ਦੋ ਅਧਿਆਪਕਾਂ ਦੇ ਆਪਸੀ ਝਗੜੇ ਨੂੰ ਨਿਪਟਾਇਆ ਗਿਆ
ਫਿਰੋਜ਼ਪੁਰ, 25 ਸਤੰਬਰ ( ਬਿੱਟੂ ਜਲਾਲਾਬਾਦੀ )
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਜੀਆਂ ਦੇ ਹੁਕਮਾਂ ਅਨੁਸਾਰ ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਆਪਣੇ ਦਫ਼ਤਰ ਏ.ਡੀ. ਆਰ ਸੈਂਟਰ ਫਿਰੋਜ਼ਪੁਰ ਵਿਖੇ ਬਤੌਰ ਟ੍ਰੇਂਡ ਮਿਡੀਏਟਰ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਇੱਕ ਪਤੀ ਪਤਨੀ ਦੇ ਘਰ ਦਾ ਵਸੇਬਾ ਕਰਵਾ ਕੇ ਆਪਣੇ ਮਿਡੀਏਸ਼ਨ ਸੈਂਟਰ ਨੂੰ ਚਾਰ ਚੰਨ ਲਗਾਏ। ਇਸ ਕੇਸ ਵਿੱਚ ਇੱਕ ਪਤੀ ਪਤਨੀ ਜੋ ਕਿ ਦੋਨੋਂ ਹੀ ਸਰਕਾਰੀ ਟੀਚਰ ਹਨ। ਇਸ ਕੇਸ ਦਾ ਵੇਰਵਾ ਸੁਰਜੀਤ ਸਿੰਘ ਬਨਾਮ ਅਨੀਤਾ ਸੀ ਜ਼ੋ ਕਿ ਅਧੀਨ ਧਾਰਾ 9 ਲਈ ਲੜਕੇ ਵੱਲੋਂ ਆਪਣਾ ਘਰ ਵਸਾਉਣ ਲਈ ਕੋਰਟ ਵਿੱਚ ਕੇਸ ਲਗਾਇਆ ਗਿਆ ਸੀ। ਇਹ ਕੇਸ ਮਾਨਯੋਗ ਫੈਮਲੀ ਕੋਰਟ ਵੱਲੋਂ ਮਿਡੀਏਸ਼ਨ ਸੈਂਟਰ ਵਿੱਚ ਭੇਜਿਆ ਗਿਆ ਸੀ। ਇਸ ਕੇਸ ਵਿੱਚ ਜੱਜ ਸਾਹਿਬ ਨੇ ਦੋਹਾਂ ਧਿਰਾਂ ਨੂੰ ਪਿਆਰ ਨਾਲ ਸਮਝਾ ਕੇ ਦੋਹਾਂ ਧਿਰਾਂ ਦਾ ਝਗੜਾ ਖਤਮ ਕਰਵਾ ਕੇ ਇਸ ਕੇਸ ਦਾ ਨਿਪਟਾਰਾ ਕਰਵਾਇਆ। ਇਸ ਮੌਕੇ ਜੱਜ ਸਾਹਿਬ ਨੇ ਦੋਹਾਂ ਧਿਰਾਂ ਨੂੰ ਇਹ ਸਮਝਾਇਆ ਕਿ ਜੇਕਰ ਸਮਾਜ ਨੂੰ ਸੇਧ ਦੇਣ ਵਾਲੇ ਅਧਿਆਪਕ ਹੀ ਇਸ ਤਰ੍ਹਾ ਲੜ ਝਗੜ ਕੇ ਅਲੱਗ ਹੋਣ ਲੱਗ ਪਏ ਤਾਂ ਸਮਾਜ ਨੂੰ ਸੇਧ ਦੇਣ ਵਾਲਿਆਂ ਦੀ ਗਿਣਤੀ ਦਿਨ ਬ ਦਿਨ ਘਟਦੀ ਜਾਵੇਗੀ ਅਤੇ ਇੱਕ ਦਿਨ ਇੱਕ ਅਧਿਆਪਕ ਨੂੰ ਮਿਲਣ ਵਾਲੇ ਆਦਰ ਸਤਿਕਾਰ ਨੂੰ ਵੀ ਠੇਸ ਲੱਗੇਗੀ। ਇਸ ਤਰ੍ਹਾਂ ਜੱਜ ਸਾਹਿਬ ਨੇ ਇਸ ਕੇਸ ਵਿੱਚ ਆਪ ਦਿਲਚਸਪੀ ਲੈਂਦਿਆਂ ਹੋਇਆਂ ਇਸ ਕੇਸ ਦਾ ਨਿਪਟਾਰਾ ਕੀਤਾ ਅਤੇ ਇਨ੍ਹਾਂ ਦੋਹਾਂ ਧਿਰਾਂ ਦਾ ਨਿਪਟਾਰਾ ਕਰਵਾ ਕੇ ਇਨ੍ਹਾਂ ਦਾ ਕੋਰਟ ਵਿੱਚ ਪਾਇਆ ਅਧੀਨ ਧਾਰਾ 9 ਦਾ ਕੇਸ ਵੀ ਖਾਰਜ ਕਰਵਾ ਦਿੱਤਾ।