ਸਿਹਤ, ਸਿੱਖਿਆ ਤੇ ਰੁਜ਼ਗਾਰ, ਬਦਲੇਗਾ ਸਨੌਰ ਇਸ ਵਾਰ’ ਦਾ ਨਾਅਰਾ  ਲੈ ਕੇ ਤੁਰੇ ਪੰਜਾਬ ਲੋਕ ਕਾਂਗਰਸ ਆਗੂ ਬਿਕਰਮ ਚਹਿਲ

Advertisement
Spread information

ਸਿਹਤ, ਸਿੱਖਿਆ ਤੇ ਰੁਜ਼ਗਾਰ, ਬਦਲੇਗਾ ਸਨੌਰ ਇਸ ਵਾਰ’ ਦਾ ਨਾਅਰਾ  ਲੈ ਕੇ ਤੁਰੇ ਪੰਜਾਬ ਲੋਕ ਕਾਂਗਰਸ ਆਗੂ ਬਿਕਰਮ ਚਹਿਲ

  • ਹਲਕੇ ਦੇ ਲੋਕਾਂ ਖਾਸਕਰ ਔਰਤਾਂ ਵੱਲੋਂ ਮਿਲ ਰਿਹਾ ਹੈ ਜਬਰਦਸਤ ਹੁੰਗਾਰਾ

    ਰਾਜੇਸ਼ ਗੌਤਮ, ਸਨੌਰ(ਪਟਿਆਲਾ),3 ਜਨਵਰੀ 2022

‘ਸਿਹਤ, ਸਿੱਖਿਆ ਤੇ ਰੁਜ਼ਗਾਰ ਬਦਲੇਗਾ ਸਨੌਰ ਇਸ ਵਾਰ’ ਦਾ ਨਾਅਰਾ ਲੈ ਕੇ ਤੁਰੇ ਉੱਘੇ ਸਮਾਜ ਸੇਵੀ ਅਤੇ ‘ਪੰਜਾਬ ਲੋਕ ਕਾਂਗਰਸ’ ਦੇ ਸੀਨੀਅਰ ਲੀਡਰ ਬਿਕਰਮਜੀਤ ਇੰਦਰ ਸਿੰਘ ਚਹਿਲ ਹਲਕੇ ਦੇ ਲੋਕਾਂ ਵੱਲੋਂ ਮਿਲ ਰਹੇ ਜਬਰਦਸਤ ਹੁੰਗਾਰੇ ਤੋਂ ਕਾਫੀ ਆਸਵੰਦ ਹਨ,ਕਿ 2022 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਸਨੌਰ ਹਲਕੇ ਦੇ ਵੋਟਰ ਇੱਕ ਨਵਾਂ ਇਤਿਹਾਸ ਸਿਰਜਣ ਦਾ ਮਨ ਬਣਾਈ ਬੈਠੇ ਹਨ। ਸ.ਚਹਿਲ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ  ਸੰਬੰਧੀ ਕੀਤੀਆਂ ਜਾ ਰਹੀਆਂ ਨੁੱਕੜ ਮੀਟਿੰਗਾਂ ਹੁਣ ਰੈਲੀਆਂ ਦਾ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ। ਇਹਨਾਂ ਮੀਟਿੰਗਾਂ ਵਿੱਚ ਇਸ ਅਣਗੌਲੇ ਹਲਕੇ ਦੀਆਂ ਔਰਤਾਂ ਦੀ ਬਹੁਤ ਵੱਡੀ ਸ਼ਮੂਲੀਅਤ ਇਹ ਦਰਸਾਉਂਦੀ ਹੈ ਕਿ ਹਲਕੇ ਦੇ ਲੋਕ ਹੁਣ ਰਿਵਾਇਤੀ ਪਾਰਟੀਆਂ ਦੇ ਬੇ-ਰੁਖੀ ਵਾਲੇ ਵਤੀਰੇ ਤੋਂ ਪੂਰੇ ਖਫਾ ਹਨ ਤੇ ਉਹ ਇਸ ਵਾਰ ਲੋਕ ਸੇਵਾ ਦੀ ਭਾਵਨਾਂ ਨੂੰ ਲੈ ਕੇ ਉਹਨਾਂ ਦੇ ਇਲਾਕੇ ਦੀ ਸੇਵਾ ਵਿੱਚ ਜੁਟੇ ਸ.ਚਹਿਲ ਦੀਆਂ ਲੋਕ ਪੱਖੀ ਸਰਗਰਮੀਆਂ ਨੂੰ ਕਾਫੀ ਪਸੰਦ ਕਰ ਰਹੇ ਹਨ। ਸ. ਚਹਿਲ ਹਰ ਰੋਜ਼ ਸਨੌਰ ਹਲਕੇ ਦੇ 10 ਤੋਂ 15 ਪਿੰਡਾਂ ਦਾ ਦੌਰਾ ਕਰਦੇ ਹਨ ਅਤੇ ਇਸ ਦੌਰਾਨ ਉਹ ਗਰੀਬ ,ਲੋੜਵੰਦ ਵਿਅਕਤੀਆਂ ਨੂੰ ਨਿਮਰਤਾ ਨਾਲ ਮਿਲਦੇ ਹਨ ਤੇ ਉਹਨਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਜਿਸਦਾ ਹਲਕੇ ਦੇ ਲੋਕਾਂ ਵਿੱਚ ਬੜਾ ਚੰਗਾ ਪ੍ਰਭਾਵ ਜਾ ਰਿਹਾ ਹੈ। ਇਹਨਾਂ ਮੀਟਿੰਗਾਂ ਦੌਰਾਨ ਭਾਰੀ ਗਿਣਤੀ ਵਿੱਚ ਕੱਠੇ ਹੋਏ ਲੋਕ ਹੱਥ ਖੜ੍ਹੇ ਕਰਕੇ ,ਉਹਨਾਂ ਨੂੰ ਸਮਰਥਨ ਦੇਣ ਦਾ ਵਾਅਦਾ ਵੀ ਕਰ ਰਹੇ ਹਨ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਬਿਕਰਮਜੀਤ ਇੰਦਰ ਸਿੰਘ ਚਹਿਲ ਆਪਣੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਖਿਲਾਫ ਦੂਸ਼ਣਬਾਜ਼ੀ ਟਾਲ਼ਾ ਵੱਟਦੇ ਹਨ।  ਉਹ ਬੱਸ ਐਨਾ ਜਰੂਰ ਕਹਿੰਦੇ ਹਨ ਕਿ ਪਟਿਆਲਾ ਦੇ ਨਾਲ ਲੱਗਦਾ ਇਹ ਹਲਕਾ ਵਿਕਾਸ ਪੱਖੋਂ ਪੱਛੜਿਆ ਹੋਇਆ ਹੈ। ਜਿਸਦੀ ਨੁਹਾਰ ਬਦਲਣ ਲਈ ਹੁਣ ਉਹ ਹਰ ਸੰਭਵ ਕੋਸ਼ਿਸ਼ ਕਰਨਗੇ। ਹਲਕੇ ਲਈ ਉਹਨਾਂ ਦੀ ਪਹਿਲ ਇਹ ਹੈ ਕਿ ਹਲਕੇ ਨੂੰ ਸਿਹਤ,ਸਿੱਖਿਆ ਤੇ ਰੁਜ਼ਗਾਰ ਪੱਖੋਂ ਪੂਰੀ ਤਰ੍ਹਾਂ ਵਿਕਸਿਤ ਕੀਤਾ ਜਾਵੇ।

Advertisement
Advertisement
Advertisement
Advertisement
Advertisement
error: Content is protected !!