ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ , ਬਠਿੰਡਾ 2 ਮਈ 2020
ਮੌਜੂਦਾ ਬਿਪਤਾ ਸਮੇਂ ਜਦੋਂ ਜਿਆਦਾਤਰ ਵਿਭਾਗਾਂ ਦੇ ਕਰਮਚਾਰੀ ਘਰਾਂ `ਚ ਹਨ ਜਾਂ ਸੁਰੱਖਿਅਤ ਜੋਨ `ਚ ਰਹਿ ਕੇ ਡਿਉਟੀ ਕਰ ਰਹੇ ਹਨ, ਉੱਥੇ ਫਰੰਟ ਲਾਈਨ ‘ਤੇ ਮਾਸ ਮੀਡੀਆ ਵਿੰਗ ਸਿਹਤ ਵਿਭਾਗ ਨਾਲ ਇਕ ਕੜੀ ਵਜੋਂ ਫੀਲਡ ਪੈਰਾਮੈਡੀਕਲ ਸਟਾਫ਼ ਦੇ ਮੁਲਾਜਮ ਅੱਗੇ ਹੋ ਕੇ ਕੰਮ ਕਰ ਰਹੇ ਹਨ। ਉਨਾਂ ਨੂੰ ਨਹੀਂ ਪਤਾ ਹੁੰਦਾ ਕਿ ਜਿਸ ਸੱਕੀ ਦੇ ਜਾਂ ਦੂਜੇ ਸੂਬਿਆਂ ‘ਚੋਂ ਆਏ ਵਿਅਕਤੀ ਦੇ ਉਹ ਘਰ ਜਾ ਰਿਹੇ ਹਨ ਉਹ ਕੋਵਿਡ-19 ਪੀੜਤ ਹੈ ਕਿ ਨਹੀਂ।’ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਸ ਮੀਡੀਆ ਅਫ਼ਸਰ ਐਸੋਸ਼ੀਏਸ਼ਨ ਬਠਿੰਡਾ ਦੇ ਜਨਰਲ ਸਕੱਤਰ ਸੰਜੀਵ ਸ਼ਰਮਾ ਨੇ ਬਾਕੀ ਸਾਥੀਆਂ ਨਾਲ ਮੀਟਿੰਗ ਉਪਰੰਤ ਕਰਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ, ਸੋਸਲ ਤੇ ਇਲੈਕਰੋਨਿਕ ਮੀਡੀਆ ਤੇ ਪੁਲਿਸ ਵਿਭਾਗ ਵੀ ਸਿਰਫ਼ ਪੁਲਿਸ ਮੁਲਾਜਮਾਂ ਦੁਆਰਾ ਕੀਤੇ ਜਾ ਰਹੇ ਕੰਮ ਨੂੰ ਉਤਸਾਹਤ ਕਰ ਰਹੇ ਹਨ। ਇਹ ਠੀਕ ਹੈ ਕਿ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ, ਪਰ ਫਰੰਟ ਲਾਈਨ ‘ਤੇ ਮਾਸ ਮੀਡੀਆ ਵਿੰਗ ਸਿਹਤ ਵਿਭਾਗ ਨਾਲ ਇਕ ਕੜੀ ਵਜੋਂ ਫੀਲਡ ਪੈਰਾਮੈਡੀਕਲ ਸਟਾਫ਼ ਦੇ ਮੁਲਾਜਮ ਜਿਨ੍ਹਾਂ ਚ ਮਲਟੀਪਰਪਜ਼ ਨਿਗਰਾਨ ਤੇ ਵਰਕਰ ਸੱਭ ਤੋਂ ਵੱਧ ਜੋਖਮ ਚ ਰਹਿ ਕੇ ਕੰਮ ਕਰ ਰਹੇ ਹਨ। ਜਦੋਂ ਐਨ.ਆਰ.ਆਈ. ਦੂਜੇ ਦੇਸਾਂ ਤੋਂ ਆਏ ਜਾਂ ਦੂਜੇ ਰਾਜਾਂ ਤੋਂ ਕਬਾਈਨਾਂ ਵਾਲੇ ਜਾਂ ਦੂਜੇ ਰਾਜਾਂ ਤੋਂ ਆਏ ਸ਼ਰਧਾਲੂ ਆਏ ਤਾਂ ਸੱਭ ਤੋਂ ਪਹਿਲਾਂ ਇਹ ਸਟਾਫ਼ ਹੀ ਉਨਾਂ ਨੂੰ ਘਰ ਚ ਇਕਾਂਤਵਾਸ ਕਰਨ ਜਾਂ ਸਿਹਤ ਸਰਵੇ ਕਰਨ ਜਾਂਦਾ ਹੈ। ਉਸ ਸਮੇਂ ਇਹ ਨਹੀਂ ਪਤਾ ਹੁੰਦਾ ਕਿ ਜਿਸ ਘਰ ਜਾ ਰਹੇ ਹਨ ਉੱਥੇ ਕੋਈ ਵਿਅਕਤੀ ਕੋਵਿਡ-19 ਪੀੜਤ ਹੈ ਕਿ ਨਹੀਂ। ਜਦੋਂ ਕਿ ਬਾਕੀ ਕਰਮਚਾਰੀ ਰੱਖਿਆਤਮਕ ਰਹਿ ਕੇ ਡਿਉਟੀ ਕਰਦੇ ਹਨ, ਇਸ ਲਈ ਇਹ ਫਰੰਟ ਲਾਈਨ ਮੁਲਾਜਮ ਸੱਭ ਨਾਲੋਂ ਵੱਧ ਖਤਰੇ ਚ ਹਨ। ਖਤਰੇ ਵਾਲੇ ਕੰਮ ਨੂੰ ਦੇਖਦੇ ਹੋਏ ਸਰਕਾਰ ਨੂੰ ਚਾਹੀਦਾ ਹੈ ਕਿ ਸਿਹਤ ਵਿਭਾਗ ਦੇ ਫਰੰਟ ਲਾਈਨ ਮੁਲਾਜਮਾਂ ਨੂੰ ਵਿਸ਼ੇਸ ਵਿੱਤੀ ਲਾਭ, ਹਰ ਸਾਲ ਨਵਿਆਉਣ ਯੌਗ 10 ਲੱਖ ਦਾ ਨਕਦੀ ਰਹਿਤ ਇਲਾਜ ਦੀ ਸਹੂਲਤ ਤੇ 50 ਲੱਖ ਦਾ ਬੀਮਾ ਅਤੇ ਵਿਸ਼ੇਸ ਸਨਮਾਨ ਦੇਣਾ ਨਿਸਚਿਤ ਕਰੇ।