ਹੈਲਪਲਾਈਨ ਨੰਬਰ 181 ਜਾਂ ਪੁਲਿਸ ਹੈਲਪਲਾਈਨ ਨੰਬਰ 112
ਅਸ਼ੋਕ ਵਰਮਾ ਬਠਿੰਡਾ, 2 ਮਈ 2020
ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਕਰਫਿਊ ਦੌਰਾਨ ਵਨ ਸਟੋਪ ਸੈਂਟਰ (ਸਖੀ) ਬਠਿੰਡਾ ਵੱਲੋਂ ਘਰੇਲੂ ਹਿੰਸਾ ਅਤੇ ਮਾਨਸਿਕ ਤਣਾਅ ਤੋਂ ਪੀੜਤ ਔਰਤਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਕਰਫਿਊ ਦੌਰਾਨ ਕੋਈ ਵੀ ਔਰਤ ਮਾਨਸਿਕ ਤਣਾਅ ਜਾਂ ਘਰੇਲੂ ਹਿੰਸਾ ਤੋਂ ਪੀੜਤ ਹੈ ਤਾਂ ਉਹ ਬਠਿੰਡਾ ਵਿੱਚ ਸਥਾਪਿਤ ਵਨ ਸਟੋਪ ਸੈਂਟਰ ਨਾਲ ਸੰਪਰਕ ਕਰ ਸਕਦੀ ਹੈ। ਪਰਾਚੀ ਗੁੰਬਰ (ਪੈਰਾ ਲਿਗਲ ਪਰਸਨਲ/ਵਕੀਲ) ਨੇ ਦੱਸਿਆ ਕਿ ਔਰਤਾਂ ਲਈ ਵਿਭਾਗ ਵੱਲੋ ਟੈਲੀ ਕੌਸਲਿੰਗ ਸੇਵਾ ਹੈਲਪਲਾਈਨ 1800-180-4104 ਨੰਬਰ ਵੀ ਜਾਰੀ ਕੀਤਾ ਗਿਆ ਹੈ। ਇਸ ਹੈਲਪਲਾਈਨ ਤੇ ਕਿਸੇ ਵੀ ਸੱਮਸਿਆ ਦੇ ਹੱਲ ਲਈ ਵੱਖ ਵੱਖ ਵਿਭਾਗਾਂ ਤੋਂ ਸਾਇਕੋਲਜਿਟ, ਕਾਊਂਸਲਰ, ਮਾਹਿਰ ਡਾਕਟਰ, ਸ਼ਾਮਿਲ ਹੋਏ ਹਨ ਅਤੇ ਸੱਮਸਿਆ ਦਾ ਤੁਰੰਤ ਹੱਲ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਕੋਈ ਵੀ ਪੀੜਤ ਔਰਤ ਦਫਤਰੀ ਟੈਲੀਫੋਨ ਨੰ – 0164 -2212480, 98881-28887, ਜਾਂ oscsakhibti@gmail.com ਤੇ ਸੰਪਰਕ ਕਰ ਸਕਦੀ ਹੈ। ਕੋਈ ਵੀ ਪੀੜਤ ਔਰਤ ਆਪਣੀ ਸੱਮਸਿਆ ਲਈ ਵੋਮਨ ਹੈਲਪਲਾਈਨ ਨੰਬਰ 181 ਜਾਂ ਪੁਲਿਸ ਹੈਲਪਲਾਈਨ ਨੰਬਰ 112 ਤੇ ਵੀ ਸੰਪਰਕ ਕਰ ਸਕਦੀ ਹੈ।