ਭਗਵੰਤ ਮਾਨਾਂ ! ਅੱਜ, ਸੜਕਾਂ ਤੇ ਰੋਲਤਾ ਬਸੰਤੀ ਰੰਗ ਨੂੰ ,
ਬਸੰਤੀ ਰੰਗ ਦੀਆਂ ਚੁੰਨੀਆਂ ਤੇ ਪੱਗਾਂ ਬੰਨ੍ਹ ਕੇ,
ਸੌਂਹ ਚੁੱਕ ਸਮਾਗਮ ‘ਚ ,
ਪੰਜਾਬੀਆਂ ਨੂੰ ਖਟਕੜ ਕਲਾਂ ਬੁਲਾਉਣ ਵਾਲਿਆ ਭਗਵੰਤ ਮਾਨਾਂ ,ਅੱਜ ਚੁੱਪ ਕਿਉਂ ਹੋ ਗਿਆ,
ਤੇਰੇ ਹੁਕਮ ਤੇ ਫੁੱਲ ਚੜਾਉਣ ਵਾਲੀ ਪੁਲਸ ਨੇ ,
ਅੱਜ ਬਸੰਤੀ ਰੰਗ ਦੀਆਂ ਚੁੰਨੀਆਂ ਤੇ ਪੱਗਾਂ,
ਸੜਕਾਂ ਤੇ ਰੋਲ ਦਿੱਤੀਆਂ, ਪਰ ,,
ਭਗਵੰਤ ਮਾਨ ਦੀ ਜੁਬਾਨੋਂ ,
ਅਜਿਹੇ ਪੁਲਸੀਆ ਜੁਲਮ ਤੇ ,
ਇੱਕ ਸ਼ਬਦ ਵੀ ਨਹੀਂ ਨਿੱਕਲਿਆ,
ਭਗਵੰਤ ਸਿਆਂ, ਆਪਣੇ ਨਾਮ ਨਾਲੋਂ,
ਸਿੰਘ ਸ਼ਬਦ ਤਾਂ ਤੂੰ ,
ਸੌਂਹ ਚੁੱਕਣ ਵੇਲੇ ਹੀ ਲਾਹ ਦਿੱਤਾ ਸੀ,
ਹੁਣ ਤਾਂ ਭਗਤ ਸਿੰਘ ਦੀ ਬਸੰਤੀ ,
ਪੱਗ ਹੀ ਲਾਹੁਣੀ ,ਰਹਿ ਗਈ,
ਜਦੋਂ ,ਤੂੰ ਅੱਜ, ਮਾਂ ਦਿਵਸ ਦੇ ਮੌਕੇ ਤੇ,,
ਜੱਗ ਜਨਣੀ ,ਦਾ ਵੀ ਲਿਹਾਜ਼ ਨਹੀਂ ਕੀਤਾ,,
ਸਤੌਜ ਵਾਲਿਆ, ਭੋਲੇ ਭਾਲੇ ਲੋਕਾਂ ਨੂੰ,
ਤੇਰੇ ਚਿਹਰੇ ਤੋਂ,
ਭਗਤ ਸਿੰਘ ਦਾ ਭੁਲੇਖਾ ਪੈ ਗਿਆ ਸੀ,,
ਜਿਹੜਾ, ਅੱਜ ,ਤੇਰੀ ਪੁਲਸ ਨੇ,
ਤੇਰੇ ਕੈਬਨਿਟ ਦੇ ਵਜ਼ੀਰ ਮੀਤ ਹੇਅਰ ਦੀ,
ਕੋਠੀ ਵੱਲ ਵੱਧਦੇ ਬਸੰਤੀ ਚੁੰਨੀਆਂ ਤੇ ਪੱਗਾਂ ਵਾਲੇ,
ਕਾਫਿਲੇ ਦਾ ਕੁਟਾਪਾ ਚਾੜ੍ਹ ਕੇ ਦੂਰ ਕਰ ਦਿੱਤਾ,
ਇਹ ਸਭ ਤੇਰੇ ਹੁਕਮ ਨਾਲ ਹੀ ਹੋਇਆ ਹੈ,
ਤੂੰ ਖੁਦ ਹੀ,ਆਪਣੇ ਰਾਜਸੀ ਸ਼ਰੀਕਾਂ ਨੂੰ,
ਬਰਗਾੜੀ,ਗੋਲੀ ਚਲਾਉਣ ਦਾ ਹੁਕਮ ਦੇਣ ਲਈ,
ਪਾਣੀ ਪੀ ਪੀ ਕੋਸਦਾ ਰਹਿੰਦਾ ਸੀ,
ਕਿ ਤੁਸੀਂ ਪੁਲਸ ਨੂੰ ਨਿਹੱਥੇ ਲੋਕਾਂ ਤੇ ,
ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ,
ਹੁਣ ਤੇਰੇ ਹੁਕਮ ਬਿਨਾਂ,
ਪੰਜਾਬ ਵਿੱਚ, ਪੱਤਾ ਵੀ ਨਹੀਂ ਹਿੱਲਦਾ,,
ਭਗਵੰਤ ਸਿਆਂ,
ਜੇ ਤੂੰ ਕੁਝ ਹੋਰ ਨਹੀਂ ਕਰ ਸਕਦਾ,
ਫਿਰ ਆਪਣੇ ਸਿਰ ਤੋਂ ਬਸੰਤੀ ਰੰਗ ਦੀ ਪੱਗ ਤਾਂ ,
ਉਤਾਰ ਹੀ ਸਕਦੈਂ,
ਇੱਕ ਗੱਲ ਹੋਰ,
ਹੁਣ ਤੇਰੇ ਮੂੰਹੋਂ,
ਇਨਕਲਾਬ ਦਾ ਨਾਅਰਾ ਵੀ ਨਹੀਂ ਜਚਦਾ,,
ਹਰਿੰਦਰ ਨਿੱਕਾ
One thought on “” ਅੱਜ” ਸੜਕਾਂ ਤੇ ਰੋਲਤਾ ,ਬਸੰਤੀ ਰੰਗ ਨੂੰ,”
Comments are closed.