ਟੈਕਸੀ ਡਰਾਇਵਰ ਨੂੰ ਫੋਨ ਕਰਕੇ ਸੱਦਿਆ ਤੇ ਕਰਿਆ ਕਾਰਾ

Advertisement
Spread information

ਹਰਿੰਦਰ ਨਿੱਕਾ, ਬਰਨਾਲਾ 26 ਸਤੰਬਰ 2022

     ਇੱਕ ਟੈਕਸੀ ਡਰਾਇਵਰ ਨੂੰ ਉਹਦੇ ਦੋਸਤਾਂ ਨੇ ਫੋਨ ਕਰਕੇ, ਐਂਮਰਜੈਂਸੀ ਦੱਸ ਕੇ ਸੱਦ ਲਿਆ ਤੇ ਕਥਿਤ ਤੌਰ ਤੇ ਗਲ ਘੁੱਟ ਮਾਰ ਮੁਕਾਇਆ ਤੇ ਲਾਸ਼ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਨਹਿਰ ਵਿੱਚ ਸੁੱਟ ਦਿੱਤੀ। ਪੁਲਿਸ ਨੇ ਫੋਨ ਕਾਲ ਤੋਂ ਦੋਸ਼ੀਆਂ ਦੀ ਪੈੜ ਨੱਪ ਕੇ, ਉਨ੍ਹਾਂ ਖਿਲਾਫ ਅਗਵਾ ਕਰਕੇ, ਕਤਲ ਕਰਕੇ,ਲਾਸ਼ ਖੁਰਦ-ਬੁਰਦ ਕਰਨ ਦੇ ਜ਼ੁਰਮ ਤਹਿਤ ਕੇਸ ਦਰਜ਼ ਕਰ ਲਿਆ ਤੇ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਗਲੀ ਸੜੀ ਲਾਸ਼ ਵੀ ਬਰਾਮਦ ਕਰ ਲਈ।                                                          ਜਸਵੀਰ ਕੋਰ ਪਤਨੀ ਸਵ: ਸੁਰਿੰਦਰਪਾਲ ਸਿੰਘ ਵਾਸੀ ਕੋਠੇ ਝਾਹਿਆ ਵਾਲੀ ਭਦੌੜ ਨੇ ਪੁਲਿਸ ਨੂੰ ਦੱਸਿਆ ਕਿ 21 ਸਤੰਬਰ ਨੂੰ ਉਸ ਦੇ ਲੜਕੇ ਹਰਪ੍ਰੀਤ ਸਿੰਘ ਉਰਫ ਕਾਲੂ ਨੂੰ ਰਾਤ ਦੇ ਸਮੇਂ ਇੱਕ ਫੋਨ ਆਇਆ , ਹਰਪ੍ਰੀਤ ਸਿੰਘ ਉਸ ਨੂੰ ਇਹ ਕਹਿ ਕਿ ਆਪਣੀ ਗੱਡੀ ਲੈ ਕੇ ਚਲਾ ਗਿਆ ਕਿ ਉਸ ਨੇ ਐਮਰਜੈਂਸੀ ਕੋਈ ਸਵਾਰੀ ਲੈ ਕੇ ਜਾਣੀ ਹੈ । ਸਾਰੀ ਰਾਤ, ਉਹ ਆਪਣੇ ਪੁੱਤ ਦੀ ਉਡੀਕ ਕਰਦੀ ਰਹੀ ,ਪਰ ਉਹ ਵਾਪਿਸ ਨਹੀ ਆਇਆ । ਬਾਅਦ ਪੜਤਾਲ , ਉਸ ਨੂੰ ਪਤਾ ਲੱਗਿਆ ਕਿ ਹਰਪ੍ਰੀਤ ਸਿੰਘ ਉਰਫ ਕਾਲੂ ਨੂੰ ਦੇਰ ਰਾਤ ਜੋ ਫੋਨ ਆਇਆ ਸੀ । ਉਹ ਫੋਨ ਉਸ ਦੇ ਦੋਸਤਾਂ ਸੁਖਦੀਪ ਸਿੰਘ ਉਰਫ ਮਨੀ , ਰਵਿੰਦਰ ਸਿੰਘ ਉਰਫ ਗਗਨ , ਅਵਤਾਰ ਸਿੰਘ ਉਰਫ ਹਨੀ ਅਤੇ ਕਾਲਾ ਉਰਫ ਵੱਟਾ ਪੁੱਤਰ ਨੀਲਾ ਸਿੰਘ ਸਾਰੇ ਹੀ ਵਾਸੀਅਨ ਭਦੌੜ ਨੇ ਬੁਲਾਇਆ ਸੀ । ਮੁਦਈ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਦੋਸ਼ੀਆਂ ਨੇ ਕਿਸੇ ਲਾਲਚ ਵੱਸ ਹਰਪ੍ਰੀਤ ਸਿੰਘ ਨੂੰ ਗੱਡੀ ਸਣੇ ਅਗਵਾ ਕਰਕੇ, ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਪੁਲਿਸ ਨੇ ਨਾਮਜ਼ਦ ਦੋਸ਼ੀਆਂ ਖਿਲਾਫ  ਘੇਰ ਕੇ ਅਗਵਾ ਕਰਨ ਦੇ ਜੁਰਮ ਵਿੱਚ ਕੇਸ ਦਰਜ਼ ਕਰ ਲਿਆ। ਆਖਿਰ ਤਹਿਕੀਕਾਤ ਖੁਲਾਸਾ ਹੋਇਆ ਕਿ ਦੋਸ਼ੀਆਂ ਨੇ ਹਰਪ੍ਰੀਤ ਸਿੰਘ ਦੀ ਹੱਤਿਆ ਕਰਕੇ,ਉਸ ਨੂੰ ਸ਼ਹਿਣਾ ਨਹਿਰ ਵਿੱਚ ਸੁੱਟ ਦਿੱਤਾ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਦਰਜ਼ ਅਗਵਾ ਦੇ ਜੁਰਮ ਵਿੱਚ ਕਤਲ ਅਤੇ ਲਾਸ਼ ਖੁਰਦ ਬੁਰਦ ਕਰਨ ਦਾ ਵਾਧਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਬਰਾਮਦ ਕਰਕੇ,ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤੀ ਹੈ।

Advertisement
Advertisement
Advertisement
Advertisement
Advertisement
Advertisement
error: Content is protected !!