ਕਾਲ ਸੈਂਟਰਾੰ ਵਿੱਚ ਕੰਮ ਕਰਨ ਲਈ ਟ੍ਰੇਨਿੰਗ ਦਾ ਦੂਜਾ ਬੈਚ ਛੇਤੀ ਕੀਤਾ ਜਾਵੇਗਾ ਸ਼ੁਰੂ – ਜ਼ਿਲ੍ਹਾ ਰੋਜਗਾਰ ਅਫਸਰ
ਫਤਹਿਗੜ੍ਹ ਸਾਹਿਬ, 11 ਅਕਤੂਬਰ (ਪੀਟੀ ਨਿਊਜ਼)
ਨੌਜਵਾਨ ਪ੍ਰਾਰਥੀਆਂ ਨੂੰ ਨੌਕਰੀ ਦੇ ਬਹਿਤਰ ਮੌਕੇ ਪ੍ਰਦਾਨ ਕਰਨ ਲਈ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਫਤਿਹਗੜ੍ਹ ਸਾਹਿਬ ਵਲੋਂ ਕਾਲ ਸੈਂਟਰਾੰ ਵਿੱਚ ਕੰਮ ਕਰਨ ਲਈ ਟ੍ਰੇਨਿੰਗ ਦਾ ਦੂਜਾ ਬੈਚ ਛੇਤੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜਗਾਰ ਤੇ ਟ੍ਰੇਨਿੰਗ ਅਫਸਰ ਸ਼੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਜੋ ਪ੍ਰਾਰਥੀ ਪਹਿਲੇ ਬੈਚ ਵਿੱਚ ਕਿਸੇ ਕਾਰਣ ਇਹ ਟ੍ਰੇਨਿੰਗ ਨਹੀਂ ਲੈ ਪਾਏ ਉਹ ਇਸ ਦੂਜੇ ਬੈਚ ਵਿਚ ਸ਼ਾਮਿਲ ਹੋ ਸਕਦੇ ਹਨ। ਇਸ ਟ੍ਰੇਨਿੰਗ ਵਿਚ ਭਾਗ ਲੈਣ ਲਈ ਘੱਟੋ-ਘੱਟ ਯੋਗਤਾ 12ਵੀਂ ਪਾਸ ਅਤੇ ਨਸ਼+ ਖੇਤਰ ਵਿਚ ਕੰਮ ਕਰਨ ਦਾ ਇਛੁੱਕ ਹੋਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿਗ ਦਾ ਪਹਿਲਾ ਬੈਚ ਸਫਲਤਾਪੁਰਵਰਕ ਨੇਪਰੇ ਚੜਾਇਆ ਗਿਆ ਅਤੇ ਟ੍ਰੇਨਿੰਗ ਤੋਂ ਬਾਅਦ ਪ੍ਰਾਰਥੀਆਂ ਦੀ ਇੰਟਰਵਿਊ ਕਰਵਾਈ ਗਈ ਜਿਸ ਵਿਚ 44 ਪ੍ਰਾਰਥੀ ਸ਼ਾਰਟਲਿਸਟ ਹੋਏ। ਪਹਿਲੇ ਬੈਚ ਦੀ ਸਫਲਤਾ ਅਤੇ ਪਾ੍ਰਥੀਆਂ ਦੀ ਮੰਗ ਨੂੰ ਦੇਖਦੇ ਹੋਏ ਜਿਲ੍ਹਾ ਪ੍ਰਸ਼ਾਸਨ ਅਤੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਜਲਦੀ ਹੀ ਟ੍ਰੇਨਿੰਗ ਦਾ ਦੂਜਾ ਬੈਚ ਸ਼ੁਰੂ ਕੀਤਾ ਜਾਣਾ ਹੈ,
ਇਸ ਟ੍ਰੇਨਿੰਗ ਲਈ ਰਜਿਸਟਰ ਕਰਨ ਲਈ ਦਿੱਤੇ ਲਿੰਕ https://forms.gle/gpspxaywAcagZf4S6 ਤੇ ਅਪਲਾਈ ਕੀਤਾ ਜਾ ਸਕਦਾ ਹੈ ਜਾਂ ਕਮਰਾ ਨੰ: 119-ਏ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਕਿਸੀ ਵੀ ਕੰਮ ਵਾਲੇ ਦਿਨ ਆਕੇ ਨਾਮ ਦਰਜ ਕਰਵਾ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 9915682436, 62801-93527 ਤੇ ਸੰਪਰਕ ਕੀਤਾ ਜਾ ਸਕਦਾ ਹੈ।