ਐਲਡਰ ਲਾਈਨ ਸੁਸਾਇਟੀ ਤੇ ਸਟ੍ਰੀਮ ਲਾਈਨ ਸੁਸਾਇਟੀ ਵੱਲੋਂ ਸੀਨੀਅਰ ਸਿਟੀਜਨ ਡੇਅ ਮਨਾਇਆ ਗਿਆ
ਫਿਰੋਜ਼ਪੁਰ, 3 ਅਕਤੂਬਰ (ਬਿੱਟੂ ਜਲਾਲਾਬਾਦੀ)
ਅੰਧ ਵਿਦਿਆਲਿਆ, ਫਿਰੋਜ਼ਪੁਰ ਸ਼ਹਿਰ ਵਿਖੇ ਐਲਡਰ ਲਾਈਨ ਸੁਸਾਇਟੀ ਵੱਲੋਂ ਸਟ੍ਰੀਮ ਲਾਈਨ ਸੁਸਾਇਟੀ ਦੇ ਸਹਿਯੋਗ ਨਾਲ ਸੀਨੀਅਰ ਸਿਟੀਜਨ ਡੇਅ ਮਨਾਇਆ ਗਿਆ। ਇਸ ਅਵਸਰ ‘ਤੇ ਐਲਡਰ ਲਾਈਨ ਸੁਸਾਇਟੀ ਦੇ ਮੁਖੀ ਦਲੀਪ ਕੁਮਾਰ ਨੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਆਪਣੇ ਮਾਤਾ ਪਿਤਾ ਦਾ ਸਮਾਜਿਕ ਜਾਂ ਆਰਥਿਕ ਸੋਸ਼ਣ ਕਰਦਾ ਹੈ ਤਾਂ ਕਾਨੂੰਨ ਦਾ ਸਹਾਰਾ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਭਾਰਤ ਸਰਕਾਰ ਵੱਲੋਂ ਸੀਨੀਅਰ ਸਿਟੀਜ਼ਨਾਂ ਲਈ ਹੈਲਪ ਲਾਈਨ ਨੰਬਰ 14567 ਜਾਰੀ ਕੀਤਾ ਹੋਇਆ ਹੈ।
ਇਸ ਮੌਕੇ ਸਟ੍ਰੀਮ ਲਾਈਨ ਸੁਸਾਇਟੀ ਦੇ ਚੇਅਰਮੈਨ ਦੀਵਾਨ ਚੰਦ ਸੁਰਵੀਜਾ, ਪ੍ਰਧਾਨ ਹਰ ਭਗਵਾਨ ਕੰਬੋਜ ਅਤੇ ਡੀ ਆਰ ਗੋਇਲ ਨੇ ਬਜ਼ੁਰਗਾਂ ਦੀ ਸੁਰੱਖਿਆ ਅਤੇ ਜੀਵਨ ਪ੍ਰਤੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਰਮੇਸ਼ ਬਜਾਜ ਜਾਇੰਟ ਸਕੱਤਰ, ਅਸ਼ੋਕ ਚੁੱਘ, ਰਾਮ ਕਿਸ਼ੋਰ ਵਧਵਾ, ਕ੍ਰਿਸ਼ਨ ਚੰਦ ਗਿਲਹੋਤਰਾ, ਸ਼ਰਨਜੀਤ ਸਿੰਘ ਬੇਦੀ, ਅਮਰਨਾਥ ਜਿੰਦਲ, ਦੇਸ ਰਾਜ ਸ਼ਰਮਾ ਤੇ ਹੋਰ ਹਾਜ਼ਰ ਸਨ।