ਪੀ ਐਮ ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਲੈਣ ਲਈ ਈ—ਕੇ.ਵਾਈ ਸੀ ਕਰਵਾਉਣੀ ਜਰੂਰੀ : ਮੁੱਖ ਖੇਤੀਬਾੜੀ ਅਫਸ
ਬਰਨਾਲਾ, 2 ਸਤੰਬਰ (ਰਘੁਵੀਰ ਹੈੱਪੀ)
ਮੁੱਖ ਖੇਤੀਬਾੜੀ ਅਫਸਰ ਸ੍ਰੀ ਹਰਬੰਸ ਸਿੰਘ ਨੇ ਦੱਸਿਆ ਕਿ ਪੀ ਐਮ ਕਿਸਾਨ ਸਨਮਾਨ ਨਿਧੀ ਸਕੀਮ ਅਧੀਨ ਲਾਭ ਲੈਣ ਵਾਲੇ ਲਾਭਪਾਤਰੀਆਂ ਦੀ ਈ. ਕੇ. ਵਾਈ. ਸੀ. ਨਿਸ਼ਚਿਤ ਕਰਵਾਉਣ ਦੀ ਆਖਰੀ ਮਿਤੀ 7 ਸਤੰਬਰ 2022 ਹੈ। ਉਹਨਾਂ ਜਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ 7 ਸਤੰਬਰ ਤੱਕ ਆਪਣੀ ਈ.ਕੇ. ਵਾਈ.ਸੀ. ਜਰੂਰ ਕਰਵਾਉਣ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਸ ਸਕੀਮ ਅਧੀਨ ਮਿਲਣ ਵਾਲੀ ਵਿੱਤੀ ਰਾਸ਼ੀ ਬੰਦ ਹੋ ਜਾਵੇਗੀ ਤੇ ਲਾਭਪਾਤਰੀ ਦੇ ਤੌਰ ਤੇ ਨਾਂਅ ਕੱਟਿਆ ਜਾਵੇਗਾ।
ਉਨਾਂ ਦੱਸਿਆ ਕਿ ਬਰਨਾਲਾ ਜਿਲ੍ਹੇ ਵਿੱਚ ਹੁਣ ਤੱਕ 54954 ਵਿੱਚ 25503 ਨੇ ਹੀ ਈ. ਕੇ. ਵਾਈ.ਸੀ. ਕਰਵਾਈ ਹੈ। ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਜਾਣਕਾਰੀ ਦਿਦਿਆ ਕਿਹਾ ਕਿ ਕਿਸਾਨ ਵੈੱਬ ਸਾਈਟ www.pmkissan.gov.in ਤੇ ਜਾਂ ਫਿਰ ਕਾਮਨ ਸਰਵਿਸ ਸੈਟਰਾਂ ਰਾਂਹੀ ਜਾਂ ਫਿਰ ਮੋਬਾਇਲ ਐਪ ਰਾਂਹੀ 7 ਸਤੰਬਰ 2022 ਤੱਕ ਇਹ ਕੰਮ ਮੁਕਮਲ ਕਰ ਲੈਣ ਅਤੇ ਕਿਸਾਨਾਂ ਦੇ ਆਧਾਰ ਨਾਲ ਲਿੰਕ ਮੋਬਾਇਲ ਫੋਨ ਤੇ ੳ. ਟੀ. ਪੀ. ਆਉਣ ਉਪਰੰਤ ਈ. ਕੇ. ਵਾਈ. ਸੀ. ਮੁਕੰਮਲ ਹੁੰਦੀ ਹੈ।