ਕਿਸਾਨ ਅੰਦੋਲਨ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਪਿੰਡ ਕਰਮਗੜ੍ਹ ਦੇ ਕਿਸਾਨਾਂ ਦਾ ਕੇਵਲ ਸਿੰਘ ਢਿੱਲੋਂ ਨੇ ਕੀਤਾ ਸਨਮਾਨ

Advertisement
Spread information

ਕਿਸਾਨ ਅੰਦੋਲਨ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਪਿੰਡ ਕਰਮਗੜ੍ਹ ਦੇ ਕਿਸਾਨਾਂ ਦਾ ਕੇਵਲ ਸਿੰਘ ਢਿੱਲੋਂ ਨੇ ਕੀਤਾ ਸਨਮਾਨ

  • ਖੇਤੀ ਕਾਨੂੰਨਾਂ ਦੀ ਲੜਾਈ ਜਿੱਤਣ ‘ਤੇ ਸਮੁੱਚੇ ਪੰਜਾਬ ਦੇ ਕਿਸਾਨ ਵਧਾਈ ਦੇ ਪਾਤਰ : ਕੇਵਲ ਸਿੰਘ ਢਿੱਲੋਂ

ਰਘਬੀਰ ਹੈਪੀ, ਬਰਨਾਲਾ 17 ਦਸੰਬਰ 2021
ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੀ ਲੜਾਈ ਦੀ ਜਿੱਤ ਲਈ ਸਮੁੱਚੇ ਪੰਜਾਬੀ ਅਤੇ ਕਿਸਾਨ ਵਧਾਈ ਦੇ ਪਾਤਰ ਹਨ। ਜਿਹਨਾਂ ਨੇ  ਬੀਜੇਪੀ ਦੀ ਕੇਂਦਰ ਸਰਕਾਰ ਦੇ ਹੰਕਾਰ ਦਾ ਕਿਲ੍ਹਾ ਭੰਨ ਕੇ ਖੇਤੀ ਕਾਨੂੰਨ ਰੱਦ ਕਰਵਾਏ ਹਨ। ਇਹ ਸ਼ਬਦ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਿੰਡ ਕਰਮਗੜ੍ਹ ਵਿਖੇ ਖੇਤੀ ਕਾਨੂੰਨਾਂ ਦੇ ਅੰਦੋਲਨ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਕਿਸਾਨਾਂ ਦਾ ਸਨਮਾਨ ਕਰਨ ਮੌਕੇ ਸੰਬੋਧਨ ਦੌਰਾਨ ਸਾਂਝੇ ਕੀਤੇ। ਪਿੰਡ ਕਰਮਗੜ੍ਹ ਦੇ ਕਿਸਾਨ ਰਕੇਸ਼ ਸਿੰਘ, ਭੁਪਿੰਦਰ ਸਿੰਘ ਚਾਹਲ, ਬਲਰਾਜ ਸਿੰਘ  ਵਿੱਕੀ, ਚੇਤਨ ਸਿੰਘ ਘਨੌਰੀ ਵਾਲੇ, ਸਿਮਰਨਜੀਤ ਸਿੰਘ ਰਾਹਲ ਅਤੇ ਮਨਦੀਪ ਸਿੰਘ ਗੈਸੀ ਦਾ ਕਿਸਾਨ ਅੰਦੋਲਨ ਦੌਰਾਨ ਵੱਡਾ ਯੋਗਦਾਨ ਰਿਹਾ, ਜਿਹਨਾਂ ਨੇ ਪਹਿਲੇ ਦਿਨ ਹਰਿਆਣਾ ਸਰਕਾਰ ਦੇ ਬੈਰੀਕੇਡ ਤੋੜਨ ਤੋਂ ਲੈ ਕੇ ਲਗਾਤਾਰ ਸਵਾ ਸਾਲ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਇਆ। ਇਹਨਾਂ ਨੂੰ ਕੇਵਲ ਢਿੱਲੋਂ ਵਲੋਂ ਸਿਰੋਪਾਓ ਦਾ ਬਖਸਿਸ ਕਰਕੇ ਸਨਮਾਨਿਤ ਕੀਤਾ ਗਿਆ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜਿੱਥੇ ਅੰਦੋਲਨ ਦੀ ਜਿੱਤ ਦੀ ਵੱਡੀ ਖੁਸ਼ੀ ਹੈ, ਉਥੇ ਸਾਨੂੰ ਇਸ ਅੰਦੋਲਨ ਵਿੱਚ ਸ਼ਹੀਦ ਹੋਏ 750 ਤੋਂ ਵਧੇਰੇ ਕਿਸਾਨਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪਹਿਲੇ ਦਿਨ ਤੋਂ ਕਿਸਾਨ ਅੰਦੋਲਨ ਦਾ ਸਾਥ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਤਿੰਨੇ ਕੇਂਦਰੀ ਖੇਤੀ ਕਾਨੂੰਨਾਂ ਅਤੇ ਅਕਾਲੀ ਸਰਕਾਰ ਵਲੋਂ 2013 ਵੇਲੇ ਬਣਾਏ ਕੰਟਰੈਕਟ ਫ਼ਾਰਮਿੰਗ ਐਕਟ ਨੂੰ ਰੱਦ ਕੀਤਾ। ਅੰਦੋਲਨ ਦੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਮੱਦਦ ਅਤੇ ਕਾਨੂੰਨੀ ਵਾਰਸਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਮੈਂ ਵੀ ਇੱਕ ਕਿਸਾਨ ਦਾ ਪੁੱਤ ਹਾਂ ਅਤੇ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਰਿਹਾ ਹਾਂ। ਇਸ ਮੌਕੇ ਕਾਰਜਕਾਰੀ ਜਿਲ੍ਹਾ ਕਾਂਗਰਸ ਪ੍ਰਧਾਨ ਰਾਜੀਵ ਲੂਬੀ, ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਸੀਨੀ.ਕਾਂਗਰਸੀ ਆਗੂ ਗੁਰਜੰਟ ਸਿੰਘ, ਬਲਵੀਰ ਸਿੰਘ  ਸਰਪੰਚ, ਅਮਨਦੀਪ ਸਿੰਘ ਪੰਚ,ਜਰਨੈਲ ਸਿੰਘ ਪੰਚ, ਮਹਿੰਦਰ ਸਿੰਘ ਪੰਚ, ਗੁਰਦੀਪ ਸਿੰਘ ਜੌਟੀ,ਗੁਰਦੀਪ ਸਿੰਘ ਟੱਲੇਵਾਲੀਆ, ਸਿੰਗਾਰਾ ਸਿੰਘ ਚਾਹਲ, ਬਲਦੇਵ ਸਿੰਘ ਗਾਗੇਵਾਲੀਆ, ਅਮਰ ਸਿੰਘ ਗੰਡਾ, ਜਰਨੈਲ ਸਿੰਘ ਝੱਲੀ(ਫੌਜੀ), ਗੁਰਦੀਪ ਸਿੰਘ ਭੱਠਲ, ਅਮਰਿਦੰਰ ਸਿੰਘ ਐਰੀ, ਡਾਕਟਰ ਸਿਕੰਦਰ ਸਿੰਘ, ਰਾਜ ਸਿੰਘ ਛੀਨੀਵਾਲ, ਮਹਿੰਦਰ ਸਿੰਘ ਐਕਸ ਪੰਚ, ਗੁਰਮੇਲ ਸਿੰਘ ਭੱਠਲ, ਪੂਰਨ ਰਾਮ ਪੰਚ, ਚਮਕੌਰ ਸਿੰਘ ਧਲੇਰੀਆ ਆਦਿ ਵੀ ਹਾਜ਼ਰ ਸਨ।
  
ਫ਼ੋਟੋ ਕੈਪਸ਼ਨ  : – ਪਿੰਡ ਕਰਮਗੜ੍ਹ ਵਿਖੇ ਕਿਸਾਨ ਅੰਦੋਲਨ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਕਿਸਾਨਾਂ ਦਾ ਸਨਮਾਨ ਕਰਦੇ ਹੋਏ ਕੇਵਲ ਸਿੰਘ ਢਿੱਲੋਂ। 
Advertisement
Advertisement
Advertisement
Advertisement
Advertisement
error: Content is protected !!