ਕੋਰੋਨਾ ਖਿਲਾਫ ਲੜਾਈ ’ਚ ਮੈਡੀਕਲ, ਫੀਲਡ ਪੈਰਾ-ਮੈਡੀਕਲ ਸਟਾਫ਼ ਅੱਗੇ ਪਰ ਸਨਮਾਨ ’ਚ ਪਿੱਛੇ

Advertisement
Spread information

ਸਰਕਾਰ ਸਿਹਤ ਵਿਭਾਗ ਦੇ ਫਰੰਟ ਲਾਈਨ ਸਟਾਫ਼ ਨੂੰ ਤੁਰੰਤ ਜਾਰੀ ਕਰੇ                       ਵਿਸ਼ੇਸ ਵਿੱਤੀ ਲਾਭ:- ਢੰਡੇ, ਸ਼ਾਮਦੋਂ

ਲੋਕੇਸ਼ ਕੌਸ਼ਲ  ਪਟਿਆਲਾ, 24 ਅਪ੍ਰੈਲ 2020 

ਮੌਜੂਦਾ ਬਿਪਤਾ ਦੇ ਸਮੇਂ ’ਚ ਜਦੋਂ ਜਿਆਦਾਤਰ ਵਿਭਾਗਾਂ ਦੇ ਕਰਮਚਾਰੀ ਘਰਾਂ ’ਚ ਹਨ ਜਾਂ ਸੁਰੱਖਿਅਤ ਜੋਨ ’ਚ ਰਹਿ ਕੇ ਡਿਊਟੀ ਕਰ ਰਹੇ ਹਨ, ਉੱਥੇ ਫਰੰਟ ਲਾਈਨ ’ਤੇ ਮਾਸ ਮੀਡੀਆ ਵਿੰਗ ਸਿਹਤ ਵਿਭਾਗ ਨਾਲ ਇਕ ਕੜੀ ਵੱਜੋਂ ਫੀਲਡ ਪੈਰਾ-ਮੈਡੀਕਲ ਸਟਾਫ਼ ਦੇ ਮੁਲਾਜਮ ਅੱਗੇ ਹੋ ਕੇ ਜ਼ੋਖਮ ਭਰਿਆ ਕੰਮ ਕਰ ਰਹੇ ਹਨ। ਉਨਾਂ ਨੂੰ ਨਹੀਂ ਪਤਾ ਹੁੰਦਾ ਕਿ ਜਿਸ ਸੱਕੀ ਦੇ ਜਾਂ ਦੂਜੇ ਸੂਬਿਆਂ ’ਚੋਂ ਆਏ ਵਿਅਕਤੀ ਦੇ ਉਹ ਘਰ ਜਾ ਰਿਹੇ ਹਨ ਉਹ ਕੋਵਿਡ-19 ਪੀੜਤ ਹੈ ਕਿ ਨਹੀਂ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਸ ਮੀਡੀਆ ਅਫ਼ਸਰ ਐਸੋਸ਼ੀਏਸ਼ਨ ਦੇ ਸੂਬਾ ਪ੍ਰਧਾਨ ਰਣਬੀਰ ਸਿੰਘ ਢੰਡੇ ਤੇ ਸੂਬਾ ਪ੍ਰੈਸ ਸਕੱਤਰ ਸਰਬਜੀਤ ਸਿੰਘ ਸ਼ਾਮਦੋਂ ਵੱਲੋਂ ਮੀਟਿੰਗ ਉਪਰੰਤ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ।
ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਣਬੀਰ ਸਿੰਘ ਢੰਡੇ ਤੇ ਸੂਬਾ ਪ੍ਰੈਸ ਸਕੱਤਰ ਸਰਬਜੀਤ ਸਿੰਘ ਸ਼ਾਮਦੋਂ ਨੇ ਕਿਹਾਕਿ ਸਮਾਜ-ਸੇਵੀ ਸੰਸਥਾਵਾਂ, ਸ਼ੋਸ਼ਲ ਤੇ ਇਲੈਕਰੋਨਿਕ ਮੀਡੀਆ ਤੇ ਹੋਰ ਵਿਭਾਗ ਸਿਰਫ਼ ਪੁਲਿਸ ਮੁਲਾਜਮਾਂ ਦੁਆਰਾ ਕੀਤੇ ਜਾ ਰਹੇ ਕੰਮ ਨੂੰ ਉਤਸਾਹਤ ਕਰ ਰਹੇ ਹਨ। ਇਹ ਠੀਕ ਹੈ ਕਿ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ, ਪਰ ਫਰੰਟ ਲਾਈਨ ’ਤੇ ਮਾਸ ਮੀਡੀਆ ਵਿੰਗ ਸਿਹਤ ਵਿਭਾਗ ਨਾਲ ਇਕ ਕੜੀ ਵਜੋਂ ਫੀਲਡ ਪੈਰਾ-ਮੈਡੀਕਲ ਸਟਾਫ਼ ਦੇ ਮੁਲਾਜਮ ਜਿਨ੍ਹਾਂ ਚ ਮਲਟੀਪਰਪਜ਼ ਨਿਗਰਾਨ ਤੇ ਵਰਕਰ ਸੱਭ ਤੋਂ ਵੱਧ ਜੋਖਮ ’ਚ ਰਹਿ ਕੇ ਕੰਮ ਕਰ ਰਹੇ ਹਨ। ਜਦੋਂ ਐਨ.ਆਰ.ਆਈ. ਦੂਜੇ ਦੇਸਾਂ ਤੋਂ ਆਏ ਜਾਂ ਦੂਜੇ ਰਾਜਾਂ ਤੋਂ ਕਬਾਈਨਾਂ ਵਾਲੇ ਜਾਂ ਹੋਰ ਆਏ ਤਾਂ ਸੱਭ ਤੋਂ ਪਹਿਲਾਂ ਇਹ ਸਟਾਫ਼ ਹੀ ਉਨਾਂ ਨੂੰ ਘਰ ’ਚ ਇਕਾਂਤਵਾਸ ਕਰਨ ਜਾਂ ਸਿਹਤ ਸਰਵੇ ਕਰਨ ਜਾਂਦਾ ਹੈ। ਉਸ ਸਮੇਂ ਇਹ ਨਹੀਂ ਪਤਾ ਹੁੰਦਾ ਕਿ ਜਿਸ ਘਰ ਜਾ ਰਹੇ ਹਨ ਉੱਥੇ ਕੋਈ ਵਿਅਕਤੀ ਕੋਵਿਡ-19 ਪੀੜਤ ਹੈ ਕਿ ਨਹੀਂ? ਜਦੋਂ ਕਿ ਬਾਕੀ ਕਰਮਚਾਰੀ ਰੱਖਿਆਤਮਕ ਰਹਿ ਕੇ ਡਿਊਟੀ ਕਰਦੇ ਹਨ। ਇਸ ਲਈ ਇਹ ਫਰੰਟ ਲਾਈਨ ਮੁਲਾਜਮ ਸੱਭ ਨਾਲੋਂ ਵੱਧ ਖਤਰੇ ’ਚ ਹਨ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਖਤਰੇ ਦਾ ਕੰਮ ਕਰਨ ਵਾਲੇ ਸਿਹਤ ਵਿਭਾਗ ਦੇ ਫਰੰਟ ਲਾਈਨ ਮੁਲਾਜਮਾਂ ਨੂੰ ਵਿਸ਼ੇਸ ਵਿੱਤੀ ਲਾਭ, ਹਰ ਸਾਲ ਨਵਿਆਉਣਯੋਗ 10 ਲੱਖ ਦਾ ਨਕਦੀ ਰਹਿਤ ਇਲਾਜ ਦੀ ਸਹੂਲਤ ਤੇ 50 ਲੱਖ ਦਾ ਬੀਮਾ ਅਤੇ ਵਿਸ਼ੇਸ ਸਨਮਾਨ ਦੇਣਾ ਨਿਸਚਿਤ ਕਰੇ।

Advertisement
Advertisement
Advertisement
Advertisement
Advertisement
Advertisement
error: Content is protected !!