ਬਰਨਾਲਾ ਪੁਲਿਸ ਵੱਲੋਂ ਕੀਤਾ ਗਿਆ PP-VIGIL ਐਪ ਲਾਂਚ
ਰਘਬੀਰ ਹੈਪੀ,ਬਰਨਾਲਾ, 12 ਫਰਵਰੀ 2022
ਸ਼੍ਰੀ ਰਾਕੇਸ਼ ਅਗਰਵਾਲ ਆਈ.ਪੀ.ਐਸ ਆਈ.ਜੀ.ਪੀ ਪਟਿਆਲਾ ਰੇਂਜ, ਪਟਿਆਲਾ ਅਤੇ ਸ਼੍ਰੀਮਤੀ ਅਲਕਾ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਨੂੰ ਮੱਦੇਨਜ਼ਰ ਰੱਖਦੇ ਹੋਏ ਮਿਤੀ 11-02-2022 ਨੂੰ ਬਰਨਾਲਾ ਪੁਲਿਸ ਵੱਲੋਂ PP-VIGIL ਐਪ ਲਾਂਚ ਕੀਤੀ ਜਾ ਰਹੀ ਹੈ ਜੋ ਕਿ ਡਾ. ਦਰਪਨ ਆਹਲੂਵਾਲੀਆ ਆਈਪੀਐਸ (Probationer) ਅਤੇ ਸ਼੍ਰੀਮਤੀ ਸੰਦੀਪ ਕੌਰ PPS, DSP (CAW&C) ਦੀ ਦੇਖ-ਰੇਖ ਹੇਠ ਥਾਪਰ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਟੈਕਨੋਲੌਜੀ ਪਟਿਆਲਾ ਦੇ ਡਾ. ਅੰਜੂ ਬਾਲਾ ਰਾਹੀਂ B.Tech (CSE) 3rd year ਦੇ ਵਿਦਿਆਰਥੀਆਂ ਨਿਤਿਸ਼ ਗਰਗ, ਕਸ਼ਿਨ ਗੁਪਤਾ, ਪ੍ਰਥਮ ਵਰਮਾ, ਵਿਸ਼ੇਸ ਗੋਇਲ ਅਤੇ ਜਤਿਨ ਗੋਇਲ ਤੋਂ ਤਿਆਰ ਕਰਵਾਈ ਗਈ ਹੈ, ਇਹ ਐਪ ਮਾਣਯੋਗ ਚੋਣ ਕਮਿਸ਼ਨ (ਪੰਜਾਬ) ਵੱਲੋ ਵਿਧਾਨ ਸਭਾ ਚੋਣਾਂ-2022 ਨੂੰ ਮੱਦੇਨਜ਼ਰ ਰੱਖਦੇ ਹੋਏ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਦੇਖ-ਰੇਖ ਕਰਨ ਵਿੱਚ ਸਹਾਈ ਹੋਵੇਗੀ। ਇਸ ਐਪ ਵਿੱਚ ਆਦਰਸ਼ ਚੋਣ ਜ਼ਾਬਤਾ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪੁਲਿਸ ਸਟੇਸ਼ਨਾਂ ਦਾ ਜ਼ਿਲ੍ਹਾ ਹੈੱਡਕੁਆਟਰ ਡੀ.ਪੀ.ਓ. ਬਰਨਾਲਾ ਨਾਲ ਤਾਲਮੇਲ ਬਣਿਆ ਰਹੇਗਾ। ਇਸ ਐਪ ਵਿੱਚ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਹੁਣ ਤੱਕ ਥਾਣਾ, ਜਾਤ ਅਸਲਾ ਡੀਲਰਾਂ ਪਾਸ ਜਮ੍ਹਾਂ ਹੋਏ ਅਸਲੇ ਬਾਰੇ, ਜ਼ਿਲ੍ਹਾ ਨਾਕਾਬੰਦੀ ਅਤੇ ਸਿਟੀ ਨਾਕਾਬੰਦੀ ਦੌਰਾਨ ਹੋਈ ਰਿਕਵਰੀ ਜਿਵੇਂ ਕਿ ਨਕਦੀ, ਡਰੱਗਜ਼, ਸ਼ਰਾਬ, ਮਾਰੂ ਹਥਿਆਰ ਅਤੇ ਹੋਰ ਇਤਰਾਜ਼ਯੋਗ ਸਮੱਗਰੀ, ਮੁਜਰਿਮ ਇਸ਼ਤਿਹਾਰੀਫ਼ਪੈਰੋਲ ਜੰਪਰ, ਵਾਰ-ਵਾਰ ਜੁਰਮ ਕਰਨ ਵਾਲੇ ਕ੍ਰਿਮੀਨਲ ਵਿਅਕਤੀਆਂ ਦੀ ਕੀਤੀ ਗਈ ਅਪਰਾਧ ਰੋਕੂ ਕਾਰਵਾਈ, ਮਾਣਯੋਗ ਅਦਾਲਤਾਂ ਵੱਲੋਂ ਜਾਰੀ ਹੋਏ ਗੈਰ-ਜ਼ਮਾਨਤੀ ਵਾਰੰਟ, ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਅਤੇ ਜ਼ਿਲ੍ਹਾ ਬਰਨਾਲਾ ਦੇ ਫੋਰਸ ਬਾਰੇ ਜਾਣਕਾਰੀ ਦਰਜ ਹੈ। ਇਸ ਐਪ ਵਿੱਚ ਰੋਜ਼ਾਨਾ ਦੀ ਕੀਤੀ ਗਈ ਪ੍ਰਾਪਤੀ ਰਿਕਵਰੀ ਹਰ ਰੋਜ਼ ਅੱਪਡੇਟ ਕੀਤੀ ਜਾਂਦੀ ਹੈ ਜਿਸ ਨਾਲ ਸੀਨੀਅਰ ਅਫਸਰ ਸਾਹਿਬਾਨ ਨੂੰ ਜ਼ਿਲ੍ਹਾ ਬਰਨਾਲਾ ਵਿੱਚ ਇਲੈਕਸ਼ਨ ਸਬੰਧੀ ਹੋ ਰਹੀਆਂ ਸਰਗਰਮੀਆਂ ਬਾਰੇ ਜਾਣਕਾਰੀ ਹਾਸਿਲ ਹੋ ਸਕੇ। ਇਸ ਐਪ ਵਿੱਚ ਜਿਲ੍ਹਾ ਬਰਨਾਲਾ ਦੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ, ਜ਼ਿਲ੍ਹਾ ਨਾਕਾਬੰਦੀ ਅਤੇ ਸਿਟੀ ਨਾਕਾਬੰਦੀ ਦੀ ਲੋਕੇਸ਼ਨ ਦੀ ਗੂਗਲ ਮੈਪਿੰਗ ਕੀਤੀ ਗਈ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਪਰ ਬਾਹਰਲੇ ਸੂਬਿਆਂ ਤੋਂ ਆਏ ਪੈਰਾ ਮਿਲਟਰੀ ਫੋਰਸ ਦੇ ਅਫਸਰ ਸਾਹਿਬਾਨ, ਪੈਟਰੋਲਿੰਗ ਪਾਰਟੀਆਂ ਅਤੇ ਫਲਾਈਇੰਗ ਸਕੁਐਡ ਨੂੰ ਇੱਕ ਕਲਿੱਕ ਪਰ ਘਟਨਾ ਵਾਲੀ ਜਗ੍ਹਾ ਦੀ ਡਾਇਰੈਕਸ਼ਨ ਮਿਲ ਜਾਵੇ ਤਾਂ ਜੋ ਛੇਤੀ ਤੋਂ ਛੇਤੀ ਆਸਾਨੀ ਨਾਲ ਘਟਨਾ ਵਾਲੀ ਜਗ੍ਹਾ ਪਰ ਪੰਹੁਚਿਆ ਜਾ ਸਕੇ। ਇਸ ਐਪ ਵਿੱਚ ਇਲੈਕਸ਼ਨ ਸਬੰਧੀ ਸਮੂਹ ਪੁਲਿਸ ਅਫਸਰ ਸਾਹਿਬਾਨ ਅਤੇ ਅਫਸਰਾਂ ਦੇ ਮੋਬਾਇਲ ਨੰਬਰਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਤਾਂ ਜੋ ਲੋੜ ਪੈਣ ‘ਤੇ ਸਬੰਧਿਤ ਲੋੜੀਂਦਾ ਅਫਸਰ ਨਾਲ ਤਾਲਮੇਲ ਕੀਤਾ ਜਾ ਸਕੇ। ਇਹ ਐਪ ਚੁਣਾਵੀ ਪ੍ਰਬੰਧਾ ਦੀ ਦੇਖ ਰੇਖ ਵਿੱਚ ਸਹਾਈ ਹੋਵੇਗੀ।