“ਵੋਟ-ਭਰਮ ਤੋੜੋ, ਲੋਕ-ਤਾਕਤ ਜੋੜੋ” ਦੀ ਮੁਹਿੰਮ ਹੋਰ ਭਖਾਉਣ  ਲਈ ਸੂਬਾ ਪੱਧਰੀ ਲੋਕ-ਕਲਿਆਣ ਰੈਲੀ 17 ਫਰਵਰੀ ਨੂੰ

Advertisement
Spread information

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ “ਵੋਟ-ਭਰਮ ਤੋੜੋ, ਲੋਕ-ਤਾਕਤ ਜੋੜੋ” ਦੀ ਮੁਹਿੰਮ ਹੋਰ ਭਖਾਉਣ  17 ਫਰਵਰੀ ਨੂੰ ਬਰਨਾਲਾ ‘ਚ ਸੂਬਾ ਪੱਧਰੀ ਲੋਕ-ਕਲਿਆਣ ਰੈਲੀ

ਪਰਦੀਪ ਕਸਬਾ , ਬਰਨਾਲਾ , 9 ਫਰਵਰੀ 2022

ਇੱਥੋਂ ਥੋੜ੍ਹੀ ਦੂਰ ਪਿੰਡ ਚੀਮਾ ਦੇ ਗੂਰਦੁਆਰਾ ਰਾਮਬਾਗ ਵਿਖੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਮੀਟਿੰਗ ਵਿੱਚ ਜਥੇਬੰਦੀ ਵੱਲੋਂ ਸ਼ੁਰੂ ਕੀਤੀ ਹੋਈ “ਵੋਟ-ਭਰਮ ਤੋੜੋ, ਲੋਕ-ਤਾਕਤ ਜੋੜੋ” ਮੁਹਿੰਮ ਨੂੰ ਹੋਰ ਭਖਾਉਣ ਲਈ 17 ਫਰਵਰੀ ਨੂੰ ਬਰਨਾਲਾ ਵਿਖੇ ਸੂਬਾ ਪੱਧਰੀ ਲੋਕ ਕਲਿਆਣ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ।

Advertisement

ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਰੈਲੀ ਮੌਕੇ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਕਿਰਤੀਆਂ ਦੇ ਬੁਨਿਆਦੀ ਲੋਕ ਮੁੱਦੇ ਉਭਾਰੇ ਜਾਣਗੇ, ਜਿਨ੍ਹਾਂ ਨੂੰ ਸਾਰੀਆਂ ਵੋਟ ਬਟੋਰੂ ਪਾਰਟੀਆਂ ਜਾਣਬੁੱਝ ਕੇ ਰੋਲ਼ ਰਹੀਆਂ ਹਨ। ਇਹ ਲੋਕ ਮੁੱਦੇ ਹੋਣਗੇ ਜਗੀਰਦਾਰਾਂ ਅਤੋ ਕਾਰਪੋਰੇਟਾਂ ਨੂੰ ਚਲਦਾ ਕਰਕੇ ਨਵਾਂ ਖੇਤੀ ਮਾਡਲ ਲਿਆਓ। ਲੋੜਵੰਦ ਮਜਦੂਰਾਂ ਕਿਸਾਨਾਂ ਦੀ ਜਮੀਨੀ ਤੋਟ ਪੂਰੀ ਕਰੋ।

ਸੂਦ-ਖੋਰੀ ਦਾ ਫ਼ਸਤਾ ਵੱਢ੍ਹੋ। ਸਰਕਾਰੀ ਖਜਾਨੇ ਤੇ ਬੈਂਕਾਂ ਦਾ ਮੂੰਹ ਮਜਦੂਰਾਂ-ਕਿਸਾਨਾਂ ਲਈ ਖੋਲ੍ਹੋ। ਨਵ-ਉਦਾਰਵਾਦੀ ਨੀਤੀਆਂ ਫੈਸਲਿਆਂ ਨੂੰ ਪੁੱਠਾ ਗੇੜਾ ਦੇ ਕੇ ਬਦਲਵਾਂ ਵਿਕਾਸ ਲਿਆਓ।
ਰੁਜ਼ਗਾਰ ਉਜਾੜੂ ਨੀਤੀਆਂ ਦਾ ਫਸਤਾ ਵੱਢ ਕੇ ਰੁਜਗਾਰ ਮੁਖੀ ਮਾਡਲ ਲਿਆਓ। ਕਾਣੀ-ਵੰਡ ਦੇ ਖਾਤਮੇ ਲਈ ਜ਼ਮੀਨਾਂ ਜਾਇਦਾਦਾਂ ਲੁਟੇਰਿਆਂ ਤੋਂ ਖੋਹਕੇ ਲੋੜਵੰਦਾਂ ’ਚ ਵੰਡੋ। ਸਿਹਤ ਸੇਵਾਵਾਂ ਤੇ ਵਿਦਿਆ ਮੁਫ਼ਤ ਅਤੇ ਬਾਕੀ ਜਨਤਕ ਸੇਵਾਵਾਂ ਸਸਤੀਆਂ ਦਿਓ।

ਜਗੀਰਦਾਰਾਂ ਅਤੇ ਕਾਰਪੋਰੇਟਾਂ ’ਤੇ ਮੋਟੇ ਟੈਕਸ ਠੋਕੋ ਅਤੇ ਬਾਕੀਆਂ ਤੇ ਟੈਕਸ ਭਾਰ ਘਟਾਓ। ਜਾਤ-ਪਾਤ, ਊਚ-ਨੀਚ, ਧਾਰਮਕ ਵਿਤਕਰੇ ਅਤੇ ਦਾਬੇ ਦਾ ਖਾਤਮਾ ਕਰੋ।

