ਸੀ.ਪੀ.ਐੱਫ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਦੀ ਹੋਈ ਹੰਗਾਮੀ ਮੀਟਿੰਗ
ਫਾਜ਼ਿਲਕਾ (ਪੀ ਟੀ ਨੈੱਟਵਰਕ)
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਸੀ.ਪੀ.ਐੱਫ ਕਰਮਚਾਰੀ ਯੂਨੀਅਨ ਜ਼ਿਲਾ ਫਾਜ਼ਿਲਕਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਸੱਬਰਵਾਲ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੀਟਿੰਗ ਵਿਚ ਜ਼ਿਲ੍ਹਾ ਸਰਪ੍ਰਸਤ ਧਰਮਿੰਦਰ ਗੁਪਤਾ,ਸਵੀਕਾਰ ਗਾਂਧੀ ਜ਼ਿਲ੍ਹਾ ਜਨਰਲ ਸਕੱਤਰ ਮਨਦੀਪ ਸਿੰਘ ਅਬੋਹਰ,ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਚੰਦ ਕੰਬੋਜ ਅਮਰਜੀਤ ਸਿੰਘ ਚਾਵਲਾ ਜ਼ਿਲਾਂ ਪ੍ਰਧਾਨ ਪ੍ਰਧਾਨ ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਅਤੇ ਅਸ਼ੋਕ ਕੁਮਾਰ ਜ਼ਿਲਾਂ ਪ੍ਰਧਾਨ ਡੀਸੀ ਦਫ਼ਤਰ ਮੁਲਾਜਮ ਯੂਨੀਅਨ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਮੀਟਿੰਗ ਵਿੱਚ ਤਹਿਸੀਲ ਕਮੇਟੀਆਂ ਦੀ ਚੋਣ ਅਤੇ ਜ਼ਿਲ੍ਹਾ ਕਮੇਟੀ ਦੇ ਵਿਸਥਾਰ ਸਬੰਧੀ ਚਰਚਾ ਕੀਤੀ ਗਈ ਲੀਡਰਸ਼ਿਪ ਦੀਆਂ ਤਹਿਸੀਲ ਅਤੇ ਜ਼ਿਲ੍ਹੇ ਸਬੰਧੀ ਡਿਊਟੀਆਂ ਫਿਕਸ ਕੀਤੀਆਂ ਗਈਆਂ।
27 ਅਤੇ 28 ਸਤੰਬਰ ਨੂੰ ਜਲਾਲਾਬਾਦ ਤੇ ਅਬੋਹਰ ਤਹਿਸੀਲ ਕਮੇਟੀਆਂ ਦਾ ਗਠਨ ਦੀ ਤਿਆਰੀ ਕੀਤੀ ਜਾਏਗੀ। ਜਥੇਬੰਦੀ ਦੀ ਲੀਡਰਸ਼ਿਪ ਵੱਲੋਂ ਜ਼ਿਲ੍ਹਾ ਪ੍ਰੋਗਰਾਮ 3 ਅਕਤੂਬਰ ਸ਼ਾਮ ਤਿੰਨ ਵਜੇ ਡੀਸੀ ਕੰਪਲੈਕਸ ਫ਼ਾਜ਼ਿਲਕਾ ਫਿਕਸ ਕੀਤਾ ਗਿਆ।
ਇਸ ਮੀਟਿੰਗ ਦੌਰਾਨ ਸਮੂਹ ਲੀਡਰਸ਼ਿਪ ਨੇ ਪੰਜਾਬ ਸਰਕਾਰ ਨੂੰ ਲਾਰੇ ਲਾਉਣ ਅਤੇ ਡੰਗ ਟਪਾਊ ਨੀਤੀ ਨੂੰ ਛੱਡ ਕੇ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਕਮੇਟੀਆਂ ਬਣਾ ਕੇ ਟਾਲ ਮਟੋਲ ਕਰਨ ਦੀ ਬਜਾਏ ਸਿੱਧਾ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਕਰਨ ਦੇ ਲਈ ਆਖਿਆ ਜੇ ਪੰਜਾਬ ਸਰਕਾਰ ਇਹ ਲਾਰਾ ਲਾਊ ਨੀਤੀ ਜਾਂ ਕਮੇਟੀਆਂ ਬਣਾ ਕੇ ਮੰਗਾਂ ਲਟਕਾਉਣ ਦੀ ਨੀਤੀ ਤੋਂ ਬਾਜ਼ ਨਹੀਂ ਆਉਂਦੀ ਤਾਂ ਸਰਕਾਰ ਆਉਣ ਵਾਲੇ ਇਲੈਕਸ਼ਨਾਂ ਵਿਚ ਸਮੁੱਚੇ ਪੰਜਾਬ ਦੇ ਐਨ ਪੀ ਐਸ ਪੀੜਤ ਮੁਲਾਜ਼ਮਾਂ ਦੇ ਵੱਡੇ ਵਿਰੋਧ ਸਹਿਣ ਲਈ ਤਿਆਰੀ ਰਹੇ।
ਜ਼ਿਲ੍ਹਾ ਪ੍ਰਧਾਨ ਸੱਬਰਵਾਲ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਸਰਕਾਰ ਦਾ ਕੇਵਲ ਪੰਜਾਬ ਵਿਚ ਹੀ ਵਿਰੋਧ ਨਹੀਂ ਹੋਏਗਾ ਜਿੱਥੇ ਵੀ ਆਪ ਸਰਕਾਰ ਇਲੈਕਸ਼ਨ ਲੜ ਰਹੀ ਹੋਏਗੀ ਹਰੇਕ ਰਾਜ ਵਿਚ ਉਸ ਦਾ ਵਿਰੋਧ ਕੀਤਾ ਜਾਵੇਗਾ ਅਤੇ ਰਾਜ ਦੇ ਲੋਕਾਂ ਨੂੰ ਆਪ ਸਰਕਾਰ ਦੀ ਇਹ ਅਸਲੀਅਤ ਜੱਗ ਜ਼ਾਹਰ ਕੀਤੀ ਜਾਏਗੀ ਕਿ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਬਹੁਤ ਫ਼ਰਕ ਹੈ।
ਇਸ ਮੌਕੇ ਹਾਜ਼ਰੀਨ ਮੈਂਬਰ ਦਪਿੰਦਰ ਸਿੰਘ ਢਿੱਲੋਂ,ਸੁਖਵਿੰਦਰ ਸਿੰਘ ਸਿੱਧੂ, ਅਮਰਜੀਤ ਸਿੰਘ ਚਾਵਲਾ ਜ਼ਿਲ੍ਹਾ ਪ੍ਰਧਾਨ ਮਨੀਸਟੀਰੀਅਲ ਯੂਨੀਅਨ,ਅਸ਼ੋਕ ਕੁਮਾਰ ਜ਼ਿਲਾਂ ਪ੍ਰਧਾਨ ਡੀ ਸੀ ਆਫਿਸ ਯੂਨੀਅਨ , ਜੈ ਚੰਦ ਕੰਬੋਜ਼ ਵਾਟਰ ਸਪਲਾਈ ਵਿਭਾਗ, ਬਲਵਿੰਦਰ ਸਿੰਘ ਦਲਜੀਤ ਸਿੰਘ ਸੱਬਰਵਾਲ,ਰਮਨ ਸਿੰਘ ਇਕਵੰਨ, ਗੌਰਵ ਬਜਾਜ, ਸੁਰਿੰਦਰ ਕੁਮਾਰ ਲਾਧੂਕਾ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ।