ਸਲਾਬਤਪੁਰਾ ’ਚ ਲੋੜਵੰਦਾਂ ਨੂੰ ਰਾਸ਼ਨ ਵੰਡਕੇ ਮਨਾਇਆ ਪਵਿੱਤਰ ਮਹਾਂ ਪਰਉਪਕਾਰ ਮਹੀਨਾ
ਨਾਮ ਚਰਚਾ ਵਿੱਚ ਉਤਸ਼ਾਹ ਨਾਲ ਪੁੱਜੀ ਸਾਧ ਸੰਗਤ
ਬਠਿੰਡਾ, 11 ਸਤੰਬਰ (ਅਸ਼ੋਕ ਵਰਮਾ)
ਪਵਿੱਤਰ ਮਹਾਂ ਪਰਉਪਕਾਰ ਮਹੀਨੇ (ਗੁਰਗੱਦੀ ਦਿਵਸ) ਦੇ ਸਬੰਧ ਵਿੱਚ ਡੇਰਾ ਸੱਚਾ ਸੌਦਾ ਪੰਜਾਬ ਦੀ ਸਾਧ ਸੰਗਤ ਵੱਲੋਂ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ ਸਲਾਬਤਪੁਰਾ ਵਿਖੇ ਭੰਡਾਰੇ ਦੇ ਰੂਪ ਵਿੱਚ ਨਾਮ ਚਰਚਾ ਕੀਤੀ ਗਈ। ਇਸ ਨਾਮ ਚਰਚਾ ਵਿੱਚ ਸਾਧ ਸੰਗਤ ਪੂਰੇ ਉਤਸ਼ਾਹ ਨਾਲ ਪੁੱਜੀ। ਸਾਧ ਸੰਗਤ ਵਿੱਚ ਉਤਸ਼ਾਹ ਐਨਾ ਜਿਆਦਾ ਸੀ ਕਿ ਨਾਮ ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਡਾਲ ਭਰ ਗਿਆ। ਕਵੀਰਾਜ ਵੀਰਾਂ ਨੇ ਖੁਸ਼ੀ ਪ੍ਰਥਾਏ ਸ਼ਬਦ ਬੋਲੇ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਡ ਅਨਮੋਲ ਬਚਨ ਸੁਣਾਏ ਗਏ ਅਤੇ ਮਨੁੱਖੀ ਜ਼ਿੰਦਗੀ ਵਿੱਚ ਗੁਰੂ ਦੀ ਮਹੱਤਤਾ ਬਾਰੇ ਦਰਸਾਉਂਦੀ ਡਾਕੂਮੈਂਟਰੀ ਵੀ ਦਿਖਾਈ ਗਈ। ਪਵਿੱਤਰ ਮਹੀਨੇ ਦੀ ਖੁਸ਼ੀ ਵਿੱਚ ਦਰਜਨਾਂ ਲੋੜਵੰਦਾਂ ਨੂੰ ਰਾਸ਼ਨ ਵੀ ਵੰਡਿਆ ਗਿਆ।
ਰਿਕਾਰਡਡ ਬਚਨਾਂ ਰਾਹੀਂ ਪੂਜਨੀਕ ਗੁਰੂ ਜੀ ਨੇ ਸਤਿਸੰਗ ਦੇ ਮਤਲਬ ਬਾਰੇ ਦੱਸਿਆ ਕਿ ਜਿੱਥੇ ਸੱਚ ਦੇ ਰਾਹ ਤੇ ਚੱਲਣ ਦੀ ਸਿੱਖਿਆ ਮਿਲੇ ਤੇ ਮਾਲਕ ਨਾਲ ਜੋੜਿਆ ਜਾਵੇ । ਆਪ ਜੀ ਨੇ ਫਰਮਾਇਆ ਕਿ ਚਾਰੇ ਪਾਸੇ ਬੁਰਾਈਆਂ ਦਾ ਬੋਲਬਾਲਾ ਹੈ, ਜਿਨਾਂ ਤੋਂ ਬਚਣਾ ਮਨੁੱਖ ਲਈ ਮੁਸ਼ਕਿਲ ਹੈ ਪਰ ਸਤਿਸੰਗ ਵਿੱਚ ਆਉਣ ਤੇ ਸੋਝੀ ਆਉਂਦੀ ਹੈ, ਜਿਸ ਨਾਲ ਬੁਰਾਈਆਂ ਤੋਂ ਬਚਿਆ ਜਾ ਸਕਦਾ ਹੈ । ਆਪ ਜੀ ਨੇ ਅੱਗੇ ਫਰਮਾਇਆ ਕਿ ਦੁਨਿਆਵੀ ਯਾਰੀ-ਦੋਸਤੀਆਂ ਓਨਾਂ ਸਾਥ ਨਹੀਂ ਨਿਭਾਉਂਦੀਆਂ ਜਿੰਨਾਂ ਮਾਲਕ ਨੇ ਨਿਭਾਉਣਾ ਹੈ ਇਸ ਲਈ ਆਪਣਾ ਕੰਮ ਧੰਦਾ ਕਰਦੇ ਹੋਏ ਰੱਬ ਦੇ ਨਾਮ ਦਾ ਜਾਪ ਜ਼ਰੂਰ ਕਰਿਆ ਕਰੋ ।-