ਇਨ੍ਹਾਂ ਮੁੱਦਿਆਂ ‘ਤੇ ਅਮਲ ਕਰਾਉਣ ਲਈ ਦੇਸ਼ ਪੱਧਰੀ ਸਾਂਝੀ ਸੰਘਰਸ਼ ਲਹਿਰ ਉਸਾਰਨ ਲਈ ਸੱਦਾ ਦਿੱਤਾ ਜਾਵੇਗਾ ਕਿ ਸਮੂਹ

ਮਿਹਨਤਕਸ਼ੋ! ਹੰਭਲਾ ਮਾਰੋ! ਵੋਟਾਂ ਅਤੇ ਲੁਟੇਰੀਆਂ ਵੋਟ-ਪਾਰਟੀਆਂ ਦੇ ਜੰਜਾਲ ’ਚੋਂ ਨਿਕਲੋ। ਸਾਰੇ ਵਰਗਾਂ ਦੀ ਤਾਕਤ ਜੋੜੋ। ਲਮਕਵੇਂ ਤੇ ਜਾਨ ਹੂਲਵੇਂ ਘੋਲਾਂ ਵਾਲੇ ਰਾਹ ਦੇ ਪਾਂਧੀ ਬਣੋ। ਮਜਦੂਰੋ, ਨੌਜਵਾਨੋ, ਵਿਦਿਆਰਥੀਓ, ਮੁਲਾਜਮੋਂ, ਬੁੱਧੀਜੀਵੀਓ ਤੇ ਕਿਰਤੀ ਕਾਰੋਬਾਰੀਓ ਅੱਗੇ ਆਓ। “ਵੋਟ ਭਰਮ ਤੋੜੋ, ਲੋਕ ਤਾਕਤ ਜੋੜੋ” ਮੁਹਿੰਮ ਦੀ ਸਫਲਤਾ ਲਈ ਕੰਨ੍ਹਾ ਲਾਉ। ਇਹ ਹੋਕਾ ਘਰ ਘਰ ਤੱਕ ਪਹੁੰਚਾਉਣ ਲਈ ਜ਼ੋਰਦਾਰ ਲਾਮਬੰਦੀ ਮੁਹਿੰਮ ਪਿੰਡ ਪਿੰਡ ਚਲਾਈ ਜਾਵੇਗੀ। ਪਹਿਲਾਂ ਹੀ ਵੋਟ ਪਾਰਟੀਆਂ ਦੇ ਆਗੂਆਂ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਦੀ ਮੁਹਿੰਮ ਵੀ ਬਾਕਾਇਦਾ ਜਾਰੀ ਰੱਖਦਿਆਂ ਇਸਦਾ ਕੜੀਜੋੜ ਇਸ ਮੁਹਿੰਮ ਨਾਲ ਕੀਤਾ ਜਾਵੇਗਾ।

ਮੀਟਿੰਗ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਸਕੂਲ ਕਾਲਜ ਬਿਨਾਂ ਸ਼ਰਤ ਖੁਲ੍ਹਵਾਉਣ ਲਈ ਰੋਸ ਹਫ਼ਤਾ 10 ਫਰਵਰੀ ਤੱਕ ਬਾਦਸਤੂਰ ਜਾਰੀ ਰੱਖਿਆ ਜਾਵੇਗਾ। ਕਿਉਂਕਿ ਪੰਜਵੀਂ ਜਮਾਤ ਤੱਕ ਅਜੇ ਵੀ ਸਕੂਲ ਬੰਦ ਰੱਖਣ ਤੋਂ ਇਲਾਵਾ ਛੇਵੀਂ ਜਮਾਤ ਤੋਂ ਉੱਪਰ ਵੀ ਬੇਤੁਕੀਆਂ ਸ਼ਰਤਾਂ ਅਧੀਨ ਹੀ ਖੋਲ੍ਹਣ ਦਾ ਫ਼ੈਸਲਾ ਸਰਕਾਰ ਦੀ ਲੋਕ ਵਿਰੋਧੀ ਨੀਤੀ ਉੱਤੇ ਮੋਹਰ ਲਾਉਂਦਾ ਹੈ।

ਅੱਜ ਵੀ ਮੀਟਿੰਗ ਵਿੱਚ ਸੂਬਾਈ ਅਹੁਦੇਦਾਰਾਂ ਝੰਡਾ ਸਿੰਘ ਜੇਠੂਕੇ, ਜਸਵਿੰਦਰ ਸਿੰਘ ਲੌਂਗੋਵਾਲ, ਰੂਪ ਸਿੰਘ ਛੰਨਾਂ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ, ਹਰਪ੍ਰੀਤ ਕੌਰ ਜੇਠੂਕੇ ਅਤੇ ਬਚਿੱਤਰ ਕੌਰ ਤਲਵੰਡੀ ਮੱਲ੍ਹੀਆਂ ਸਮੇਤ 15 ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਅਤੇ ਨੌਜਵਾਨ ਆਗੂ ਸ਼ਾਮਲ ਸਨ।

Advertisement
Advertisement
Advertisement
Advertisement
Advertisement
error: Content is protected !!