ਨਵੇਂ ਕਿਰਤ ਕੋਡ – ਗੁਲਾਮੀ ਤੇ ਬੇਇਨਸਾਫ਼ੀ ਦੇ ਨਵੇਂ ਯੁੱਗ ਦੀ ਸੁਰੂਅਤ – ਐਡਵੋਕੇਟ ਮਨਦੀਪ ਸਿੰਘ
ਪਰਦੀਪ ਕਸਬਾ , ਪਟਿਆਲਾ, 1 ਮਈ 2022
ਜਿਲ੍ਹਾ ਕਚਹਿਰੀਆਂ ਪਟਿਆਲਾ ਦੇ ਬਾਰ ਰੂਮ ਵਿੱਚ ਜਿਲ੍ਹਾ ਬਾਰ, ਦੇਸ਼ ਭਗਤ ਯਾਦਗਾਰੀ ਕਮੇਟੀ ਤੇ ਡੈਮੋਕਰੈਟਿਕ ਲਾਯਰਜ਼ ਐਸੋਸੀਏਸ਼ਨ ਪੰਜਾਬ ਵਲੋਂ ਸਾਂਝੇ ਤੌਰ ਤੇ ਵੱਡੀ ਗਿਣਤੀ ਵਿੱਚ ਵਕੀਲ ਭਾਈਚਾਰਾ , ਸਮਾਜਿਕ ਤੇ ਟਰੇਡ ਯੂਨੀਅਨ ਆਗੂ ਪਹੁੰਚੇ ਇਹ ਪ੍ਰੋਗਰਾਮ ਦਲਵਾਰਾ ਸਿੰਘ ਭਿੰਡਰ, ਕੁਲਵੀਰ ਸਿੰਘ , ਸਰਬਜੀਤ ਸਿੰਘ ਵਿਰਕ , ਸੋਹਣ ਸਿੰਘ ਭੁਲਰ , ਕੁਲਦੀਪ ਸਿੰਘ ਜੋਸਨ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਅਤੇ ਜੋਗਿੰਦਰ ਸਿੰਘ ਜਿੰਦੂ ਦੀ ਅਗਵਾਈ ਵਿੱਚ ਤੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵਿਸ਼ੇਸ਼ ਸੱਦੇ ਤੇ ਪੁਹਚੇ ਐਡਵੋਕੇਟ ਮਨਦੀਪ ਸਿੰਘ ਨੇ ਨਵੇਂ ਕਿਰਤ ਕੋਡਾਂ ਦਾ ਮੁਲਕਣ ਕੀਤਾ ਅਤੇ ਕਿਰਤੀਆਂ ਦੀ ਜਿੰਦਗੀ ਤੇ ਕੰਮ ਹਾਲਤਾਂ ਅਧਾਰਿਤ ਕਿਰਤੀ ਫਿਲਮ ਸੋ਼ਅ ਦਿਖਾਇਆ ਜਿਸ ਵਿੱਚ ਤਾਪਸੀ ਪੰਨੂ ਦੀ ਕਵਿਤਾ ਕੋਵਿਡ ਕਾਲ ਦੌਰਾਨ ਜੋ ਕਿਰਤੀਆਂ ਨਾਲ ਤਰਾਸਦੀਆਂ ਵਾਪਰੀਆਂ ਅਤੇ ਦੂਸਰੀ ਫਿਲਮ ਪੰਜਾਬ ਅੰਦਰ ਇੱਟਾਂ ਦੇ ਭਠਿਆਂ ਤੇ ਬੰਧੂਆ ਮਜ਼ਦੂਰੀ ਦੀ ਦਾਸਤਾਨ ਸੀ
ਸੀਨੀਅਰ ਐਡਵੋਕੇਟ ਜੋਗਿੰਦਰ ਸਿੰਘ ਜਿੰਦੂ ਤੇ ਪ੍ਰੋਫ਼ੈਸਰ ਰਣਜੀਤ ਸਿੰਘ ਘੁੰਮਣ ਨੇ ਵੀ ਆਪਣੇ ਵਿਚਾਰ ਰਖੇ ਤੇ ਕਿਹਾ ਕਿ ਖੇਤੀ ਕਨੂੰਨਾਂ ਵਾਂਗ ਹੀ ਇਹ ਕਿਰਤ ਕਾਨੂੰਨ ਕਰੋੜਾਂ ਕਿਰਤੀਆਂ ਦੀ ਜਿੰਦਗੀ ਨੂੰ ਹਨੇਰੇ ਵਿੱਚ ਛੁੱਟ ਦੇਣਗੇ
