ਭਰਾਜ ਨੇ ਚੋਣ ਮੀਟਿੰਗਾਂ ਦੌਰਾਨ ਝਾੜੂ ਦਾ ਬਟਨ ਦਬਾ ਕੇ ਪੰਜਾਬ ਦੀ ਤਕਦੀਰ ਬਦਲਣ ਦਾ ਦਿੱਤਾ ਸੱਦਾ
ਪਿੰਡ ਥਲੇਸਾਂ ਦੀ ਸਮੁੱਚੀ ਪੰਚਾਇਤ ” ਆਪ” ਚ ਹੋਈ ਸ਼ਾਮਿਲ
ਪਰਦੀਪ ਕਸਬਾ , ਸੰਗਰੂਰ 8 ਫਰਵਰੀ 2022
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਓੁਮੀਦਵਾਰ ਨਰਿੰਦਰ ਕੌਰ ਭਰਾਜ ਨੇ ਅੱਜ ਸੰਗਰੂਰ ,ਭਵਾਨੀਗੜ,ਭੱਟੀਵਾਲ ਅਤੇ ਘਰਾਚੋਂ ਸਮੇਤ ਵੱਖ ਵੱਖ ਪਿੰਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ ਦੌਰਾਨ ਲੋਕਾਂ ਨੂੰ 20 ਫਰਵਰੀ ਵਾਲੇ ਦਿਨ ਝਾੜੂ ਦਾ ਬਟਨ ਦਬਾ ਕੇ ਅਪਣੀ ਅਤੇ ਪੰਜਾਬ ਦੀ ਤਕਦੀਰ ਬਦਲਣ ਦਾ ਸੱਦਾ ਦਿੱਤਾ। ਲੋਕਾਂ ਦੀ ਅਤੇ ਸੂਬੇ ਦੀ ਮਾੜੀ ਹਾਲਤ ਲਈ ਸਮੇਂ ਦੀਆਂ ਸਰਕਾਰਾਂ ਨੂੰ ਜਿੰਮੇਵਾਰ ਦੱਸਦਿਆਂ ਭਰਾਜ ਨੇ ਕਿਹਾ ਕਿ ਲੋਕਾਂ ਨੇ ਵੋਟਾਂ ਪਾ ਪਾ ਕੇ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਰਾਜੇ ਬਣਾਇਆ ਪਰ ਇਨ੍ਹਾਂ ਨੇ ਲੋਕਾਂ ਨੂੰ ਭਿਖਾਰੀ ਬਣਾ ਕੇ ਰੱਖਿਆ ।
ਅੱਜ ਸੂਬੇ ਦੀ ਲੋਕਾਂ ਦੀ ਹਾਲਤ ਇਹ ਹੈ ਕਿ ਗਰੀਬ ਲੋਕ ਇਲਾਜ ਦੀ ਘਾਟ ਕਾਰਣ ਮਰ ਰਹੇ ਹਨ। ਇਸ ਮਾੜੇ ਪ੍ਰਬੰਧ ਤੋਂ ਮੁਕਤੀ ਪਾਓੁਣ ਲਈ ਲੋਕ 20 ਫਰਵਰੀ ਦੀ ਬੇਸਬਰੀ ਨਾਲ ਓੁਡੀਕ ਕਰ ਰਹੇ ਹਨ।ਇਸੇ ਦੌਰਾਨ ਭਰਾਜ ਦੀ ਚੋਣ ਮੁਹਿੰਮ ਨੂੰ ਓੁਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦ ਪਿੰਡ ਥਲੇਸਾਂ ਦੇ ਸਰਪੰਚ ਨਰਿੰਦਰਪਾਲ ਸਿੰਘ ਤੂਰ ਸਮੁੱਚੀ ਪੰਚਾਇਤ ਸਮੇਤ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ । ਭਰਾਜ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੌਜੂਦਾ ਪ੍ਰਬੰਧ ਤੋਂ ਮੁਕਤੀ ਪਾਓੁਣ ਲਈ ਸੂਬੇ ਚ ਬਦਲਾਅ ਲਿਆਓੁਣ ਦਾ ਮਨ ਬਣਾ ਲਿਆ ਹੈ ।