ਫੁੱਲਾਂ ਨੂੰ ਰੋਕ ਸਕੇ ਨਾ, ਤਿੱਖਾ ਮੂੰਹ ਕੰਡਿਆਂ ਦਾ

Advertisement
Spread information

ਨਿਰਾਸ਼ ਮਨਾਂ ਨੂੰ ਢਾਰਸ ਦੇਣ ਲਈ ਕੁੱਝ ਸ਼ਬਦਾਂ ਦੀ ਚੋਗ

ਰੋਕਦੈ,ਸਦਾ ਹਨ੍ਹੇਰਾ,
ਧੁੱਪਾਂ ਦੁਪਹਿਰ ਦੀਆਂ
ਮੁਸ਼ਕਿਲ ਤੋਂ ਮੁਸ਼ਕਲ ਘੜੀਆਂ,
ਵੀ ਨਾ ਕਦੇ ਠਹਿਰਦੀਆਂ
ਮੁਸ਼ਕਿਲ ਤੋਂ ,,,,,,
ਫੁੱਲਾਂ ਨੂੰ ਰੋਕ ਸਕੇ ਨਾ,
ਤਿੱਖਾ ਮੂੰਹ ਕੰਡਿਆਂ ਦਾ
ਰੋਕਦੇ ਲੋਕ ਜੁਝਾਰੂ,
ਰਾਹ,ਲੁੱਚੇ ਲੰਡਿਆਂ ਦਾ
ਹੁੰਦੀਆਂ ਨਾ ਮਿੱਤ ਕਦੇ ਵੀ,
ਪੁੜੀਆਂ ਜੋ ਜਹਿਰ ਦੀਆਂ
ਮੁਸ਼ਕਿਲ ਤੋਂ ,,
ਕਿਹੜਾ ਉਹ ਪੀਰ ਔਲੀਆ,
ਜੀਹਨੇ ਦੁੱਖ ਝੱਲੇ ਈ ਨਾ
ਮੂਹਰੇ ਉਹ ਵਧ ਵਧ ਬੋਲੇ,
ਜੀਹਦੇ ਕੁੱਝ ਪੱਲੇ ਈ ਨਾ
ਰਾਤੀਂ ਰਾਹ ਕਦੇ ਨਾ ਪਈਏ,
ਡੰਡੀਆਂ ਜੋ ਨਹਿਰ ਦੀਆਂ,,
ਮੁਸ਼ਕਿਲ ਤੋਂ ,,,,
ਝੱਖੜਾਂ ਵਿੱਚ ਜਿੰਦਾ ਰੱਖਦੈ,
ਲਚਕੀਲਾਪਨ ਰੁੱਖਾਂ ਦਾ
ਦੁੱਖਾਂ ‘ਚੋਂ ਹੋ ਕੇ ਲੰਘਦੈ,
ਹਰ ਇੱਕ ,ਰਾਹ ਸੁੱਖਾਂ ਦਾ
ਜੁਗਨੂੰ ਦੇ ਵਾਗੂੰ ਟਹਿਕਣ ,
ਰਾਤਾਂ ਨੇ ਸ਼ਹਿਰ ਦੀਆਂ
ਮੁਸ਼ਕਿਲ ਤੋਂ,,,,
ਨਿੱਕਿਆ ,ਬਣਿਆ ਰਹਿ “ਨਿੱਕਾ”
ਵੱਡਿਆਂ ਸਿਰ ਪੀੜਾ ਵੱਡੀ
ਟੁੱਟਣੀ ਤੈਅ ਪਹਿਲਾਂ ਹੁੰਦੀ,
ਜੀਹਦੀ ਹੋਵੇ ਟੀਸੀ ਕੱਢੀ
ਹੱਦੋਂ ਵੱਧ ਲੰਬੀਆਂ ਜਾਪਣ,
ਰਾਤਾਂ ਨੇ ਕਹਿਰਦੀਆਂ,,
ਮੁਸ਼ਕਿਲ ਤੋਂ ਮੁਸ਼ਕਲ ਘੜੀਆਂ,
ਵੀ ਨਾ ਕਦੇ ਠਹਿਰਦੀਆਂ,,
ਮੁਸ਼ਕਿਲ ਤੋਂ ,,,,,,*

ਹਰਿੰਦਰ ਨਿੱਕਾ,,

Advertisement
Advertisement
Advertisement
Advertisement
error: Content is protected !!