ਜ਼ਮੀਨੀ ਘੋਲ ਚੋਂ ਸ਼ਹੀਦ ਹੋਈ ਮਾਤਾ ਗੁਰਦੇਵ ਕੌਰ ਦੀ ਬਰਸੀ ਇਨਕਲਾਬੀ ਜੋਸ਼ ਨਾਲ ਮਨਾਈ   

Advertisement
Spread information

ਜ਼ਮੀਨੀ ਘੋਲ ਚੋਂ ਸ਼ਹੀਦ ਹੋਈ ਮਾਤਾ ਗੁਰਦੇਵ ਕੌਰ ਦੀ ਬਰਸੀ ਇਨਕਲਾਬੀ ਜੋਸ਼ ਨਾਲ ਮਨਾਈ

ਸ਼ਹੀਦ ਮਾਤਾ ਗੁਰਦੇਵ ਕੌਰ ਦੀ ਬਰਸੀ ਮੌਕੇ ਦਲਿਤ ਪਰਿਵਾਰ ਦੇ ਹੱਕ ਵਿੱਚ ਨਾਅਰਾ ਮਾਰਨ ਵਾਲੇ ਪਰਿਵਾਰ ਨੂੰ ਕੀਤਾ ਸਨਮਾਨਿਤ  

ਪਰਦੀਪ ਕਸਬਾ , ਸੰਗਰੂਰ 2 ਜਨਵਰੀ  2022

ਤੀਜੇ ਹਿੱਸੇ ਦੀ ਜ਼ਮੀਨੀ ਘੋਲ ਦੀ ਪਹਿਲੀ ਸ਼ਹੀਦ ਮਾਤਾ ਗੁਰਦੇਵ ਕੌਰ ਸ਼ਰਧਾਂਜਲੀ ਸਮਾਗਮ ਕਮੇਟੀ ਵਲੋਂ 2 ਜਨਵਰੀ ਨੂੰ ਜਲੂਰ ਵਿਖੇ ਪੰਜਵੀਂ ਬਰਸੀ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਦੀ ਯਾਦ ਵਿੱਚ ਬਣੀ ਸੂਹੀ ਲਾਟ ਤੇ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਜ਼ੋਰਦਾਰ ਆਕਾਸ਼ ਗੁੰਜਾਊ ਨਾਅਰਿਆਂ “ਸ਼ਹੀਦੋ ਥੋਡੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ” ਨਾਲ ਕੀਤੀ ਗਈ ।

ਸ਼ਰਧਾਂਜਲੀ ਸਮਾਰੋਹ ਨੂੰ ਸੁਚਾਰੂ ਰੂਪ ਚ ਚਲਾਉਣ ਲਈ ਪ੍ਰਧਾਨਗੀ ਮੰਡਲ ਬਣਾਇਆ ਗਿਆ ਜਿਸ ਵਿੱਚ ਧਰਮਪਾਲ ਨਮੋਲ , ਮਨਜੀਤ ਨਮੋਲ,ਦਰਸ਼ਨ ਟਾਹਲੀਆਂ , ਗੁਰਨਾਮ ਭੀਖੀ, ਹਰਭਗਵਾਨ ਗੁਰਨੇ, ਭੀਮ ਸਿੰਘ ਆਲਮਪੁਰ, ਹਰਭਗਵਾਨ ਭੀਖੀ, ਕਮਲਦੀਪ ਜਲੂਰ,ਲਖਵੀਰ ਲੌਂਗੋਵਾਲ ਸੁਸ਼ੋਬਿਤ ਸਨ  । ਵੱਖ – ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਮਿਹਨਤਕਸ਼ ਲੋਕਾਂ ਜਨਤਕ, ਜਮਹੂਰੀ ਜਥੇਬੰਦੀਆਂ ਦੇ ਆਗੂ, ਪਰਿਵਾਰ, ਰਿਸ਼ਤੇਦਾਰਾਂ ਆਦਿ ਸਮੇਤ  ਸ਼ਹੀਦ ਮਾਤਾ ਗੁਰਦੇਵ ਕੌਰ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਪਹੁੰਚੇ ਹੋਏ ਸਨ ।   ਖਚਾਖਚ ਭਰੇ ਪੰਡਾਲ ਚ ਪੀਪਲਜ਼ ਆਰਟ ਪਟਿਆਲਾ  ਦੀ ਟੀਮ ਵੱਲੋਂ  “ਇਹ ਜ਼ਮੀਨ ਸਾਡੀ ਹੈ” ਇਨਕਲਾਬੀ ਨਾਟਕ ਪੇਸ਼ ਕੀਤਾ ਗਿਆ ।

