ਨਾਲਸਾ ਲੀਗਲ ਸਰਵਿਸਜ਼ ਟੂ ਐੱਫ ਐੱਸ. ਡਬਲਿਊ ਵੱਲੋਂ M.S.M ਅਤੇ T.G ਦੇ ਸਬੰਧ ਵਿੱਚ ਸੈਮੀਨਾਰ ਦਾ ਆਯੋਜਨ

Advertisement
Spread information

ਨਾਲਸਾ ਲੀਗਲ ਸਰਵਿਸਜ਼ ਟੂ ਐੱਫ ਐੱਸ. ਡਬਲਿਊ ਵੱਲੋਂ M.S.M ਅਤੇ T.G ਦੇ ਸਬੰਧ ਵਿੱਚ ਸੈਮੀਨਾਰ ਦਾ ਆਯੋਜਨ


ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ ,21 ਫਰਵਰੀ 2022

ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਮੋਹਾਲੀ ਜੀਆਂ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਵੱਲੋਂ ਦਸਮੇਸ਼ ਯੂਥ ਕਲੱਬ ਫਿਰੋਜ਼ਪੁਰ ਵਿਖੇ ਨਾਲਸਾ ਲੀਗਲ ਸਰਵਿਸਜ਼ ਟੂ ਐੱਫ ਐੱਸ. ਡਬਲਿਊ, ਐੱਮ. ਐੱਸ. ਐੱਮ. ਅਤੇ ਟੀ. ਜੀ. ਦੇ ਸਬੰਧ ਵਿੱਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਸੈਮੀਨਾਰ ਵਿੱਚ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਸਹਿਤ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ  ਅਥਾਰਟੀ, ਏਕਤਾ ਉੱਪਲ ਜੀਆਂ ਦੇ ਤੋਂ ਇਲਾਵਾ ਇਸ ਕਲੱਬ ਦੇ ਪ੍ਰਾਜੈਕਟ ਡਾਇਰੈਕਟਰ ਸ਼੍ਰੀ ਹਰਦਵਿੰਦਰ ਸਿੰਘ, ਪ੍ਰਾਜੈਕਟ ਮੈਨੇਜਰ ਸ਼੍ਰੀ ਸੁਖਵਿੰਦਰ ਸਿੰਘ, ਪ੍ਰੋਗਰਾਮ ਅਫਸਰ ਸ਼੍ਰੀ ਕਮਲ ਕਿਸ਼ੋਰ ਅਤੇ ਸਟਾਫ ਮੈਂਬਰ ਮਿਸ ਦਵਿੰਦਰ ਕੌਰ ਆਦਿ ਹਾਜ਼ਰ ਸਨ । ਇਸ ਮੌਕੇ ਜੱਜ ਸਾਹਿਬ ਨੇ ਮਾਨਯੋਗ ਮੁੱਖ ਦਫ਼ਤਰ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰੇਕ ਐੱਫ. ਐੱਸ. ਡਬਲਿਊ, ਐੱਮ. ਐੱਸ. ਐੱਮ., ਟੀ. ਜੀ. ਦੇ ਪਹਿਚਾਣ ਪੱਤਰ, ਆਧਾਰ ਕਾਰਡ, ਰਾਸ਼ਨ ਕਾਰਡ ਆਦਿ ਬਨਵਾਉਣ ਲਈ ਪਿਛਲੇ ਸਮੇਂ ਤੋਂ ਇਹ ਕੰਮ ਮੁਕੰਮਲ ਕਰਨ ਲਈ ਇਸ ਕਲੱਬ ਨੂੰ ਦਿਸ਼ਾ ਨਿਰਦੇਸ਼ ਦਿੱਤੇ ਸਨ । ਜਿਸ ਵਿੱਚ ਇਸ ਕਲੱਬ ਦੇ ਪ੍ਰਾਜੈਕਟ ਮੈਨੇਜਰ ਨੇ ਦੱਸਿਆ ਕਿ ਇਨ੍ਹਾਂ ਕੋਲ ਕੁੱਲ 482 ਐਫ. ਐੱਸ. ਡਬਲਿਊ ਹਨ ਜਿਨ੍ਹਾਂ ਵਿੱਚੋਂ 48 ਵਿਅਕਤੀਆਂ ਦੇ ਉਪਰੋਕਤ ਦਸਤਾਵੇਜ਼ ਨਹੀਂ ਬਣਾਏ ਹੋਏ । ਇਸ ਮੌਕੇ ਉਨ੍ਹਾਂ ਦੱਸਿਆ ਕਿ 25 ਵਿਅਕਤੀਆਂ ਤੋਂ ਦਸਤਾਵੇਜ਼ ਲੈ ਕੇ ਇਸ ਕੰਮ ਨੂੰ ਪ੍ਰੋਸੈਸ ਵਿੱਚ ਪਾ ਦਿੱਤਾ ਗਿਆ ਹੈ ਅਤੇ ਬਾਕੀ ਦੇ ਮੈਂਬਰਾਂ ਤੋਂ ਵੀ ਦਸਤਾਵੇਜ਼ ਲੈ ਕੇ ਉਨ੍ਹਾਂ ਦੇ ਫਾਰਮ ਭਰ ਕੇ ਉਨ੍ਹਾਂ ਦੇ ਇਹ ਉਪਰੋਕਤ ਦਸਤਾਵੇਜ਼ ਬਣਵਾ ਦਿੱਤੇ ਜਾਣਗੇ । ਇਸ ਤੋਂ ਇਲਾਵਾ ਜੱਜ ਸਾਹਿਬ ਨੇ ਹਾਜ਼ਰ ਹੋਏ ਐਫ. ਐੱਸ. ਡਬਲਿਊ ਵਰਕਰਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ, ਮਿਡੀਏਸ਼ਨ ਸੈਂਟਰ, ਵਿਕਟਮ ਕੰਪਨਸੇਸ਼ਨ ਸਕੀਮ, ਲੋਕ ਅਦਾਲਤਾਂ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ । ਇਸ ਤੋਂ ਬਾਅਦ ਵਕੀਲ ਸਾਹਿਬ ਨੇ ਸਥਾਈ ਲੋਕ ਅਦਾਲਤ ਅਤੇ ਮਹੀਨੇਵਾਰ ਲੱਗਣ ਵਾਲੀਆਂ ਲੋਕ ਅਦਾਲਤਾਂ ਅਤੇ ਮਿਤੀ 12.03.2022 ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਬਾਰੇ ਵਿਸਥਾਰ ਸਹਿਤ ਦੱਸਿਆ ਕਿ ਕਿਸ ਤਰ੍ਹਾਂ ਆਮ ਜਨਤਾ ਇਸ ਦਫ਼ਤਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਦਾ ਫਾਇਦਾ ਉਠਾ ਸਕਦੇ ਹਨ । ਇਸ ਤੋਂ ਇਲਾਵਾ ਜੱਜ ਸਾਹਿਬ ਵੱਲੋਂ ਪੰਜਾਬ ਲੀਗਲ ਸਰਵਿਸਜ਼ ਅਥਾਰਟੀ, ਐੱਸ. ਏ. ਐੱਸ. ਦਾ ਟੋਲ ਫਰੀ ਨੰਬਰ 1968 ਅਤੇ ਨਾਲਸਾ ਦਾ ਟੋਲ ਫਰੀ ਨੰਬਰ 15100 ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਗਿਆ । ਜਿਸ ਤੋਂ ਕਿਸੇ ਵੀ ਪ੍ਰਕਾਰ ਦੀ ਮੁਫ਼ਤ ਕਾਨੂੰਨੀ ਜਾਣਕਾਰੀ ਲਈ ਜਾ ਸਕਦੀ ਹੈ । ਅੰਤ ਵਿੱਚ ਕਲੱਬ ਦੇ ਪ੍ਰਾਜੈਕਟ ਡਾਇਰੈਕਟਰ ਅਤੇ ਸਾਰੇ ਸਟਾਫ ਵੱਲੋਂ ਜੱਜ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।

Advertisement
Advertisement
Advertisement
Advertisement
Advertisement
error: Content is protected !!