‘ਮੈਂ ਆਪਣੇ ਤੋਂ ਮਲੇਰੀਆ ਦੇ ਖਾਤਮੇ ਦੀ ਸ਼ੁੁਰੂਆਤ ਕਰਦਾ ਹਾਂ’,,

Advertisement
Spread information

ਸਿਹਤ ਕੇਂਦਰ ਕੌਲੀ ਨੇ ਕਰਵਾਇਆ ਵਿਸ਼ਵ ਮਲੇਰੀਆ ਦਿਵਸ ਸਬੰਧੀ ਸੈਮੀਨਾਰ

ਲੋਕੇਸ਼ ਕੌਸ਼ਲ ਪਟਿਆਲਾ, 25 ਅਪ੍ਰੈਲ 2020

ਸਿਵਲ ਸਰਜਨ ਪਟਿਆਲਾ ਡਾ: ਹਰੀਸ਼ ਮਲਹੋਤਰਾ ਦੇ ਦਿਸ਼ਾ-ਨਿਰਦੇਸ਼ਾ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ: ਰੰਜ਼ਨਾ ਸ਼ਰਮਾ ਦੀ ਅਗਵਾਈ ਵਿੱਚ ਥੀਮ ‘ਮੈਂ ਆਪਣੇ ਤੋਂ ਮਲੇਰੀਆ ਦੇ ਖਾਤਮੇ ਦੀ ਸ਼ੁੁਰੂਆਤ ਕਰਦਾ ਹਾਂ’ ਤਹਿਤ ਵਿਸ਼ਵ ਮਲੇਰੀਆ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
                 ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਰੰਜ਼ਨਾ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਟੀਚਾ 2021 ਤੱਕ ਪੰਜਾਬ ਨੂੰ ਮਲੇਰੀਏ ਤੋਂ ਮੁਕਤ ਕਰਨਾ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਲੇਰੀਏ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁੱਲ ਮੁਫ਼ਤ ਕੀਤਾ ਜਾਂਦਾ ਹੈ।ਮੈਡੀਕਲ ਅਫਸਰ ਡਾ: ਮੁਹੰਮਦ ਸਾਜ਼ਿਦ ਨੇ ਦੱਸਿਆ ਕਿ ਮਲੇਰੀਆ ਇੱਕ ਗੰਭੀਰ ਕਿਸਮ ਦਾ ਬੁਖਾਰ ਹੈ, ਜ਼ੋ ਐਨਾਫਲੀਜ਼ ਨਾਮੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸ ਮਲੇਰੀਏ ਦੇ ਬੁਖਾਰ ਵਿੱਚ ਪਹਿਲਾਂ ਮਰੀਜ਼ ਨੂੰ ਠੰਢ ਨਾਲ ਕਾਂਬਾ, ਤੇਜ ਬੁਖਾਰ, ਪਸੀਨਾਂ ਆਉਣਾ ਤੇ ਕਈ ਕੇਸਾਂ ਵਿੱਚ ਉਲਟੀਆਂ ਲੱਗਦੀਆਂ ਹਨ ਅਤੇ ਸਿਰ ਦਰਦ ਦੀ ਵੀ ਸ਼ਿਕਾਇਤ ਆਉਂਦੀ ਹੈ।
                          ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸਾਮਦੋਂ ਨੇ ਦੱਸਿਆ ਕਿ ਸਾਨੂੰ ਆਪਣੇ ਆਲੇ-ਦੁਆਲੇ ਅਤੇ ਹਫਤੇ ਵਿੱਚ ਇੱਕ ਵਾਰ ਕੂਲਰਾਂ ਅਤੇ ਫਰਿਜਾ ਦੀ ਟਰੇਅ, ਗਮਲਿਆਂ ਦੀਆਂ ਟਰੇਆਂ ਦੀ ਸਫਾਈ ਜਰੂਰ ਕਰਨੀ ਚਾਹੀਦੀ ਹੈ ਤਾਂ ਜ਼ੋ ਲਾਰਵੇ ਨੂੰ ਖਤਮ ਕੀਤਾ ਜਾ ਸਕੇ। ਇਸ ਤੋਂ ਇਨਾਵਾ ਆਪਣੇ ਘਰਾਂ ਦੇ ਆਲੇ ਦੁਆਲੇ, ਛੱਤਾਂ ’ਤੇ ਟੁੱਟੇ ਬਰਤਨਾਂ, ਟਾਇਰਾਂ ਅਤੇ ਗਮਲਿਆ ਵਿੱਚ ਪਾਣੀ ਨਹੀਂ ਖੜਾ ਹੋਣ ਦੇਣਾ ਚਾਹੀਦਾ। ਅੱਜ ਸਿਹਤ ਕੇਂਦਰ ਕੌਲੀ ਅਧੀਨ ਆਉਂਦੀਆਂ ਸਿਹਤ ਸੰਸਥਾਵਾਂ ਵੱਲੋਂ ਵੀ ਨੇੜਲੇ ਪਿੰਡਾਂ ’ਚ ਮਲੇਰੀਆਂ ਮੱਛਰਾਂ ਦੇ ਖਾਤਮੇ ਸਬੰਧੀ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਡਾ: ਗੁਰਪ੍ਰੀਤ ਸਿੰਘ, ਡਾ: ਅਮਨਦੀਪ ਕੌਰ, ਡਾ: ਸ਼ੀਨੂ ਸ਼ਰਮਾ, ਫਾਰਮੇਸੀ ਅਫਸਰ ਰਾਜ਼ ਵਰਮਾ, ਐਪਥਾਲਮਿਕ ਅਫਸਰ ਬਲਜੀਤ ਕੌਰ, ਐਲ.ਐਲ.ਵੀ ਸੁਮਨ ਸ਼ਰਮਾ, ਮਲਟੀਪਰਪਜ਼ ਵਰਕਰ ਦੀਪ ਸਿੰਘ ਸਮੇਤ ਸਿਹਤ ਸੰਸਥਾ ਦਾ ਸਟਾਫ ਤੇ ਆਪਣਾ ਇਲਾਜ਼ ਕਰਵਾਉਣ ਆਏ ਮਰੀਜ਼ ਹਾਜਰ ਸਨ।

Advertisement
Advertisement
Advertisement
Advertisement
Advertisement
Advertisement
error: Content is protected !!