Advertisement

ਇਸ ਨਾਟਕ ਨੇ ਖੇਤ ਮਜ਼ਦੂਰਾਂ ਦਾ ਮਾਣ ਸਨਮਾਣ ਜ਼ਮੀਨ ਦੀ  ਕਾਣੀ ਵੰਡ ਖ਼ਤਮ ਕੀਤੇ ਬਿਨਾਂ ਸੰਭਵ ਨਹੀਂ ਦਾ ਸੁਨੇਹਾ ਦਿੱਤਾ।ਇਸ ਉਪਰੰਤ ਸਮੁੱਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਪ੍ਰਧਾਨ ਸੰਜੀਵ ਮਿੰਟੂ  ਨੇ ਕਿਹਾ ਕਿ ਤੀਜੇ ਹਿੱਸੇ ਦੀ ਪੰਚਾਇਤੀ ਜਮੀਨ ਦੇ ਬਣੇ ਕਾਨੂੰਨ ਤਹਿਤ ਤਿੱਖੇ ਘੋਲਾਂ ਰਾਹੀਂ ਲਈ ਸਾਂਝੇ ਤੌਰ ਤੇ ਜਮੀਨ ਪਿੰਡਾਂ ਦੇ ਘੜੰੰਮ ਚੋਧਰੀਆਂ ਨੂੰ ਰੋੜ ਵਾਂਗ ਰੜਕਦੀ ਹੈ ਕਿ ਇਹ ਜਮੀਨੀ ਘੋਲ ਅੱਗੇ ਨਾ ਵੱਧੇ ਮਜਦੂਰਾਂ ਅਤੇ ਮਿਹਨਤਕਸ਼ ਕਿਸਾਨਾਂ ਦਾ ਏਕਾ ਨਾ ਉਸਰੇ ਇਸ ਕਰਕੇ ਘੜੰੰਮ ਚੌਧਰੀ ਪੁਲਿਸ ਸਿਆਸੀ ਗੁੰਡਾਗਰਦੀ ਦੇ ਗਠਜੋੜ ਤਹਿਤ ਪਿੰਡ ਜਲੂਰ ਵਰਗੇ ਖੂਨੀ ਕਾਂਡ ਰਚਾਉਦੇ ਹਨ। ਮਾਤਾ ਗੁਰਦੇਵ ਕੌਰ ਜਮੀਨੀ ਘੋਲ ਦੀ ਪਹਿਲੀ ਸ਼ਹੀਦ ਹੈ ।ਚੋਣਾਂ ਵੇਲੇ ਵੱਖੋ ਵੱਖ ਵੋਟ ਪਾਰਟੀਆਂ ਝੂਠੇ ਲਾਰੇ ਤੇ ਵਾਅਦੇ ਕਰਦੀਆਂ ਹਨ। ਕਾਂਗਰਸ ਪਾਰਟੀ ਵੱਲੋਂ ਦਲਿਤਾਂ ਵਿਚੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਮਹਿਜ਼ ਇੱਕ ਚੋਣ ਸਟੰਟ ਹੈ ਹੋਰ ਕੁਝ ਵੀ ਨਹੀਂ ਹੈ ।ਕਿਉਂਕਿ ਚਿਹਰੇ ਬਦਲਣ ਨਾਲ ਰਾਜ ਭਾਗ ਨਹੀਂ ਬਦਲਦੇ, ਨਾ ਹੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੁੰਦੀਆਂ ਹਨ । ਲੋਕਾਂ ਦੀਆਂ ਸਮੱਸਿਆਵਾਂ ਦਾ ਇਕੋ ਇਕ ਹੱਲ  ਸੰਘਰਸ ਦੇ ਰਾਹੀਂ ਜਥੇਬੰਦ ਹੋਕੇ ਹੀ ਕੀਤਾ ਜਾ ਸਕਦਾ ਹੈ, ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲੇ ਲਾਮਿਸਾਲ ਜੇਤੂ ਘੋਲ ਇਸ ਦੀ ਅਹਿਮ ਤੇ ਉੱਘੀ ਤਾਜ਼ਾ  ਉਦਾਹਰਣ ਹੈ । 

