਬੀਰ ਸਿੰਘ ਕੰਬੋਜ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਚੋਣਾਂ ਮੌਕੇ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ, ਸਗੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਸੰਘਰਸ਼ਾਂ ਨਾਲ ਪ੍ਰਾਪਤ ਕੀਤੀਆਂ ਸਹਲੂਤਾਂ ਨੂੰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਂਝੇ ਫਰੰਟ ਦੀ 20 ਸਤੰਬਰ ਵਿੱਤ ਮੰਤਰੀ ਦੇ ਨਾਲ ਹੋਈ ਮੀਟਿੰਗ ਮੌਕੇ ਡੂੰਘੀਆਂ ਵਿਚਾਰਾਂ ਤੋਂ ਬਾਅਦ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਨਿੱਜੀ ਰੂਪ ਦੈਂਤ ਨੇ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰੇ ਨਿਘਲ ਲਏ ਹਨ, ਵਿਭਾਗਾਂ ਦੀ ਆਕਾਰ ਘਟਾਈ, ਉੱਕਾ-ਪੁੱਕਾ ਠੇਕਾ, ਡੈਲੀਵੈਸ ਅਤੇ ਆਊਟ ਸੋਰਸਿੰਗ ਤੇ ਭਰਤੀਆਂ ਸ਼ੁਰੂ ਕਰ ਦਿੱਤੀਆਂ ਹਨ। ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਹਰੇਕ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਮੌਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਸਾਰੇ ਮੁਲਾਜ਼ਮਾਂ ਤੇ ਲਾਗੂ ਕੀਤੀ ਜਾਵੇ, ਪੈਨਸ਼ਨਰਾਂ ਨੂੰ 6ਵੇਂ ਤਨਖ਼ਾਹ ਕਮਿਸ਼ਨ ਦਾ ਗੁਣਕ 2.59 ਨਾਲ ਪੈਨਸ਼ਨ ਫਿਕਸ ਕੀਤੀ ਜਾਵੇਂ, 6ਵੇਂ ਤਨਖ਼ਾਹ ਕਮਿਸ਼ਨ ਦਾ ਬਕਾਇਆ, ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਆਦਿ ਬਕਾਇਆ ਤੁਰੰਤ ਦਿੱਤਾ ਜਾਵੇ ਅਤੇ ਮੁਲਾਜ਼ਮਾਂ ਤੇ ਲਗਾਇਆ 200 ਰੁਪਏ ਜੰਜ਼ਿਆ ਟੈਕਸ ਬੰਦ ਕੀਤਾ ਜਾਵੇ। ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ, ਬੰਦ ਕੀਤੇ ਭੱਤੇ ਲਾਗੂ ਕੀਤੇ ਜਾਣ, ਮੁਲਾਜ਼ਮ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਹੋਏ ਅਦਾਲਤੀ ਫੈਸਲ ਲਾਗੂ ਕਰਕੇ ਜਾਰੀ ਕੀਤੇ ਜਾਣ।ਉਨ੍ਹਾਂ ਕਿਹਾ ਕਿ ਸੰਘਰਸ਼ਾਂ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਉੱਪਰ ਦਰਜ਼ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ।

Advertisement

ਇਸ ਮੌਕੇ ਗੁਰਦੇਵ ਸਿੰਘ ਸਿੰਧੂ ਜ਼ਿਲ੍ਹਾ ਪ੍ਰਧਾਨ ਪ.ਸ.ਸ.ਫ ਫਿਰੋਜ਼ਪੁਰ, ਬਲਵਿੰਦਰ ਸਿੰਘ ਭੁੱਟੋ ਜ਼ਿਲ੍ਹਾ ਪ੍ਰਧਾਨ ਜੀਟੀਯੂ, ਬਲਵੰਤ ਸਿੰਘ ਪ੍ਰਧਾਨ ਪੀਡਬਲਊਡੀ ਫੀਲਡ ਵਰਕਰ ਯੂਨੀਅਨ, ਬਲਵੀਰ ਸਿੰਘ ਗੋਖੀਵਾਲਾ ਜੰਗਲਾਤ ਵਰਕਰ ਯੂਨੀਅਨ, ਸ਼ੇਰ ਸਿੰਘ ਜੰਗਲਾਤ ਵਿਭਾਗ, ਜੋਗਿੰਦਰ ਸਿੰਘ ਕਮੱਗਰ ਜੰਗਲਾਤ ਵਿਭਾਗ, ਅਜੀਤ ਸਿੰਘ ਜੰਗਲਾਤ ਵਿਭਾਗ, ਨਰਿੰਦਰ ਸ਼ਰਮਾ ਪੈਰਾ ਮੈਡੀਕਲ,ਰਾਕੇਸ਼ ਸੈਣੀ, ਰਿਟਾ:ਡੀਐਸਪੀ ਜਸਪਾਲ ਸਿੰਘ, ਪਿੱਪਲ ਸਿੰਘ ਜਨਰਲ ਸਕੱਤਰ ਕਲੈਰੀਕਲ ਯੂਨੀਅਨ, ਵੀਰਪਾਲ ਕੌਰ, ਸ਼ੇਰ ਸਿੰਘ ਜਨਰਲ ਸਕੱਤਰ ਅਤੇ ਜੋਗਿੰਦਰ ਸਿੰਘ ਜਗਲਾਤ ਵਿਭਾਗ,ਸੁਬੇਗ ਸਿੰਘ, ਮਹਿੰਦਰ ਸਿੰਘ ਧਾਲੀਵਾਲ, ਸੁਰਜੀਤ ਸ਼ਰਮਾ ਕ੍ਰਾਤੀਕਾਰੀ ਯੂਨੀਅਨ, ਮਨਿੰਦਰਜੀਤ ਸਿਵਲ ਸਰਜਨ ਦਫਤਰ, ਨਰਿੰਦਰ ਸਿੰਘ, ਪਰਮਿੰਦਰ ਸਿੰਘ ਸੋਢੀ, ਮੁਖਤਿਆਰ ਸਿੰਘ ਡਵੀਜਨ ਸਕੱਤਰ ਬਿਜਲੀ ਬੋਰਡ, ਪੈਨਸ਼ਨਰ ਯੂਨੀਅਨ ਤੋਂ ਕੇਐਲ ਗਾਬਾ, ਅਜੀਤ ਸਿੰਘ ਸੋਢੀ,ਸੁਰਿੰਦਰ ਜੋਸ਼ਨ ਅਤੇ ਨਛੱਤਰ ਸਿੰਘ, ਬੂਟ ਸਿੰਘ ਡੀਸੀ ਦਫਤਰ, ਅਜੀਤ ਗਿੱਲ ਸਿਹਤ ਵਿਭਾਗ, ਜਿਲ੍ਹਾ ਲੋਕ ਸੰਪਰਕ ਵਿਭਾਗ ਕੋਨੀਕ ਚਾਵਲਾ, ਗੌਰਵ ਸ਼ਰਮਾ, ਹਰਪ੍ਰੀਤ ਸਿੰਘ, ਬਲਵਿੰਦਰ ਸਿੰੰਘ ਅਤੇ ਸ਼ਰਿੰਦਰ ਸ਼ਰਮ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਹਾਜਰ ਸਨ। ਇਸ ਤੋ ਬਾਅਦ ਯੂਨੀਅਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਤੇ ਏਡੀਸੀ ਨੂੰ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ।

Advertisement
Advertisement
Advertisement
Advertisement
Advertisement
error: Content is protected !!