ਸਟੇਜ ਦੀ ਕਾਰਵਾਈ ਐਡਵੋਕੇਟ ਰਾਜੀਵ ਲੋਹਟਬੱਦੀ ਨੇ ਨਿਭਾਈ ਅਤੇ ਜਿਲ੍ਹਾ ਬਾਰ ਦੇ ਸਕੱਤਰ ਅਵਨੀਤ ਬਲਿੰਗ ਨੇ ਪੂਰੀ ਬਾਰ ਟੀਮ ਵਲੋਂ ਭਰੋਸਾ ਦਵਾਇਆ ਕੇ ਕਿਰਤੀਆਂ ਦੇ ਹੱਕਾਂ ਦੀ ਰਾਖੀ ਸਮੁੱਚਾ ਵਕੀਲ ਭਾਇਚਾਰਾ ਕਰੇਗਾ ਅਤੇ ਲੋਕ ਚੇਤਨਾ ਵਿੱਚ ਵਾਧਾ ਕਰਨ ਲਈ ਜਿਲ੍ਹਾ ਬਾਰ ਹਮੇਸ਼ਾ ਅਜਿਹੇ ਮੁਲਾਂਕਣ ਤੇ ਚਰਚਾਵਾਂ ਕਰਵਾਉਂਦੇ ਰਹੇਗੀ ਤੇ ਕਿਰਤੀਆਂ ਦੇ ਸੰਘਰਸ਼ ਨੂੰ ਵੀ ਪੂਰਾ ਸਹਿਯੋਗ ਕਰੇਗੀ
ਇਸ ਦੌਰਾਨ ਸਰਬਜੀਤ ਸਿੰਘ ਵਿਰਕ AILU, ਕੁਲਦੀਪ ਜੋਸਨ, ਰਣਜੀਤ ਖੁਰਮੀ, ਸੁਨਿਲ ਵਰਮਾ, ਅਕਾਸ, ਕਰਿਸਨਾ , ਰਵਿੰਦਰ ਚੌਹਾਨ, ਐਸ. ਪੀ. ਬਰਾੜ, ਜੰਗ ਸਿੰਘ , ਅਮਰ ਸਿੰਘ , ਸੋਹਨ ਸਿੰਘ ਭੁਲਰ, ਦਲਵਾਰਾ ਸਿੰਘ ਭਿੰਡਰ, ਕੁਲਵੀਰ ਸਿੰਘ , ਹਰਬੰਸ ਸਿੰਘ ਕਨਸੂਆ ,
ਅਨਮੋਲ ਰਤਨ, ਅਮਨ ਗੁਪਤਾ, ਪਰਸੋਤਮ ਕੁਮਾਰ ਗਰਗ, ਸੁਧਾਕਰ , ਨਵੀਨ ਗਰਗ, ਵਿਧੂ ਸੇਖਰ ਭਾਰਦਵਾਜ Afdr , ਹਰਪ੍ਰੀਤ ਸਿੰਘ , ਗੁਰਪ੍ਰੀਤ ਚਾਂਗਲੀ, ਨਵਜੋਤ ਕੌਰ, ( ਪੀ. ਐਸ. ਯੂ ਲਲਕਾਰ) ਕ੍ਰਿਸਨ ਭੜੋ ਪੈਪਸੀਕੋ ਯੂਨੀਅਨ ਚੰਨੋ, ਸੰਦੀਪ ਕੁਮਾਰ ਯੂਨੀਲੀਵਰ ਯੂਨੀਅਨ ਨਾਭਾ ਤੇ ਏਟਕ ਪੰਜਾਬ ਦੇ ਆਗੁ ਕਸ਼ਮੀਰ ਸਿੰਘ ਗਦੀਆ ਨੇ ਵੀ ਸਮਹੂਲੀਅਤ ਕੀਤੀ ਤੇ ਵਿਚਾਰ ਰਖੇ ਅੰਤ ਵਿੱਚ ਜਿਲ੍ਹਾ ਬਾਰ ਦੀ ਟੀਮ ਵਲੋੰ ਕਿਤਾਬਾਂ ਤੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਕਿ ਮੁਖ ਬੁਲਾਰੇ ਤੇ ਬਾਹਰੋ ਆਏ ਬੁਧੀਜੀਵੀਆਂ , ਸਮਾਜਿਕ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਦਾ ਧੰਨਵਾਦ ਕੀਤਾ ਗਿਆ।