ਸੰਦੀਪ ਕੌਰ ,ਦਰਸ਼ਨ ਟਾਹਲੀਆਂ , ਬਲਵੀਰ ਜਲੂਰ, ਹਰਭਗਵਾਨ ਭੀਖੀ,ਪ੍ਰਗਟ ਸਿੰਘ ਕਾਲਾਝਾੜ ਆਦਿ ਨੇ ਸੰਬੋਧਨ ਕੀਤਾ।  ਬੁਲਾਰਿਆਂ ਨੇ ਸ਼ਹੀਦ ਮਾਤਾ ਗੁਰਦੇਵ ਦੀ ਪੰਜਵੀਂ ਬਰਸੀ  ਕਿਸਾਨ ਮਜ਼ਦੂਰ ਏਕਤਾ ਨੂੰ ਮਜ਼ਬੂਤ ਕਰਨ ਦੇ   ਨਾਲ ਨਾਲ “ਜ਼ਮੀਨ ਹੱਦਬੰਦੀ ਕਾਨੂੰਨ” ਲਾਗੂ ਕਰਨ ਦਾ ਸੁਨੇਹਾ ਦਿੱਤਾ । ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ਼ਹੀਦ ਮਾਤਾ ਗੁਰਦੇਵ ਕੌਰ ਸ਼ਰਧਾਂਜਲੀ ਸਮਾਗਮ ਕਮੇਟੀ ਦੇ ਕਨਵੀਨਰ ਬਲਵਿੰਦਰ ਜਲੂਰ ਨੇ ਬਾਖੂਬੀ ਨਿਭਾਈ ।

ਬੱਚਿਆਂ ਵੱਲੋਂ ਦੋ ਕੋਰੀਓਗ੍ਰਾਫੀ ਪੇਸ਼ ਕੀਤੀਆਂ ਗਈਆਂ ।  ਇਨਕਲਾਬੀ ਗੀਤ ਕੁਲਦੀਪ ਜਲੂਰ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਟੀਮ  ,ਹਮੀਰ ਅੜਕਵਾਸ ਆਦਿ ਨੇ ਪੇਸ਼ ਕੀਤੇ।   ਸ਼ਰਧਾਂਜਲੀ ਸਮਾਰੋਹ ਚ ਸਨਮਾਨ ਚਿੰਨ੍ਹ ਪਿੰਡ ਮੌਜ਼ੋ ਕਲਾਂ (ਭੀਖੀ) ਦੀ ਸਰਪੰਚ ਰਾਜਦੀਪ ਕੌਰ, ਜਗਜੀਤ ਸਿੰਘ ਕੌਹਰੀਆਂ,ਕਹਾਣੀਕਾਰ ਗੁਰਮੀਤ ਕੜਿਆਲਵੀ ਨੂੰ ਭੇਂਟ ਕੀਤੇ ਗਏ । ਸ਼ਰਧਾਂਜਲੀ ਸਮਾਰੋਹ ਸਫਲਤਾਪੂਰਵਕ ਨੇਪਰੇ ਹੋ ਚਡ਼੍ਹਿਆ। 

Advertisement
Advertisement
Advertisement
Advertisement
Advertisement
error: Content is protected !!