Skip to content
- Home
- ਕੋਵਿਡ 19- ਮੈਰੀਟੋਰੀਅਸ ਸਕੂਲ ਸਥਿਤ ਆਈਸੋਲੇਸ਼ਨ ਸੈਂਟਰ ਨੂੰ 500 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਬਦਲਿਆ
Advertisement
– ਨਮੂਨੇ ਲੈਣ ਲਈ ਲੈਬਾਰਟਰੀ, ਫਾਰਮੇਸੀ, ਰਜਿਸਟਰੇਸ਼ਨ ਕਾਊਂਟਰ, ਲਾਊਂਡਰੀ ਸੇਵਾ, ਮੈੱਸ ਅਤੇ ਹੋਰ ਸਹੂਲਤਾਂ ਸਥਾਪਤ-ਸੰਯਮ ਅਗਰਵਾਲ
-ਅੱਜ 11 ਹੋਰ ਵਿਅਕਤੀ ਆਪਣੇ ਪਿੰਡਾਂ ਵਿੱਚ ਇਕਾਂਤਵਾਸ ਲਈ ਭੇਜੇ, ਹੁਣ 80 ਮਰੀਜ਼ ਹੀ ਭਰਤੀ
ਦਵਿੰਦਰ ਡੀ.ਕੇ. ਲੁਧਿਆਣਾ, 10 ਮਈ 2020
ਜ਼ਿਲ•ਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਲਗਾਤਾਰ ਮਿਹਨਤ ਦੇ ਸਿਰ ‘ਤੇ ਸਥਾਨਕ ਮੈਰੀਟੋਰੀਅਸ ਵਿਦਿਆਰਥੀਆਂ ਦੇ ਸਕੂਲ ਵਿਖੇ ਚੱਲ ਰਹੇ ਆਈਸੋਲੇਸ਼ਨ ਸੈਂਟਰ ਨੂੰ 500 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤਿੰਨ ਮੰਜ਼ਿਲਾ ਇਮਾਰਤ ਵਿੱਚ ਹਸਪਤਾਲ ਵਾਲੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ।
ਵਧੀਕ ਕਮਿਸ਼ਨਰ ਨਗਰ ਨਿਗਮ ਅਤੇ ਨੋਡਲ ਅਫ਼ਸਰ ਸ੍ਰੀ ਸੰਯਮ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੈਂਟਰ ਵਿੱਚ ਪਹਿਲਾਂ ਤਾਂ ਸਿਰਫ਼ ਬਿਸਤਰਿਆਂ ਅਤੇ ਇਲਾਜ਼ ਦਾ ਹੀ ਪ੍ਰਬੰਧ ਸੀ ਪਰ ਹੁਣ ਇਸ ਇਮਾਰਤ ਵਿੱਚ ਲੈਬਾਰਟਰੀ ਚਾਲੂ ਕਰ ਦਿੱਤੀ ਗਈ ਹੈ, ਜਿੱਥੇ ਕਿ ਇਥੇ ਭਰਤੀ ਸਾਰੇ ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਜਾ ਸਕਦੇ ਹਨ।
ਉਨ•ਾਂ ਦੱਸਿਆ ਕਿ ਇਸ ਹਸਪਤਾਲ ਵਿੱਚ ਪੂਰੇ 500 ਬਿਸਤਰਿਆਂ ਨੂੰ ਨੰਬਰ ਲਗਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਥੇ ਫਾਰਮੇਸੀ, ਮਰੀਜ਼ਾਂ ਦਾ ਰਜਿਸਟ੍ਰੇਸ਼ਨ ਕਾਊਂਟਰ, ਲਾਊਂਡਰੀ ਸੇਵਾ, ਸਾਫ਼ ਸੁਥਰੀ ਮੈੱਸ, ਨਿੱਜੀ ਸੁਰੱਖਿਆ, ਨਿੱਜੀ ਕੰਪਨੀ ਵੱਲੋਂ ਸਫਾਈ ਦਾ ਪ੍ਰਬੰਧ, ਮਰੀਜ਼ਾਂ ਦੀ ਕੌਂਸਲਿੰਗ ਲਈ ਕੌਂਸਲਰ ਆਦਿ ਹੋਰ ਸਹੂਲਤਾਂ ਵੀ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਇਥੇ ਭਰਤੀ ਲੋਕਾਂ ਲਈ ਜਲਦ ਹੀ ਯੋਗਾ ਆਦਿ ਦਾ ਵੀ ਪ੍ਰਬੰਧ ਇਸ ਹਸਪਤਾਲ ਵਿੱਚ ਕੀਤਾ ਜਾਵੇਗਾ। ਇਸ ਲੈਬਾਰਟਰੀ ਵਿੱਚ ਐੱਚ. ਬੀ, ਸ਼ੂਗਰ, ਪਿਸ਼ਾਬ ਅਤੇ ਹੋਰ ਟੈਸਟ ਵੀ ਕੇਤੇ ਜਾ ਸਕਣਗੇ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਅੱਜ 11 ਵਿਅਕਤੀਆਂ ਨੂੰ ਉਨ•ਾਂ ਦੇ ਪਿੰਡਾਂ ਵਿੱਚ ਇਕਾਂਤਵਾਸ ਲਈ ਭੇਜਿਆ ਗਿਆ ਹੈ। ਅੱਜ ਭੇਜੇ ਗਏ ਵਿਅਕਤੀਆਂ ਵਿੱਚ ਪਿੰਡ ਮੁਕੰਦਪੁਰ, ਪੋਹੀੜ ਨਾਲ ਸੰਬੰਧਤ 2-2 ਸਨ। ਚਾਰ ਵਿਅਕਤੀ ਲਲਤੋਂ ਕਲਾਂ ਨਾਲ ਸੰਬੰਧਤ ਸਨ। ਇਸ ਤੋਂ ਇਲਾਵਾ ਹੈਬੋਵਾਲ ਕਲਾਂ, ਮਜਾਰਾ ਖੁਰਦ, ਗਿਆਸਪੁਰਾ ਅਤੇ ਨੇੜੇ ਨੀਲਾ ਝੰਡਾ ਗੁਰਦੁਆਰਾ ਖੇਤਰ ਨਾਲ 1-1 ਸੰਬੰਧਤ ਸਨ। ਉਨ•ਾਂ ਦੱਸਿਆ ਕਿ ਹੁਣ ਇਸ ਸੈਂਟਰ ਵਿੱਚ 80 ਵਿਅਕਤੀ ਭਰਤੀ ਹਨ, ਹੋਰ ਵੀ ਜਿਹੜੇ ਵਿਅਕਤੀ ਦੇ ਨਤੀਜੇ ਨੈਗੇਟਿਵ ਆਉਣਗੇ, ਉਨ•ਾਂ ਨੂੰ ਉਨ•ਾਂ ਦੇ ਪਿੰਡਾਂ ਅਤੇ ਘਰਾਂ ਵਿੱਚ ਇਕਾਂਤਵਾਸ ਕਰਵਾ ਦਿੱਤਾ ਜਾਵੇਗਾ।
ਉਨ•ਾਂ ਨੇ ਦੱਸਿਆ ਕਿ ਹੁਣ ਇਹ ਲੋਕ ਆਪਣੇ ਘਰਾਂ ਅਤੇ ਪਿੰਡਾਂ ਵਿੱਚ ਆਪਣੇ 14 ਦਿਨ ਪੂਰੇ ਕਰਨ ਲਈ ਇਕਾਂਤਵਾਸ ਰਹਿਣਗੇ। ਇਸ ਨਾਲ ਉਨ•ਾਂ ਨੂੰ ਮਾਨਸਿਕ ਅਤੇ ਭਾਵਨਾਤਮਿਕ ਤੌਰ ‘ਤੇ ਮਜ਼ਬੂਤੀ ਮਿਲੇਗੀ। ਆਈਸੋਲੇਸ਼ਨ ਸੈਂਟਰਾਂ ਵਿੱਚ ਰਹਿ ਰਹੇ ਲੋਕਾਂ ਲਈ ਸਾਫ਼ ਸੁਥਰਾ ਅਤੇ ਸ਼ੁੱਧ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
Advertisement
Advertisement
Advertisement
Advertisement
Advertisement
error: Content is protected !!