ਕੇਵਲ ਸਿੰਘ ਢਿੱਲੋਂ ਨੇ ਭੱਦਲਵੱਢ ਅਤੇ ਠੁੱਲ੍ਹੇਵਾਲ ਦੀਆਂ ਪੰਚਾਇਤਾਂ ਨੂੰ ਵਿਕਾਸ ਕੰਮਾਂ ਦੇ ਚੈਕ ਸੌਂਪੇ
- ਪਿੰਡਾਂ ਦੀਆ ਪੰਚਾਇਤਾਂ ਨੇ ਕੇਵਲ ਸਿੰਘ ਢਿੱਲੋਂ ਨੂੰ ਵੱਡੀ ਲੀਡ ਨਾਲ ਜਿੱਤ ਦਾ ਦਵਾਇਆ ਵਿਸ਼ਵਾਸ਼
ਰਵੀ ਸੈਣ,ਬਰਨਾਲਾ, 17 ਦਸੰਬਰ 2021
ਹਲਕਾ ਬਰਨਾਲਾ ਵਿੱਚ ਚੱਲ ਰਹੇ ਵਿਕਾਸ ਕਾਰਜ਼ਾਂ ਦੀ ਗਤੀ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜ਼ਾਂ ਲਈ ਗ੍ਰਾਂਟਾਂ ਦੇ ਚੈਕ ਵੰਡੇ ਜਾ ਰਹੇ ਹਨ। ਜਿਸ ਤਹਿਤ ਪਿੰਡ ਭੱਦਲਵੱਢ ਅਤੇ ਠੁੱਲ੍ਹੇਵਾਲ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜ਼ਾਂ ਲਈ ਗ੍ਰਾਂਟਾਂ ਦੇ ਚੈਕ ਮੁਹੱਈਆ ਕਰਵਾਏ ਗਏ। ਇਸ ਮੌਕੇ ਭੱਦਲਵੱਢ ਦੀ ਪੰਚਾਇਤ ਨੂੰ 27 ਲੱਖ ਅਤੇ ਠੁੱਲ੍ਹੇਵਾਲ ਦੀ ਪੰਚਾਇਤ ਨੂੰ 25 ਲੱਖ ਰੁਪਏ ਦੀ ਰਾਸ਼ੀ ਦੇ ਗ੍ਰਾਂਟ ਚੈਕ ਦਿੱਤੇ ਗਏ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਵੇਂ 2017 ਵਿੱਚ ਹਲਕੇ ਦੇ ਲੋਕ ਉਹਨਾਂ ਦੇ ਹੱਕ ਵਿੱਚ ਨਹੀਂ ਭੁਗਤੇ, ਪਰ ਇਸਦੇ ਬਾਵਜੂਦ ਉਹਨਾਂ ਨੇ ਆਪਣੇ ਲੋਕਾਂ ਦਾ ਸਾਥ ਨਹੀਂ ਛੱਡਿਆ। ਪਿਛਲੇ ਸਾਢੇ ਚਾਰ ਸਾਲਾਂ ਤੋਂ ਆਪਣੀ ਕਾਂਗਰਸ ਦੀ ਸਰਕਾਰ ਤੋਂ ਹਲਕੇ ਦੇ ਪਿੰਡਾਂ ਦੀ ਹਰ ਮੰਗ ਪੂਰੀ ਕਰਨ ਲਈ ਗ੍ਰਾਂਟਾਂ ਲਈ ਪੈਸੇ ਲਿਆ ਕੇ ਦਿੱਤੇ ਹਨ। ਜਿਸ ਨਾਲ ਪਿੰਡਾਂ ਵਿੱਚ ਸੜਕਾਂ ਅਤੇ ਇੰਟਰਲਾਕ ਟਾਈਲਾਂ ਲਗਾ ਕੇ ਪਿੰਡਾਂ ਦੀ ਨੁਹਾਰ ਬਦਲੀ ਗਈ ਹੈ। ਉਹਨਾਂ ਕਿਹਾ ਕਿ ਭਾਂਵੇਂ ਹਲਕੇ ਦੇ ਲੋਕਾਂ ਨੇ ਐਮਪੀ ਅਤੇ ਐਮਐਲਏ ਵਿਰੋਧੀ ਪਾਰਟੀ ਦਾ ਜਿਤਾਇਆ, ਪਰ ਇਸਦੇ ਬਾਵਜੂਦ ਉਹਨਾਂ ਕਦੇ ਲੋਕਾਂ ਤੇ ਰੋਸ ਜ਼ਾਹਰ ਨਹੀਂ ਕੀਤਾ। ਪ੍ਰੰਤੂ ਹਲਕੇ ਦੇ ਲੋਕਾਂ ਨੇ ਜਿਹੜਾ ਐਮਪੀ ਤੇ ਐਮਐਲਏ ਜਿਤਾਇਆ, ਉਹ ਨਾ ਤਾਂ ਪਿੰਡਾਂ ਵਿੱਚ ਆਏ ਅਤੇ ਨਾ ਹੀ ਵਿਕਾਸ ਕੰਮਾਂ ਲਈ ਕੋਈ ਪੈਸਾ ਲਿਆਂਦਾ। ਜਿਸ ਕਰਕੇ ਇਸ ਵਾਰ ਚੋਣਾਂ ਵਿੱਚ ਧਿਆਨ ਰੱਖਿਆ ਜਾਵੇ ਅਤੇ ਕੰਮ ਕਰਨ ਵਾਲੇ ਅਤੇ ਵਿਕਾਸ ਕਰਵਾਉਣ ਵਾਲੇ ਵਿਅਕਤੀ ਦੀ ਕਦਰ ਕਰਿਓ। ਇਸ ਮੌਕੇ ਭੱਦਲਵੱਢ ਦੇ ਸਰਪੰਚ ਸਿਵਰਾਜ ਸਿੰਘ ਅਤੇ ਠੁੱਲ੍ਹੇਵਾਲ ਦੇ ਸਰਪੰਚ ਸਰਪੰਚ ਸਰਦਾਰਾ ਸਿੰਘ ਨੇ ਜਿੱਥੇ ਕੇਵਲ ਸਿੰਘ ਢਿੱਲੋਂ ਦਾ ਗ੍ਰਾਂਟਾਂ ਦੇ ਗੱਫ਼ੇ ਦੇਣ ਲਈ ਧੰਨਵਾਦ ਕੀਤਾ, ਉਥੇ ਵਿਸ਼ਵਾਸ਼ ਦਵਾਇਆ ਕਿ ਉਹਨਾਂ ਦੇ ਪਿੰਡਾਂ ਵਿੱਚੋਂ ਕੇਵਲ ਸਿੰਘ ਢਿੱਲੋਂ ਦੀ ਹਰ ਹਾਲ ਜਿੱਤ ਹੋਵੇਗੀ। ਇਸ ਮੌਕੇ ਕਾਂਗਰਸ ਦੇ ਜਿਲ੍ਹਾ ਕਾਰਜਕਾਰੀ ਪ੍ਰਧਾਨ ਰਾਜੀਵ ਕੁਮਾਰ ਲੂਬੀ, ਪ੍ਰਧਾਨ ਜੱਗਾ ਮਾਨ, ਗੁਰਜੀਤ ਸਿੰਘ ਰਾਮਣਵਾਸੀਆ, ਰਜਨੀਸ ਕੁਮਾਰ, ਚੇਅਰਮੈਨ ਜੀਵਨ ਬਾਂਸਲ ਤੋਂ ਇਲਾਵਾ ਇਸ ਮੌਕੇ ਪਿੰਡ ਭੱਦਲਵੱਢ ਵਿਖੇ ਸੁਖਵਿੰਦਰ ਕੌਰ, ਗੁਰਪ੍ਰੀਤ ਸਿੰਘ, ਸਿਕੰਦਰ ਰਾਮ, ਹਰਦੀਪ ਸਿੰਘ ਮੰਡੇਰ, ਬਲਜੀਤ ਕੌਰ (ਸਾਰੇ ਪੰਚ), ਬਲਜਿੰਦਰ ਸਿੰਘ ਢਿੱਲੋਂ, ਤੇਜਿੰਦਰ ਸਿੰਘ ਢਿੱਲੋਂ, ਅੰਮ੍ਰਿਤ ਸਿੰਘ ਪੰਧੇਰ, ਹਰਪਾਲ ਸਿੰਘ ਨੰਬਰਦਾਰ, ਹਰਮੇਸ਼ ਸਿੰਘ, ਤੇਜ ਕੌਰ, ਸੂਬੇਦਾਰ ਸੁਰਿੰਦਰ ਸਿੰਘ, ਦਰਸ਼ਨ ਸਿੰਘ, ਨੰਬਰਦਾਰ ਸੁਖਪਾਲ ਸਿੰਘ, ਜੱਗੀ ਪੰਧੇਰ ਰਾਜਵੀਰ ਸਿੰਘ ਕਲੱਬ ਪ੍ਰਧਾਨ ਅਤੇ ਪਿੰਡ ਠੁੱਲ੍ਹੇਵਾਲ ਵਿਖੇ ਸਾਬਕਾ ਸਰਪੰਚ ਹਰਬੰਤ ਸਿੰਘ, ਗੁਰਦੇਵ ਸਿੰਘ ਪੰਚ, ਬਹਾਦਰ ਸਿੰਘ, ਰਾਜਵਿੰਦਰ ਸਿੰਘ, ਗੁਰਜੰਟ ਸਿੰਘ, ਹਰਜਿੰਦਰ ਕੌਰ, ਸਰਬਜੀਤ ਕੌਰ, ਮਲਕੀਤ ਕੌਰ (ਸਾਰੇ ਪੰਚ), ਜਸਵਿੰਦਰ ਸਿੰਘ ਭੀਮਾ, ਜੰਗ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ, ਕਰਮਜੀਤ ਸਿੰਘ ਪੰਮ, ਬਲਦੇਵ ਸਿੰਘ, ਧਰਮ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
ਫ਼ੋਟੋ ਕੈਪਸ਼ਨ : 1 – ਪਿੰਡ ਭੱਦਲਵੱਢ ਦੀ ਪੰਚਾਇਤ ਨੂੰ ਵਿਕਾਸ ਕਾਰਜ਼ਾਂ ਲਈ ਗ੍ਰਾਂਟ ਦਾ ਚੈਕ ਦਿੰਦੇ ਹੋਏ ਕੇਵਲ ਸਿੰਘ ਢਿੱਲੋਂ।
ਫ਼ੋਟੋ ਕੈਪਸ਼ਨ : 2 : ਪਿੰਡ ਠੁੱਲ੍ਹੇਵਾਲ ਵਿਖੇ ਪੰਚਾਇਤ ਨੂੰ ਵਿਕਾਸ ਕਾਰਜ਼ਾਂ ਲਈ ਗ੍ਰਾਂਟ ਦਾ ਚੈਕ ਦਿੰਦੇ ਹੋਏ ਕੇਵਲ ਸਿੰਘ ਢਿੱਲੋਂ।