. ਜਮਹੂਰੀ ਅਧਿਕਾਰ ਸਭਾ ਦਾ ਇਜਲਾਸ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਅਤੇ ਹਕੂਮਤੀ ਹਮਲਿਆਂ ਵਿਰੁੱਧ ਸੰਘਰਸ਼ ਤੇਜ਼ ਕਰਨ ਦੇ ਅਹਿਦ ਨਾਲ ਸਮਾਪਤ
ਪਰਦੀਪ ਕਸਬਾ, ਸੰਗਰੂਰ , 8 ਮਈ 2022
ਅੱਜ ਐਥੇ ਮਨਸ਼ਾ ਦੇਵੀ ਮੰਦਰ ਵਿੱਚ ਜਮਹੂਰੀ ਅਧਿਕਾਰ ਸਭਾ ਦਾ ਸੂਬਾ ਇਜਲਾਸ ਦੇਸ਼ ਵਿਚ ਲੋਕਾ ਦੇ ਜਮਹੂਰੀ ਅਤੇ ਮਨੁੱਖੀ ਹੱਕਾਂ ਨੂੰ ਕੁਚਲਣ ਵਿਰੁੱਧ ਵਿਸ਼ਾਲ ਲੋਕ ਚੇਤਨਾ ਉਸਾਰਨ ਦੇ ਅਹਿਦ ਨਾਲ ਸਮਾਪਤ ਹੋ ਗਿਆ। ਗੁਰਪ੍ਰੀਤ ਸਿੰਘ, ਪਰਮਜੀਤ ਕੌਰ, ਕੁਲਵੰਤ ਕੌਰ ਦੀ ਪ੍ਰਧਾਨਗੀ ਹੇਠ ਹੋਏ ਸੈਸ਼ਨ ਵਿੱਚ ਲੋਕ ਲਹਿਰਾਂ, ਵਿਚਾਰ ਪ੍ਰਗਟਾਵੇ ਅਤੇ ਪੈ੍ਸ ਦੀ ਆਜ਼ਾਦੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕੀਤੀ ਗਈ।
ਇਜਲਾਸ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਮਤਿਆਂ ਵਿਚ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਲੋਕ ਵਿਰੋਧੀ ਕੱਟੜਪੰਥੀ ਤਾਕਤਾਂ ਭੜਕਾਊ ਮੁੱਦੇ ਖੜ੍ਹੇ ਕਰਕੇ ਲੋਕਾਂ ਦੀ ਏਕਤਾ ਨੂੰ ਸੱਟ ਮਾਰਨ ਦੀਆਂ ਚਾਲਾਂ ਚੱਲ ਰਹੀਆਂ ਹਨ। ਜੋਂ ਨਾ ਸਿਰਫ ਸਮਾਜਿਕ ਸਦਭਾਵਨਾ/ ਏਕਤਾ ਲਈ ਖਤਰਨਾਕ ਹੈ ਸਗੋਂ ਇਹ ਲੋਕਾਂ ਨੂੰ ਉਨ੍ਹਾਂ ਦੇ ਅਸਲ ਮੁੱਦਿਆਂ ਤੋਂ ਵੀ ਭਟਕਾਉਂਦਾ ਹੈ। ਸਭਾ ਵੱਲੋਂ ਕੱਟੜਪੰਥੀ ਸਾਜਿਸ਼ਾਂ ਵਿਰੁੱਧ ਪਰਦਾਫਾਸ਼ ਮੁਹਿੰਮਾਂ ਚਲਾ ਕੇ ਦੱਬੇ ਕੁੱਚਲੇ ਅਤੇ ਮਿਹਨਤਕਸ਼ ਲੋਕਾਂ ਨੂੰ ਰੁਜ਼ਗਾਰ, ਸਿਹਤ, ਸਿਖਿਆ ਤੇ ਜਲ ਜੰਗਲ ਜ਼ਮੀਨ ਨੂੰ ਬਚਾਉਣ ਲਈ ਸੰਘਰਸ਼ਾਂ ਉਪਰ ਕੇਂਦਰਤ ਕਰਨ ਦਾ ਸੱਦਾ ਦਿੱਤਾ ਜਾਵੇਗਾ।
