ਸਿੱਧੂ ਮੂਸੇਵਾਲਾ ਤੇ ਚਲਾਈਆਂ ਗੋਲੀਆਂ,
ਹਰਿੰਦਰ ਨਿੱਕਾ , ਮਾਨਸਾ 29 ਮਈ 2022
ਜਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਪ੍ਰਸਿੱਧ ਲੋਕ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਬੇਹੱਦ ਗੰਭੀਰ ਹਾਲਤ ਵਿਚ, ਉਸਨੂੰ ਤੇ ਉਸ ਦੇ ਹੋਰ ਜਖਮੀ ਸਾਥੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।