ਟੰਡਨ ਇੰਟਰਨੈਸ਼ਨਲ ਸਕੂਲ ” ਵੱਲੋ “ ਸਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੀਤੇ ਗਏ ਸਰਧਾਂ ਦੇ ਫੂਲ ਭੇਟ
ਬਰਨਾਲਾ (ਰਘੂਵੀਰ ਹੈੱਪੀ)
ਟੰਡਨ ਇੰਟਰਨੈਸ਼ਨਲ ਸਕੂਲ ਬੱਚਿਆ ਦੀ ਲੁਕੇ ਹੋਏ ਪ੍ਰਤੀਭਾ ਨੂੰ ਲੱਭਣ ਅਤੇ ਉਸਨੂੰ ਨਿਖਾਰਣ ਲਈ ਵੱਖ – ਵੱਖ ਸਮੇਂ ਉਪਰ ਵੱਖ – ਵੱਖ ਗਤੀਵਿਧੀਆ / ਮੁਕਾਬਲਿਆ ਦਾ ਅਯੋਜਨ ਕਰਦਾ ਆ ਰਿਹਾ ਹੈ।ਇਸੇ ਸਿਲਸਿਲੇ ਨੂੰ ਅਗਾਹ ਵਧਾਉਂਦੇ ਹੋਏ ਅੱਜ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦਾ ਅਯੋਜਨ ਕੀਤਾ ਗਿਆ ਜਿਸਦਾ ਮੁੱਖ ਉਦੇਸ ਵਿਦਿਆਰਥੀਆਂ ਨੂੰ ਦੇਸ਼ ਭਗਤੀ ਦੀ ਭਾਵਨਾਂ ਅਤੇ ਸ਼ਹੀਦਾ ਦੇ ਦੱਸੇ ਰਸਤੇ ਉਪਰ ਚੱਲਣਾ ਦੀ ਸਿਖਿਆ ਰਿਹਾ।ਇਸ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਵਿੱਚ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਵੱਖ – ਵੱਖ ਵੰਨਗੀਆ ਦੀ ਪੇਸ਼ਕਸ਼ ਕੀਤੀ ਅਤੇ ਬਰਨਾਲਾ ਸ਼ਹਿਰ ਦੇ ਭਗਤ ਸਿੰਘ ਚੌਕ ਵਿਚ ਭਗਤ ਸਿੰਘ ਨੂੰ ਫੁੱਲਾਂ ਦੀ ਮਾਲਾ ਪਹਿਣਾਈ ਅਤੇ ਉਹਨਾਂ ਦੀ ਸੋਚ ਉਪਰ ਪਹਿਰਾ ਦੇਣ ਦੀ ਸੌਂਹ ਚੁੱਕੀ । ਇਸ ਮੌਕੇ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਪ੍ਰਿੰਸੀਪਲ ਡਾ . ਸਰੁਤੀ ਸਰਮਾਂ ਜੀ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਇਲਾਕੇ ਦਾ ਪਹਿਲਾ ਯੂਰਪਿਆਨ ਸਟੱਡੀ ਦੇ ਮਾਪਡੰਡਾਂ ਨੂੰ ਪੂਰਾ ਕਰਨ ਵਾਲਾ ਸਕੂਲ ਹੈ ਜਿਸ ਵਿੱਚ ਫਿਨਲੈਂਡ ਦੇ ਸਿੱਖਿਅਕ ਢਾਂਚੇ ਜਿਵੇਂ ਕਿ ਮੁਕਾਬਲੇ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ , ਇੱਕ ਸੰਪੂਰਨ ਅਧਿਆਪਨ ਅਤੇ ਸਿੱਖਣ ਦੇ ਵਾਤਾਵਰਣ ਨੂੰ ਲਾਗੂ ਕਰਨ ਤੇ ਧਿਆਨ ਕੇਂਦਰਿਤ ਕਰਨਾ ਆਦਿ ਉਪਰ ਕੰਮ ਕੀਤਾ ਜਾਂਦਾ ਹੈ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਭਗਤ ਸਿੰਘ ਨੇ ਕਿਵੇਂ ਸਾਡੇ ਦੇਸ਼ ਦੀ ਅਜਾਦੀ ਲਈ ਇਨੀ ਅਪਣੀ ਕੁਰਬਾਨੀ ਦਿਤੀ । ਉਹਨਾਂ ਕਿਹਾ ਕਿ ਅੱਜ ਸਾਨੂੰ ਸਹੀਦ ਭਗਤ ਸਿੰਘ ਦੇ ਸੁਪਨੀਆ ਦੇ ਦੇਸ ਦੀ ਪ੍ਰਾਪਤੀ ਲਈ ਇੱਕ ਜੁਟ ਹੋਕੇ ਕੰਮ ਕਰਨ ਦੀ ਲੋੜ ਹੈ ਅਤੇ ਇਹ ਸਾਡਾ ਫਰਜ ਵੀ ਬਣਦਾ ਹੈ।ਇਸ ਮੌਕੇ ਸਕੂਲ ਦੇ ਵਾਇਸ਼ ਪ੍ਰਿੰਸੀਪਲ ਮੈਡਮ ਸ਼ਾਲਨੀ ਜੀ ਕੇ ਦੱਸਿਆ ਕਿ ਸਕੂਲ ਦੇ ਵਿਦਿਆਥੀਆਂ ਨੇ ਸ਼ਹਿਰ ਦੇ ਭਗਤ ਸਿੰਘ ਚੌਕ ਵਿੱਚ ਜਾ ਕੇ ਅਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਵੱਖ – ਵੱਖ ਕਵਿੱਤਾਵਾ ਰਾਹੀ ਭਗਤ ਸਿੰਘ ਦੇ ਜੀਵਨ ਅਤੇ ਉਹਨਾਂ ਦੇ ਸੰਘਰਸ਼ ਉਪਰ ਚਾਨਣਾ ਪਾਇਆ ਅਤੇ ਉਹਨਾਂ ਦੇ ਦੱਸੇ ਹੋਏ ਮਾਗਰ ਉਪਰ ਚੱਲਣ ਦੀ ਸੁੰਹ ਚੁੱਕੀ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਡਾ . ਸਰੁਤੀ ਸਰਮਾਂ ਜੀ ਨੇ ਸਾਰੇ ਵਿਦਿਆਰਥੀਆਂ ਅਤੇ ਇਲਾਕਾਵਾਸੀਆਂ ਨੂੰ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਅਤੇ ਉਹਨਾਂ ਦੇ ਦੱਸੇ ਮਾਰਗ ਉਪਰ ਚੱਲਣ ਦੀ ਅਪੀਲ ਕੀਤੀ।