ਲੋਕਾਂ ਨਾਲ ਸਾਂਝ ਵਧਾਉਣ ਲੱਗੀ ਪੁਲਿਸ, ਥੈਲੇਸੀਮੀਆ ਪੀੜਤ ਲੋੜਵੰਦ ਮਰੀਜ਼ਾਂ ਨੂੰ ਉਪਲੱਭਧ ਕਰਵਾਈ ਮੁਫਤ ਦਵਾਈ

Advertisement
Spread information

ਇਸ ਪਹਿਲਕਦਮੀ ‘ਚ ਜ਼ਿੰਦਗੀ ਲਾਈਵ ਫਾਊਂਡੇਸ਼ਨ ਦਾ ਰਿਹਾ ਵਿਸ਼ੇਸ਼ ਯੋਗਦਾਨ


ਦਵਿੰਦਰ ਡੀ.ਕੇ. ਲੁਧਿਆਣਾ, 11 ਸਤੰਬਰ 2022

    ਪੁਲਿਸ ਕਮਿਸ਼ਨਰ ਸ਼੍ਰੀ ਕੌਸਤੁਭ ਸ਼ਰਮਾ ਆਈ.ਪੀ.ਐਸ. ਅਤੇ ਏ.ਡੀ.ਸੀ.ਪੀ. ਹਰਕਮਲ ਕੌਰ ਪੀ.ਪੀ.ਐਸ. ਦੀ ਅਗਵਾਈ ਹੇਠ, ਪੰਜਾਬ ਪੁਲਿਸ ਸਾਂਝ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਲੋਕ ਭਲਾਈ ਦੀ ਰਾਹ ਤੇ ਚੱਲਦਿਆਂ ਸਥਾਨਕ ਮਾਨਵਤਾ ਧਾਮ ਹੈਬੋਵਾਲ ਕਲਾਂ, ਲੁਧਿਆਣਾ ਵਿਖੇ ਜ਼ਿੰਦਗੀ ਲਾਈਵ ਫਾਊਂਡੇਸ਼ਨ ਦੇ ਸਹਿਯੋਗ ਨਾਲ ਥੈਲੇਸੀਮੀਆ ਪੀੜਿਤ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈ ਉਪਲਬੱਧ ਕਰਵਾਈ ਗਈ ਹੈ। ਇਸ ਮੌਕੇ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਸ਼੍ਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੰਜਾਬ ਪੁਲਿਸ ਹਰ ਵੇਲੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੀ ਹੈ ਅਤੇ ਇਸ ਸਮਾਗਮ ਮੌਕੇ 35 ਲੋੜਵੰਦ ਥੈਲੇਸੀਮੀਆ ਪੀੜ੍ਹਤ ਮਰੀਜ਼ਾਂ ਨੂੰ ਮੁਫਤ ਦਵਾਈ ਉਪਲਬੱਧ ਕਰਵਾਈ ਗਈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਸਾਂਝ ਕੇਂਦਰ ਪਹਿਲਾਂ ਵੀ ਮੈਡੀਕਲ ਕੈਂਪ, ਨਸ਼ੇ ਵਿਰੋਧੀ ਜਾਗਰੂਕਤਾ ਕੈਂਪ ਚਲਾ ਰਿਹਾ ਹੈ।
      ਜ਼ਿੰਦਗੀ ਲਾਈਵ ਫਾਊਂਡੇਸ਼ਨ ਦੇ ਪ੍ਰਧਾਨ ਸ਼੍ਰੀ ਰਾਜੇਸ਼ ਕਪੂਰ ਨੇ ਦੱਸਿਆ ਕਿ ਜ਼ਿੰਦਗੀ ਲਾਈਵ ਪਿਛਲੇ ਕਰੀਬ 12 ਸਾਲਾਂ ਤੋਂ ਥੈਲੇਸੀਮਿਕ ਮਰੀਜ਼ਾਂ ਦੀ ਬੇਹਤਰੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਥੈਲੇਸੀਮਿਆ ਇੱਕ ਅਜਿਹਾ ਜਮਾਂਦਰੂ ਰੋਗ ਹੈ ਜਿਸ ਵਿੱਚ ਮਰੀਜ਼ ਦਾ ਸ਼ਰੀਰ ਖੁਦ ਤੋਂ ਖੂਨ ਬਣਾਉਣ ਵਿੱਚ ਅਸਮਰੱਥ ਹੁੰਦਾ ਹੈ। ਉਸ ਨੂੰ ਬੋਨ ਮੈਰੋ ਟਰਾਂਸਪਲਾਂਟ, ਜੋ ਕਿ ਇੱਕ ਬਹੁਤ ਮਹਿੰਗਾ ਇਲਾਜ ਹੈ, ਤੋਂ ਬਿਨ੍ਹਾਂ ਸਾਰੀ ਉਮਰ ਖੂਨ ਚੜਾਉਣਾ ਪੈਂਦਾ ਹੈ ਅਤੇ ਦਵਾਈ ਖਾਣੀ ਪੈਂਦੀ ਹੈ। ਉਨ੍ਹਾਂ ਪੁਲਿਸ ਕਮਿਸ਼ਨਰ ਸ਼੍ਰੀ ਕੌਸਤਭ ਸ਼ਰਮਾ ਅਤੇ ਪੰਜਾਬ ਪੁਲਿਸ ਸ਼ਾਂਝ ਕੇਂਦਰ ਵੱਲੋਂ ਕੀਤੇ ਉੱਦਮ ਦੀ ਸ਼ਲਾਘਾ ਕਰਦਿਆਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਨ੍ਹਾਂ ਲੋੜਵੰਦ ਮਰੀਜ਼ਾਂ ਦੀ ਮਦਦ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਪੁਲਿਸ ਸਾਂਝ ਕੇਂਦਰ ਦੇ ਮਲਾਜ਼ਮ, ਜ਼ੋਨ ਇੰਚਾਰਜ ਏ.ਐਸ.ਆਈ. ਸ. ਹਰਦਿਆਲ ਸਿੰਘ ਏ.ਐਸ.ਆਈ. ਰਾਕੇਸ਼ ਕੁਮਾਰ, ਸੁਖਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਵੀ ਮੌਜੂਦ ਸਨ।

Advertisement
Advertisement
Advertisement
Advertisement
Advertisement
Advertisement
error: Content is protected !!