ਕੇਵਲ ਢਿੱਲੋਂ ਦੀ ਅਗਵਾਈ ‘ਚ ਨਵਜੋਤ ਸਿੱਧੂ ਦੀ ਰੈਲੀ ਦੀਆਂ ਤਿਆਰੀਆਂ ਤੇਜ਼
ਬਰਨਾਲਾ ਹਲਕੇ ਦੇ ਇਤਿਹਾਸ ਵਿੱਚ ਕਾਂਗਰਸ ਪਾਰਟੀ ਦੀ ਰੈਲੀ ਦਾ ਰਿਕਾਰਡ ਇਕੱਠ ਹੋਵੇਗਾ – ਕੇਵਲ ਸਿੰਘ ਢਿੱਲੋਂ
ਰਵੀ ਸੈਣ,ਬਰਨਾਲਾ 02 ਜਨਵਰੀ 2022
ਬਰਨਾਲਾ ਵਿਖੇ 6 ਜਨਵਰੀ ਨੂੰ ਕਾਂਗਰਸ ਵਲੋਂ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੀਤੀ ਜਾ ਰਹੀ ਰੈਲੀ ਨੂੰ ਲੈ ਕੇ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰੰਘ ਢਿੱਲੋਂ ਵਲੋਂ ਰੈਲੀ ਵਾਲੀ ਜਗ੍ਹਾ ਦਾ ਦੌਰਾ ਕੀਤਾ ਗਿਆ। ਰੈਲੀ ਦੀ ਥਾਂ ਫਰਵਾਹੀ ਬਜਾਰ ਤੋਂ ਬਦਲ ਕੇ ਹੁਣ ਅਨਾਜ਼ ਮੰਡੀ ਬਰਨਾਲਾ ਕਰ ਦਿੱਤੀ ਗਈ ਹੈ, ਇਹ ਫੈਸਲਾ ਖਰਾਬ ਮੌਸਮ ਦੇ ਮੱਦੇਨਜ਼ਰ ਲਿਆ ਗਿਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰੈਲੀ ਪਹਿਲਾਂ ਬਰਨਾਲਾ ਸ਼ਹਿਰ ਦੇ ਫ਼ਰਵਾਹੀ ਬਾਜ਼ਾਰ ਵਿੱਚ ਹੋਣੀ ਸੀ, ਪ੍ਰੰਤੂ ਮੌਸਮ ਵਿਭਾਗ ਵਲੋਂ 6 ਜਨਵਰੀ ਨੂੰ ਮੌਸਮ ਦੀ ਖ਼ਰਾਬੀ ਦੇ ਚੱਲਦਿਆਂ ਮੀਂਹ ਪੈਂਣ ਦੇ ਆਸਾਰ ਜਤਾਏ ਗਏ ਹਨ। ਜਿਸਤੋਂ ਬਾਅਦ ਉਹਨਾਂ ਨੂੰ ਰੈਲੀ ਦੀ ਜਗ੍ਹਾ ਬਦਲਣੀ ਪਈ ਹੈ। ਹੁਣ ਇਹ ਰੈਲੀ ਬਰਨਾਲਾ ਦੀ ਦਾਣਾ ਮੰਡੀ ਵਿੱਚ ਹੋਵੇਗੀ, ਜਿੱਥੇ ਮੀਂਹ ਕਣੀ ਤੋਂ ਬਚਾਅ ਲਈ ਸੈਡ ਬਣੇ ਹੋਏ ਹਨ। ਉਹਨਾਂ ਦੱਸਿਆ ਕਿ ਇਸ ਰੈਲੀ ਵਿੱਚ ਬਰਨਾਲਾ ਹਲਕੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਆਗੂ, ਵਰਕਰ ਅਤੇ ਹਲਕੇ ਦੇ ਲੋਕ ਸ਼ਾਮਲ ਹੋਣਗੇ। ਜਿਸ ਨੂੰ ਲੈ ਕੇ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਰੈਲੀ ਵਿੱਚ ਆਉਣ ਵਾਲੇ ਲੋਕਾਂ ਦੇ ਬੈਠਣ, ਲੰਗਰ, ਪੀਣ ਵਾਲੇ ਪਾਣੀ ਆਦਿ ਦੇ ਪ੍ਰਬੰਧਾਂ ਤੋਂ ਇਲਾਵਾ ਟੈਂਟ, ਸਟੇਜ਼, ਸਾਊਂਡ, ਪਾਰਕਿੰਗ ਆਦਿ ਦੇ ਪ੍ਰਬੰਧਾਂ ਲਈ ਡਿਊਟੀਆਂ ਲਗਾ ਦਿੱਤੀਆਂ ਹਨ।
