ਹਰਿੰਦਰ ਨਿੱਕਾ , ਪਟਿਆਲਾ 14 ਅਕਤੂਬਰ 2022
ਆਪਣੇ ਪਤੀ ਨਾਲ, ਅਦਾਲਤ ਵਿੱਚ ਚੱਲ ਰਹੇ ਇੱਕ ਕੇਸ ਵਿੱਚ ਫਾਇਦਾ ਲੈਣ ਵਾਲੀ ਔਰਤ ਨੂੰ , ਜਾਲ੍ਹੀ ਕਿਰਾਇਆਨਾਮਾ ਤਿਆਰ ਕਰਨਾ ਮਹਿੰਗਾ ਪੈ ਗਿਆ। ਪੁਲਿਸ ਨੇ, ਮਾਮਲਾ ਧਿਆਨ ਵਿੱਚ ਆਉਂਦਿਆਂ ,ਦੋਸ਼ਣ ਖਿਲਾਫ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਪੁਸ਼ਪਾ ਰਾਣੀ ਪਤਨੀ ਸੱਤ ਪ੍ਰਕਾਸ਼ ਵਾਸੀ ਵਾਰਡ ਨੰ. 2 ਥਾਣਾ ਰੋਡ ਭਾਦਸੋਂ ਨੇ ਦੱਸਿਆ ਕਿ ਨੇਹਾ ਮਿੱਤਲ ਪਤਨੀ ਅਰਵਿੰਦ ਕੁਮਾਰ ਵਾਸੀ ਰਾਮਪੁਰਾ ਫੂਲ , ਜਿਲ੍ਹਾ ਬਠਿੰਡਾ ਦਾ ਆਪਣੇ ਪਤੀ ਨਾਲ, ਅਦਾਲਤ ਵਿੱਚ ਕੇਸ ਚਲਦਾ ਹੈ। ਨੇਹਾ ਮਿੱਤਲ ਨੇ , ਮੇਰੇ ਜਾਲ੍ਹੀ ਦਸਤਖਤਾਂ ਹੇਠ, ਮੇਰੇ ਘਰ ਕਿਰਾਏ ਪਰ ਰਹਿਣ ਵਾਲਾ, ਇੱਕ ਇਕਰਾਰਨਾਮਾ/ ਕਿਰਾਇਆਨਾਮਾ ਤਿਆਰ ਕਰਕੇ, ਕੇਸ ਵਿੱਚ ਲਾਭ ਲੈਣ ਦੀ ਮੰਸ਼ਾ ਨਾਲ,ਅਦਾਲਤ ਵਿੱਚ ਪੇਸ਼ ਕਰ ਦਿੱਤਾ। ਅਜਿਹਾ ਕਰਕੇ,ਉਸ ਨੇ ਮੈਨੂੰ ਧੋਖੇ ਵਿੱਚ ਰੱਖ ਕੇ, ਧੋਖਾਧੜੀ ਕੀਤੀ ਹੈ। ਇਸ ਦੀ ਸ਼ਕਾਇਤ ਉਸ ਨੇ, 15 ਜੁਲਾਈ ਨੂੰ ਪੁਲਿਸ ਕੋਲ ਦਿੱਤੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਸ਼ਕਾਇਤ ਦੀ ਪੜਤਾਲ ਉਪਰੰਤ, ਨਾਮਜ਼ਦ ਦੋਸ਼ੀ ਨੇਹਾ ਮਿੱਤਲ ਦੇ ਖਿਲਾਫ ਅਧੀਨ ਜ਼ੁਰਮ 420,467, 468,471 IPC ਤਹਿਤ ਥਾਣਾ ਲਹੌਰੀ ਗੇਟ ਪਟਾਆਲਾ ਵਿਖੇ, ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਅਤੇ ਨੇਹਾ ਮਿੱਤਲ ਦੀ ਤਲਾਸ਼ ਸ਼ੁਰੂ ਕਰ ਦਿੱਤੀ, ਜਲਦ ਹੀ,ਉਸ ਨੂੰ ਕਾਬੂ ਕਰ ਲਿਆ ਜਾਵੇਗਾ।