ਲੋਕ ਇਮਾਨਦਾਰ ਸਰਕਾਰ ਲਈ ਝਾੜੂ ਦਾ ਬਟਨ ਦਬਾਓੁਣ- ਭਰਾਜ

Advertisement
Spread information

ਨਰਿੰਦਰ ਭਰਾਜ ਨੇ ਸੰਗਰੂਰ ਦੇ ਬਾਜਾਰਾਂ ਚ ਜਾ ਕੇ ਦੁਕਾਨਦਾਰਾਂ ਤੋਂ ਮੰਗੀਆਂ ਵੋਟਾਂ

ਪਰਦੀਪ ਕਸਬਾ , ਸੰਗਰੂਰ 9 ਫਰਵਰੀ 2022

ਵਿਧਾਨ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਓੁਮੀਦਵਾਰ ਨਰਿੰਦਰ ਕੌਰ ਭਰਾਜ ਨੇ ਅਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਅੱਜ ਹਲਕੇ ਦੇ ਕਈ ਪਿੰਡਾਂ ਵਿੱਚ ਭਰਵੀਂਆਂ ਚੋਣ ਮੀਟਿੰਗਾਂ ਕਰਨ ਤੋਂ ਬਾਅਦ ਸੰਗਰੂਰ ਦੇ ਬਾਜਾਰਾਂ ਵਿੱਚ ਜਾ ਕੇ ਦੁਕਾਨਦਾਰਾਂ ਤੋਂ ਸਮਰਥਨ ਮੰਗਿਆ ।

Advertisement

ਪਟਿਆਲਾ ਗੇਟ ਸ੍ਰੀ ਕਾਲੀ ਦੇਵੀ ਮੰਦਿਰ ਅਤੇ ਭਗਵਾਨ ਬਾਲਮੀਕ ਮੰਦਿਰ ਵਿਖੇ ਮੱਥਾ ਟੇਕਣ ਤੋਂ ਬਾਅਦ ਕਾਫਲੇ ਦੇ ਰੂਪ ਵਿੱਚ ਪੈਦਲ ਮਾਰਚ ਦੀ ਅਗਵਾਈ ਕਰਦਿਆਂ ਨਰਿੰਦਰ ਕੌਰ ਭਰਾਜ ਨੇ ਹਰ ਦੁਕਾਨ ਤੇ ਜਾ ਕੇ ਪੰਜਾਬ ਵਿੱਚ ਇਮਾਨਦਾਰ ਸਰਕਾਰ ਲਈ ਝਾੜੂ ਦਾ ਬਟਨ ਦਬਾਓੁਣ ਦੀ ਅਪੀਲ ਕਰਦਿਆਂ ਭਰਾਜ ਨੇ ਕਿਹਾ ਕਿ 20 ਫਰਵਰੀ ਦਾ ਦਿਨ ਰਵਾਇਤੀ ਪਾਰਟੀਆਂ ਦੀ ਗੁਲਾਮੀ ਤੋਂ ਪੰਜਾਬ ਨੂੰ ਆਜਾਦ ਕਰਵਾਓੁਣ ਦਾ ਸੁਭਾਗਾ ਦਿਨ ਹੈ ।

ਓਹਨਾਂ ਕਿਹਾ ਕਿ ਸੂਬੇ ਵਿੱਚ ਫੈਲੇ ਭ੍ਰਿਸ਼ਟਾਚਾਰ ਤੋਂ ਦੁਕਾਨਦਾਰਾਂ ਦੇ ਨਾਲ ਨਾਲ ਸਮਾਜ ਦਾ ਹਰ ਵਰਗ ਦੁੱਖੀ ਹੈ ਅਤੇ ਇਸ ਤੋਂ ਮੁਕਤੀ ਪਾਓੁਣਾ ਚਾਹੁੰਦਾ ਹੈ। ਦੁਕਨਦਾਰ ਇਮਾਨਦਾਰੀ ਨਾਲ ਟੈਕਸ ਭਰਨਾ ਚਾਹੁੰਦਾ ਹੈ ਪਰ ਭ੍ਰਿਸ਼ਟ ਪ੍ਰਬੰਧ ਤੋਂ ਦੁੱਖੀ ਹੈ ਇਸੇ ਭ੍ਰਿਸ਼ਟ ਪ੍ਰਬੰਧ ਤੋਂ ਛੁਟਕਾਰਾ ਪਾਓੁਣ ਲਈ ਪੰਜਾਬ ਵਾਸੀ 20 ਫਰਵਰੀ ਦੀ ਬੇਸਬਰੀ ਨਾਲ ਓੁਡੀਕ ਕਰ ਰਹੇ ਹਨ ।ਓਹਨਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਪੰਜਾਬ ਨੇ ਮੋਹਰੀ ਰੋਲ ਅਦਾ ਕੀਤਾ ਸੀ ਓੁਸੇ ਤਰ੍ਹਾਂ ਦੇਸ਼ ਵਿੱਚ ਇਮਾਨਦਾਰੀ ਦੀ ਰਾਜਨੀਤੀ ਲਿਆਓੁਣ ਲਈ ਪੰਜਾਬ ਮੁਲਕ ਦੀ ਅਗਵਾਈ ਕਰੇਗਾ । 

Advertisement
Advertisement
Advertisement
Advertisement
Advertisement
error: Content is protected !!