ਢਿੱਲੋਂ ਨੇ ਕਿਹਾ, ਅਸਲੀ ਲੀਡਰ ਉਹ, ਜੋ ਚੋਣਾਂ ਤੋਂ ਬਾਅਦ ਵੀ ਲੋਕਾਂ ‘ਚ ਰਹੇ,
ਰਘਵੀਰ ਹੈਪੀ , ਬਰਨਾਲਾ 26 ਮਾਰਚ 2022
ਪੰਜਾਬ ਵਿਧਾਨ ਸਭਾ ਦੀਆ ਚੋਣਾਂ ਲੰਘਦੇ ਹੀ ਬੇਸ਼ੱਕ ਬਰਨਾਲਾ ਹਲਕੇ ਦੇ ਬਹੁਤੇ ਸਿਆਸੀ ਲੀਡਰ ਆਪਣੇ ਘਰਾਂ ਵਿੱਚ ਵੜ ਗਏ ਹਨ। ਉਥੇ ਹੀ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਹਾਲੇ ਵੀ ਹਲਕੇ ਦੇ ਲੋਕਾਂ ਵਿੱਚ ਵਿਚਰ ਦੇ ਦੁੱਖ ਸੁੱਖ ਸਾਂਝੇ ਕਰ ਰਹੇ ਹਨ। ਰੋਜ਼ਾਨਾ ਕੇਵਲ ਢਿੱਲੋਂ ਵਲੋਂ ਹਲਕੇ ਦੇ ਪਿੰਡਾਂ ਵਿੱਚ ਆਪਣੇ ਸਾਥੀਆਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਉਹਨਾਂ ਅੱਜ ਪਿੰਡ ਨੰਗਲ ਵਿਖੇ ਆਪਣੇ ਸਾਥੀਆਂ ਨਾਲ ਮੁਲਾਕਾਤ ਕੀਤੀ ਅਤੇ ਸਭ ਦੀ ਖੈਰ ਸੁੱਖ ਪੁੱਛੀ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ।
ਇਸ ਮੌਕੇ ਕੇਵਲ ਢਿੱਲੋਂ ਨੇ ਕਿਹਾ ਕਿ ਚੋਣਾਂ ਤਾਂ ਆਉਂਦੀਆਂ ਜਾਂਦੀਆਂ ਹੀ ਰਹਿੰਦੀਆਂ ਹਨ। ਪਰ ਲੋਕਾਂ ਦਾ ਅਸਲੀ ਨੇਤਾ ਉਹੀ ਹੈ, ਜੋ ਬਿਨ੍ਹਾਂ ਚੋਣਾਂ ਤੋਂ ਵੀ ਆਪਣੇ ਲੋਕਾਂ ਵਿੱਚ ਰਹੇ। ਉਹਨਾਂ ਕਿਹਾ ਕਿ ਮੈਂ ਹਮੇਸ਼ਾ ਆਪਣੇ ਲੋਕਾਂ ਵਿੱਚ ਰਹਿ ਕੇ ਉਹਨਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਪਸੰਦ ਕਰਦਾ ਹਾਂ। ਜਿਸ ਕਰਕੇ ਅੱਜ ਪਿੰਡ ਨੰਗਲ ਦੇ ਆਪਣੇ ਸਾਥੀਆ ਨੂੰ ਮਿਲ ਕੇ ਬਹੁਤ ਸਕੂਨ ਮਿਲਿਆ ਹੈ। ਇਸ ਮੌਕੇ ਉਹਨਾਂ ਨਾਲ ਸਰਪੰਚ ਦਰਸ਼ਨ ਸਿੰਘ, ਸੰਸਾਰ ਸਿੰਘ ਮੈਂਬਰ, ਕਾਲਾ ਸਿੰਘ ਮੈਂਬਰ, ਰਾਮ ਸਿੰਘ, ਸੁਰਜੀਤ ਸਿੰਘ, ਜਗਰੂਪ ਸਿੰਘ, ਨੇਤਰ ਸਿੰਘ, ਹਰਦੀਪ ਸਿੰਘ ਮਨੀ, ਬੱਗਾ ਸਿੰਘ, ਮੰਗਤ ਰਾਏ, ਮਲਕੀਤ ਸਿੰਘ ਬਿੱਲੂ, ਗੁਰਮੇਲ ਸਿੰਘ, ਬਲਵੀਰ ਸਿੰਘ, ਗੁਰਜੰਟ ਸਿੰਘ, ਬਾਰਾ ਸਿੰਘ, ਅਜੈਬ ਸਿੰਘ ਧਾਲੀਵਾਲ, ਹਰਪਾਲ ਸਿੰਘ, ਗੁਲਜ਼ਾਰ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ ਖਹਿਰਾ, ਰਣਧੀਰ ਸਿੰਘ, ਸਮਰਾ ਸਿੰਘ, ਗੁਰਮੇਲ ਸਿੰਘ ਕਾਲਾ ਤੋਂ ਇਲਾਵਾ ਜੱਗਾ ਸਿੰਘ ਮਾਨ, ਚੇਅਰਮੈਨ ਅਸ਼ੋਕ ਕੁਮਾਰ, ਸਤੀਸ਼ ਜੱਜ, ਦੀਪ ਸੰਘੇੜਾ, ਗੁਰਸ਼ਰਨ ਸਿੰਘ ਢੀਂਡਸਾ, ਗੁਰਜਿੰਦਰ ਸਿੰਘ ਪੱਪੀ ਸੰਧੂ, ਹੈਪੀ ਢਿੱਲੋਂ, ਹਰਦੀਪ ਸਿੰਘ ਜਾਗਲ, ਪਾਲਵਿੰਦਰ ਗੋਗਾ ਅਤੇ ਗਗਨ ਸੇਖਾ ਵੀ ਹਾਜ਼ਰ ਸਨ।