ਕੇਵਲ ਢਿੱਲੋਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਵਾਗਤ ਲਈ ਪਾਰਟੀ ਆਗੂ ਤੇ ਵਰਕਰ ਪੱਬਾਂ ਭਾਰ ਹਨ। ਸ.ਸਿੱਧੂ ਦਾ ਫ਼ੁੱਲਾਂ ਦੀ ਵਰਖਾ ਅਤੇ ਵੱਡੇ ਕਾਫ਼ਲੇ ਨਾਲ ਬਰਨਾਲਾ ਪਹੁੰਚਣ ਤੇ ਸਵਾਗਤ ਹੋਵੇਗਾ। ਉਹਨਾਂ ਕਿਹਾ ਕਿ ਬਰਨਾਲਾ ਦੇ ਇਤਿਹਾਸ ਵਿੱਚ ਇਹ ਰੈਲੀ ਰਿਕਾਰਡ ਹੋਵੇਗੀ ਅਤੇ ਹੁਣ ਤੱਕ ਦੀਆਂ ਰੈਲੀਆਂ ਵਿੱਚੋਂ ਸਭ ਤੋਂ ਵੱਧ ਇਕੱਠ ਇਸ ਰੈਲੀ ਵਿੱਚ ਹੋਵੇਗਾ। ਉਹਨਾਂ ਕਿਹਾ ਕਿ ਬਰਨਾਲਾ ਹਲਕੇ ਵਿੱਚ ਹੋਏ ਵਿਕਾਸ ਕਾਰਜ਼ਾਂ ਤੋਂ ਹਲਕੇ ਦੇ ਲੋਕ ਖੁਸ਼ ਹਨ ਅਤੇ ਕਾਂਗਰਸ ਪਾਰਟੀ ਦੀ ਜਿੱਤ ਲਈ ਉਤਵਾਲੇ ਹਨ। ਹਲਕੇ ਦੇ ਲੋਕ ਪੂਰਾ ਵਧ ਚੜ੍ਹ ਕੇ ਰੈਲੀ ਦਾ ਹਿੱਸਾ ਬਨਣਗੇ। ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰੈਲੀ ਬਰਨਾਲਾ ਹਲਕੇ ਸਮੇਤ ਜਿਲ੍ਹੇ ਦੀਆਂ ਤਿੰਨੇ ਹਲਕੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਤੇ ਮੋਹਰ ਲਗਾਵੇਗੀ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ , ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਜਿਲ੍ਹਾ ਕਾਂਗਰਸ ਕਾਰਜਕਾਰੀ ਪ੍ਰਧਾਨ ਰਾਜੀਵ ਲੂਬੀ, ਜੱਗਾ ਸਿੰਘ ਮਾਨ, ਚੇਅਰਮੈਨ ਅਸੋ਼ਕ ਕੁਮਾਰ, ਚੇਅਰਮੈਨ ਜੀਵਨ ਬਾਂਸਲ, ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਹਰਦੀਪ ਸਿੰਘ ਸੋਢੀ, ਮੀਤ ਪ੍ਰਧਾਨ ਨਗਰ ਕੌਂਸਲ ਧਨੌਲਾ ਰਜਨੀਸ ਬਾਂਸਲ, ਸੰਜੀਵ ਕੁਮਾਰ ਰਾਜੂ ਮਿੱਤਲ, ਵਿੱਕੀ ਪਾਵੇਲ, ਗੁਰਜਿੰਦਰ ਸਿੰਘ ਪੱਪੀ ਪ੍ਰਧਾਨ, ਵਰੁਣ ਗੋਇਲ ਵੀ ਹਾਜ਼ਰ ਸਨ।