ਪੀਟੀ ਨਿਊਜ਼/ ਫਤਿਹਗੜ੍ਹ ਸਾਹਿਬ, 20 ਅਕਤੂਬਰ 2022
ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਸ੍ਰੀਮਤੀ ਪ੍ਰਨੀਤ ਸ਼ੇਰਗਿੱਲ ਅਤੇ ਸਿਵਲ ਸਰਜਨ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਏ. ਸੀ.ਐਸ. ਡਾ. ਸਵਪਨਜੀਤ ਕੌਰ ਤੇ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਦੀ ਅਗਵਾਈ ਵਿਚ ਦਿਵਿਆਂਗ ਵਿਅਕਤੀਆਂ ਦੇ ਸਰਟੀਫਿਕੇਟ ਬਣਾਉਣ ਲਈ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਮੈਗਾ ਕੈਂਪ ਲਗਾਇਆ ਗਿਆ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਵਿਜੈ ਕੁਮਾਰ ਨੇ ਦੱਸਿਆ ਕਿ ਅੱਜ ਯੂ.ਡੀ.ਆਈ.ਡੀ. ਦੇ 168 ਲਾਭਪਤਾਰੀਆਂ ਦੇ ਕਾਰਡ ਬਣਾਏ ਗਏ, ਜਿਨ੍ਹਾਂ ਵਿਚ 85 ਸੇਵਾ ਕੇਂਦਰ ਦੁਆਰਾ ਪ੍ਰਾਪਤ ਅਰਜ਼ੀਆਂ ਦੁਆਰ ਬਣਾਏ ਗਏ ਅਤੇ 83 ਲਾਭਪਤਾਰੀਆਂ ਦੀ ਦਿਵਿਆਂਗਤਾ ਦੀ ਮੌਕੇ ਤੇ ਅਸੈਸਮੈਂਟ ਕਰਕੇ ਸਰਟੀਫਿਕੇਟ ਬਣਾਏ ਗਏ।ਉਨ੍ਹਾਂ ਕਿਹਾ ਕਿ ਅੱਗੇ ਵੀ ਅਜਿਹੇ ਕੈਂਪ ਜਿਲ੍ਹੇ ਵਿਚ ਵੱਖ ਵੱਖ ਥਾਵਾਂ ਤੇ ਲਗਾਏ ਜਾਣਗੇ ਤਾਂ ਜੋ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਨੇ ਆਮ ਲੋਕਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।ਇਸ ਮੌਕੇ ਤੇ ਐਸ.ਡੀ.ਐਮ. ਫਤਿਹਗੜ੍ਹ ਸਾਹਿਬ ਸ੍ਰੀ ਹਰਪ੍ਰੀਤ ਸਿੰਘ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਰਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਸ੍ਰੀ ਗੋਰਵ ਬਾਂਸਲ ਨੇ ਵਿਸ਼ੇਸ ਤੌਰ ਤੇ ਸਿ਼ਰਕਤ ਕੀਤੀ ਅਤੇ ਡਾ. ਅਮਨਦੀਪ ਸਿੰਘ, ਡਾ. ਦਿਨੇਸ਼ ਕੁਮਾਰ, ਡਾ. ਦਮਨਪ੍ਰੀਤ ਕੌਰ, ਡਾ. ਜ਼ਸਪ੍ਰੀਤ ਸਿੰਘ ਬੈਦੀ, ਡਾ. ਸਨਪ੍ਰੀਤ ਕੌਰ ਨੇ ਲਾਭਪਾਤਰੀਆਂ ਦੀ ਮੌਕੇ ਤੇ ਅਸੈਸਮੈਂਟ ਕੀਤੀ ਗਈ।ਇਸ ਕੈਂਪ ਵਿਚ ਜਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾਂ ਅਫਸਰ ਸ੍ਰੀ ਕਰਨੈਲ ਸਿੰਘ, ਬਲਾਕ ਐਕਸਟੇਂਸਨ ਐਜੂਕੇਟਰ ਮਹਾਵੀਰ ਸਿੰਘ, ਸ੍ਰੀ ਗੋਰਵ ਸ਼ਰਮਾਂ, ਮਿਸ ਹਰਪ੍ਰੀਤ ਕੌਰ, ਸ੍ਰੀ ਅਮਨਦੀਪ ਸਿੰਘ, ਸ੍ਰੀ ਅਲਪਿੰਦਰ ਸਿੰਘ ਤੇ ਸ੍ਰੀਮਤੀ ਭਲਵਿੰਦਰ ਕੌਰ ਹਾਜ਼ਰ ਸਨ।