ਬੀਮਾ ਕੋਰੇਗਾਂਵ ਅਤੇ ਹੋਰ ਝੂਠੇ ਕੇਸਾਂ ਵਿੱਚ ਕਈ ਕਈ ਸਾਲਾਂ ਤੋਂ ਜੇਲ੍ਹਾਂ ਚੁ ਡੱਕੇ ਬੁੱਧੀਜੀਵੀਆਂ ਅਤੇ ਹੱਕਾਂ ਦੇ ਕਾਰਕੁਨਾਂ ਦੀ ਰਿਹਾਈ ਲਈ ਅਤੇ ਯੂ ਏ ਪੀ ਏ, ਚਾਰ ਲੇਬਰ ਹੋਠਾਂ ਅਤੇ ਹੋਰ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੁਹਿੰਮ ਚਲਾਈ ਜਾਵੇਗੀ। ਮੰਗ ਕੀਤੀ ਗਈ ਕਿ ਸਜ਼ਾ ਪੂਰੀ ਕਰ ਚੁੱਕੇ ਸਾਰੇ ਕੈਦੀਆਂ ਨੂੰ ਰਿਹਾ ਕੀਤਾ ਜਾਵੇ। ਇੱਕ ਹੋਰ ਮਤੇ ਰਾਹੀਂ ਮਤੇ ਰਾਹੀਂ ਜੰਮੂ ਕਸ਼ਮੀਰ, ਆਦਿ ਵਾਸੀ ਇਲਾਕਿਆਂ ਅਤੇ ਉਤਰ ਪੂਰਬੀ ਰਾਜਾਂ ਵਿਚ ਆਪਣੇ ਹੀ ਲੋਕਾਂ ਵਿਰੁੱਧ ਭਾਰਤੀ ਰਾਜ ਵੱਲੋਂ ਚਲਾਏ ਜਾ ਰਹੇ ਫੌਜੀ ਤੇ ਨੀਮ ਫੌਜੀ ਅਪ੍ਰੇਸ਼ਨ ਤੁਰੰਤ ਬੰਦ ਕੀਤਾ ਜਾਣ।
ਸੁਰੱਖਿਆ ਤਾਕਤਾਂ ਨੂੰ ਵਿਸ਼ੇਸ਼ ਅਧਿਕਾਰ ਦਿੰਦੇ ਜਾਬਰ ਕਾਨੂੰਨ ਵਾਪਸ ਲੈਣ ਲੈਣ ਕੇ ਜਮਹੂਰੀ ਹੱਕ ਬਹਾਲ ਕੀਤੇ ਜਾਣ। ਇਹ ਵੀ ਮੰਗ ਕੀਤੀ ਗਈ ਕਿ ਕਿਸਾਨ ਅੰਦੋਲਨ ਚ ਮੰਨੀਆਂ ਮੰਗਾਂ ਤੁਰੰਤ ਲਾਗੂ ਕੀਤੇ ਜਾਣ ਅਤੇ ਕਿਸਾਨ ਆਗੂਆਂ ਵਿਰੁੱਧ ਦਰਜ਼ ਸਾਰੇ ਕੇਸ ਵਾਪਸ ਲਏ ਜਾਣ ਅਤੇ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਹ ਵੀ ਮੰਗ ਕੀਤੀ ਗਈ ਕਿ ਚਾਰ ਲੇਬਰ ਕੋਡ ਰੱਦ ਕਰਕੇ ਟਰੇਡ ਯੂਨੀਅਨ ਅਤੇ ਬਿਹਤਰ ਕੰਮ ਹਾਲਤਾਂ ਲਈ ਸਮੂਹਿਕ ਸੰਘਰਸ਼ ਦੇ ਜਮਹੂਰੀ ਹੱਕ ਬਹਾਲ ਕੀਤੇ ਜਾਣ।
ਅਖੀਰ ਵਿਚ ਜਥੇਬੰਦੀ ਨੂੰ ਅਗਵਾਈ ਦੇਣ ਲਈ 45 ਮੈਂਬਰੀ ਸੂਬਾ ਕਮੇਟੀ ਅਤੇ 9 ਮੈਂਬਰੀ ਸੂਬਾ ਸਕੱਤਰੇਤ ਦੀ ਚੋਣ ਕੀਤੀ ਗਈ। ਸੂਬਾ ਸਕੱਤਰੇਤ ਵਿਚ ਪੋ੍ਫੈਸਰ ਏ ਕੇ ਮਲੇਰੀ, ਪੋ੍ ਜਗਮੋਹਨ ਸਿੰਘ, ਡਾਕਟਰ ਪਰਮਿੰਦਰ ਸਿੰਘ, ਐਡਵੋਕੇਟ ਐਨ ਕੇ ਜੀਤ, ਨਰਭਿੰਦਰ, ਪਿ੍ਤਪਾਲ, ਤਰਸੇਮ ਲਾਲ ਬੂਟਾ ਸਿੰਘ, ਅਮਰਜੀਤ ਸ਼ਾਸਤਰੀ ਚੁਣੇ ਗਏ ਅਤੇ ਡਾ ਅਜੀਤਪਾਲ ਪਾਲ, ਗੁਰਪ੍ਰੀਤ ਕੌਰ ਅਤੇ ਅਜੈਬ ਸਿੰਘ ਸਪੈਸ਼ਲ ਇਨਵਾਇਟੀ ਬਣਾਏ ਗਏ।